ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਫਾਜ਼ਿਲਕਾ ਵਚਨਬੱਧ- ਡਾ ਤੇਜਵੰਤ ਢਿੱਲੋਂ
ਫਾਜ਼ਿਲਕਾ, 28 ਮਾਰਚ 2022
ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀ ਮਤੀ ਬਬੀਤਾ ਕਲੇਰ ਆਈ ਏ ਐੱਸ ਦੀ ਚੇਅਰਮੈਨਸ਼ਿਪ ਵਿਚ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਦੇ ਤਹਿਤ ਜਿਲਾ ਫਾਜ਼ਿਲਕਾ ਨੂੰ ਦੋ ਐਂਬੂਲੈਂਸ ਮੁਹੱਈਆ ਕਰਵਾਈਆਂ ਗਈਆਂ ਜਿਸ ਨੂੰ ਅੱਜ ਸਿਵਲ ਸਰਜਨ ਫਾਜ਼ਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਨੇ ਡਾ ਸਰਬਰਿੰਦਰ ਸਿੰਘ ਏ ਸੀ ਐੱਸ, ਡਾ ਕਵਿਤਾ ਸਿੰਘ ਡੀ ਐਫ ਪੀ ਓ, ਡਾ ਰੋਹਿਤ ਗੋਇਲ ਐੱਸ ਐੱਮ ਓ ਸਿਵਲ ਹਸਪਤਾਲ ਫਾਜ਼ਿਲਕਾ ਅਤੇ ਡਾ ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਦੀ ਮੌਜੂਦਗੀ ਵਿੱਚ ਇਹਨਾਂ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਹੋਰ ਪੜ੍ਹੋ :-ਖੇਡਾਂ ਨਸਿ਼ਆਂ ਨੂੰ ਖਤਮ ਕਰਨ ਦਾ ਅਧਾਰ ਬਣਨਗੀਆਂ-ਕੁਲਤਾਰ ਸਿੰਘ ਸੰਧਵਾਂ
ਇਸ ਮੌਕੇ ਸਿਵਲ ਸਰਜਨ ਡਾ ਤੇਜਵੰਤ ਢਿੱਲੋਂ ਨੇ ਦੱਸਿਆ ਕਿ ਇਹਨਾਂ ਵਿਚੋਂ ਇਕ ਐਂਬੂਲੈਂਸ ਜਿਲਾ ਹਸਪਤਾਲ ਫਾਜ਼ਿਲਕਾ ਅਤੇ ਦੂਸਰੀ ਸਿਵਲ ਹਸਪਤਾਲ ਅਬੋਹਰ ਵਿਖੇ ਭੇਜੀ ਗਈ ਹੈ। ਉਹਨਾਂ ਨੇ ਕਿਹਾ ਕੇ ਇਸ ਨਾਲ ਗੰਭੀਰ ਹਾਲਤ ਦੇ ਮਰੀਜ਼ਾਂ ਨੂੰ ਰੈਫਰ ਕਰਨ ਲਈ ਸਹਾਇਤਾ ਮਿਲੇਗੀ ਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਜਾਂ ਹੰਗਾਮੀ ਹਾਲਤ ਵਿੱਚ ਮਰੀਜ਼ਾਂ ਜਾਂ ਲੋੜਵੰਦਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦੇ ਜਣੇਪੇ ਸਬੰਧੀ ਸੇਵਾਵਾਂ ਇਹਨਾਂ ਐਂਬੂਲੈਂਸਾਂ ਰਾਹੀਂ ਬਿਲਕੁਲ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਬਾਕੀ ਮਰੀਜ਼ਾਂ ਲਈ ਬਹੁਤ ਹੀ ਘੱਟ ਸਰਕਾਰੀ ਹਦਾਇਤਾਂ ਅਨੁਸਾਰ ਚਾਰਜ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਹ ਐਂਬੂਲੈਂਸਾਂ 24 ਘੰਟੇ ਉਪਲੱਬਧ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਹਰ ਹੀਲੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬਧ ਤੇ ਮੁਸਤੈਦ ਹੈ।
ਉਨ੍ਹਾਂ ਦੱਸਿਆ ਕਿ ਇਹ ਐਂਬੂਲੈਂਸ ਵੈਨਾਂ ਪੂਰੀ ਤਰ੍ਹਾਂ ਸਾਜੋ-ਸਮਾਨ ਵਾਲੀਆਂ ਹਨ ਜ਼ੋ ਵੀ ਮੁਢਲੀਆਂ ਲੋੜੀਂਦਾ ਸਮਾਨ ਚਾਹੀਦਾ ਹੁੰਦਾ ਹੈ ਉਹ ਪੂਰਾ ਵੈਨ ਵਿਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਇਹ ਵੈਨਾ ਫੂਲੀ ਏ.ਸੀ. ਹਨ।ਉਨ੍ਹਾਂ ਕਿਹਾ ਕਿ ਮਰੀਜਾਂ ਨੂੰ ਬਾਹਰਲੇ ਸ਼ਹਿਰ ਵਿਖੇ ਇਲਾਜ ਲਈ ਲਿਜਾਉਣ ਵਾਸਤੇ ਵੀ ਇਹ ਵੈਨਾਂ ਕਾਫੀ ਕਾਰਗਰ ਸਿੱਧ ਹੋਣਗੀਆਂ ਤੇ ਰੇਟ ਵੀ ਘੱਟ ਹੋਣ ਕਰਕੇ ਪ੍ਰਾਈਵੇਟ ਐਂਬੂਲੈਂਸ ਨਾਲੋਂ ਕਿਤੇ ਲਾਹੇਵੰਦ ਹਨ।
ਇਸ ਮੌਕੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ, ਸ਼੍ਰੀ ਸੰਜੀਵ, ਬੀ ਸੀ ਸੀ ਸੁਖਦੇਵ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

हिंदी






