ਫਾਜ਼ਿਲਕਾ 26 ਮਈ :-
ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਹਿਮਾਸ਼ੂ ਅਗਰਵਾਲ ਵੱਲੋਂ 26 ਮਈ ਨੂੰ ਬਾਲ ਭਲਾਈ ਕਮੇਟੀ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਬਾਲ ਭਲਾਈ ਕਮੇਟੀ ਨੂੰ ਕਿਹਾ ਗਿਆ ਕਿ ਬਾਲ ਭਿਖਿਆ ਦੀ ਚੈਕਿੰਗ ਕਰਕੇ ਵੈਰੀਫਾਈ ਕਰਕੇ ਹਰ ਸਕੀਮ ਦਾ ਲਾਭ ਦਵਾਇਆ ਜਾਵੇ ਅਤੇ ਉਹਨਾ ਵੱਲੋਂ ਇਹ ਕਿਹਾ ਗਿਆ ਕਿ ਬਾਲ ਭਿਖਿਆ ਲਈ ਬੱਚੇ ਵਾਰ-ਵਾਰ ਆਉਂਦੇ ਹਨ ਤਾਂ ਉਨਾ ਦੀ ਕਾਊਸਲਿੰਗ ਕਰਕੇ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ ਅਤੇ ਉਨਾਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਕੇ ਉਨਾਂ ਨੂੰ ਬਾਲ ਭਿਖਿਆ ਬਾਰੇ ਸਮਝਾਇਆ ਜਾਵੇ। ਭੀਖ ਮੰਗਣਾ ਜਾਂ ਭੀਖ ਮੰਗਵਾਉਣਾ ਕਾਨੂੰਨੀ ਅਪਰਾਧ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਉਮਰ ਭੀਖ ਮੰਗਣ ਦੀ ਨਹੀਂ ਬਲਕਿ ਪੜਨਾ ਅਤੇ ਖੇਡਣ ਦੀ ਹੈ ਬੱਚਿਆ ਕੋਲੇ ਭੀਖ ਮੰਗਵਾਉਣ ਵਾਲੇ ਕਿਸੇ ਵਿਅਤਕੀ ਜਾਂ ਮਾਪਿਆਂ ਵੱਲੋਂ ਬੱਚਿਆਂ ਤੋਂ ਭੀਖ ਮੰਗਵਾਉਣ ਤੇ ACT 2015 ਦੇ ਦੌਰਾਨ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਹੋ ਸਕਦ ਹੈ। ਜੇਕਰ ਕੋਈ ਬਚਾ ਕਿਸੇ ਨੂੰ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ 1098 ਤੇ ਸੰਪਰਕ ਕੀਤਾ ਜਾਵੇ। ਇਹ ਨੰਬਰ 24 ਘੰਟੇ ਚੱਲਦਾ ਹੈ।
ਡਿਪਟੀ ਕਮਿਸ਼ਨਰ ਵਲੋਂ ਇਹ ਹੁਕਮ ਦਿੱਤੇ ਗਏ ਕਿ ਹਰ ਇੱਕ ਸਕੂਲ ਵੈਨ ਤੇ ਚਾਇਲਡ ਹੈਲਪ ਲਾਇਨ ਨੰਬਰ 1098 ਲਿਖਵਾਇਆ ਜਾਵੇ ਅਤੇ ਸਲਮ ਏਰੀਆ ਦੇ ਬੱਚਿਆਂ ਨੂੰ ਕੋਵਿਡ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।ਮੀਟਿੰਗ ਵਿੱਚ ਹਾਜ਼ਰ ਮੈਂਬਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ, ਜਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ, ਨਵੀਨ ਜਸੂਜਾ ਚੇਅਰਪਰਸਨ ਅਤੇ ਮੈਂਬਰ ਕਿਰਨ ਸਾਹਿਲ ਮਿਤਲ, ਸੁਖਦੇਵ ਸਿੰਘ, ਦਿਆਨ ਚੰਦ ,ਸਿਮਰਨ ਅਤੇ ਨਿਸ਼ਾਨ ਸਿੰਘ ਹਾਜ਼ਰ ਸਨ।

हिंदी






