ਡਿਪਟੀ ਕਮਿਸ਼ਨਰ ਵੱਲੋਂ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਕੀਤਾ ਸਨਮਾਨ

Sorry, this news is not available in your requested language. Please see here.

ਦੂਜੀ ਬਾਕੋ ਇੰਡੀਆਂ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੇ ਜਿੱਤੇ ਮੈਡਲ
ਰੂਪਨਗਰ, 1 ਦਸੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਦੂਜੀ ਬਾਕੋ ਇੰਡੀਆਂ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2022 ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਅਰੁਣ ਕੁਮਾਰ ਅਤੇ ਯਸ਼ ਕੁਮਾਰ ਆਪਣੇ ਦਫਤਰ ਵਿੱਚ ਬੁਲਾ ਕੇ ਨੂੰ ਸਨਮਾਨਿਤ ਕੀਤਾ ਗਿਆ।
ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੋਨੋਂ ਖਿਡਾਰੀ 244 ਬਾਕ ਇੰਡੀਆਂ ਓਪਨ ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2022 ਜੋ ਕਿ 02 ਨਵੰਬਰ ਤੋਂ 06 ਨਵੰਬਰ ਤੱਕ ਦਿੱਲੀ ਵਿਖੇ ਕਰਵਾਈ ਗਈ ਸੀ, ਇਸ ਵਿੱਚ ਜ਼ਿਲ੍ਹੇ ਦੇ ਇਨ੍ਹਾਂ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀ ਅਰੁਣ ਕੁਮਾਰ ਨੇ ਲਾਇਟ ਕੁਟੈਕਟ -94 ਵਿੱਚ ਗੋਲਡ ਮੈਡਲ ਅਤੇ ਪੁਆਇੰਟ ਫਾਇਟ ਭਾਰ ਵਰਗ -94 ਕਿਲੋਂ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਇਸ ਤੋਂ ਬਾਅਦ ਯਸ਼ ਕੁਮਾਰ ਨੇ ਲਾਇਟ ਕੁਟੈਕਟ ਵਿੱਚ ਭਾਰ ਵਰਗ -37 ਕਿਲੋਂ ਵਿੱਚ ਬਰਾਊਨ ਮੈਡਲ ਅਤੇ ਪੁਆਇੰਟ ਫਾਇਟ ਭਾਰ ਵਰਗ -37 ਕਿਲੋਂ ਵਿਚ ਵੀ ਬਰਾਊਂਨ ਮੈਡਲ ਪ੍ਰਾਪਤ ਕੀਤਾ।
ਡਿਪਟੀ ਕਮਿਸ਼ਨਰ ਵੱਲੋਂ ਇਹਨਾਂ ਦੋਨਾਂ ਖਿਡਾਰੀਆਂ ਦੀ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਉਨਾਂ ਕਿਹਾ ਕਿ ਦੋਨਾਂ ਖ਼ਿਡਾਰੀਆਂ ਦੀ ਇਸ ਪ੍ਰਾਪਤੀ ਨੇ ਪੰਜਾਬ ਅਤੇ ਆਪਣੇ ਜ਼ਿਲ੍ਹੇ ਰੂਪਨਗਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਖਿਡਾਰੀਆਂ ਦੇ ਭਵਿੱਖ ਵਿੱਚ ਵੀ ਚੰਗਾ ਖੇਡ ਪ੍ਰਦਰਸ਼ਨ ਕਰਨ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਕਿੱਕ ਬਾਕਸਿੰਗ ਰੂਪਨਗਰ ਦੇ ਜਰਨਲ ਸਕੱਤਰ ਸ਼੍ਰੀ ਚਿੱਤਰੰਜਨ ਬਾਂਸਲ, ਜ਼ਿਲ੍ਹੇ ਦੇ ਕਿੱਕ ਬਾਕਸਿੰਗ ਕੋਚ ਸ਼੍ਰੀ ਨੀਲ ਕਮਲ ਧੀਮਾਨ, ਸਹਾਇਕ ਕਿੱਕ ਬਾਕਸਿੰਗ ਕੋਚ ਸ਼੍ਰੀ ਰਾਜ ਗੁਪਤਾ ਵੀ ਹਾਜ਼ਰ ਸਨ।