ਸਮੁੱਚੇ ਪ੍ਰਬੰਧਾਂ ਤੇ ਜਤਾਈ ਸੰਤੁਸ਼ਟੀ
ਫ਼ਾਜ਼ਿਲਕਾ 7 ਸਤੰਬਰ :-
ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਵਿਖੇ ਚੱਲ ਰਹੇ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਹੌਸਟਲ ਦਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਦੁਆਰਾ ਦੌਰਾ ਕੀਤਾ ਗਿਆ। ਇਸ ਮੌਕੇ ਤੇ ਗੁਰਿੰਦਰ ਸਿੰਘ ਉਚੇਚੇ ਤੌਰ ਤੇ ਮੌਜੂਦ ਸਨ।
ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹੌਸਟਲ ਨੂੰ ਸਕੂਲ ਪ੍ਰਬੰਧਨ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਫਾਜ਼ਿਲਕਾ ਦੇ ਵੱਖ ਵੱਖ ਪਿੰਡਾਂ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਨੇੜਲੇ ਖੇਤਰਾਂ ਤੋਂ 150 ਵਿਦਿਆਰਥਣਾਂ ਇਸ ਹੌਸਟਲ ਦੀ ਸੁਵਿਧਾ ਪ੍ਰਾਪਤ ਕਰ ਰਹੀਆਂ ਹਨ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਦੱਸਿਆ ਗਿਆ ਕਿ ਸਕੂਲ ਬੈਂਡ ਦੁਆਰਾ ਸ਼ਾਨਦਾਰ ਡਰਿੱਲ ਰਾਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਸਵਾਗਤ ਕੀਤਾ ਗਿਆ।
ਉਹਨਾਂ ਦੁਆਰਾ ਸ਼ਾਮ ਦੀਆਂ ਟਿਉਸ਼ਨ ਕਲਾਸਾਂ ਦਾ ਵੀ ਨਿਰੀਖਣ ਕੀਤਾ ਗਿਆ। ਡਾ. ਬੱਲ ਨੇ ਸਕੂਲ ਅਤੇ ਹੋਸਟਲ ਦੇ ਸਮੁੱਚੇ ਪ੍ਰਬੰਧਾਂ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਆਖਿਆ ਕਿ ਸਕੂਲ ਪ੍ਰਿੰਸੀਪਲ ਅਤੇ ਸਟਾਫ ਦੁਆਰਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਗਰਲਜ ਹੌਸਟਲ ਦੀਆ ਵਿਦਿਆਰਥਣਾਂ ਦੀ ਬੜੇ ਹੀ ਸੁਚੱਜੇ ਢੰਗ ਨਾਲ ਸਾਭ ਸੰਭਾਲ ਕੀਤੀ ਜਾ ਰਹੀ ਹੈ।
ਇਸ ਮੌਕੇ ਤੇ ਸਕੂਲ ਸਟਾਫ ਮੈਂਬਰ ਵੇਦ ਪ੍ਰਕਾਸ਼, ਤੇਜਾ ਸਿੰਘ, ਮੁਕੇਸ਼ ਕੁਮਾਰ, ਮੈਡਮ ਰਜਨੀ ਬਾਲਾ,ਅਭਿਨਵ, ਅਤੁਲ ਕੁਮਾਰ ਅਤੇ ਹੌਸਟਲ ਵਾਰਡਨ ਰਾਜਪਾਲ ਕੌਰ ਮੌਜੂਦ ਸਨ।

हिंदी






