ਜਿਲ੍ਹਾ ਮੈਜਿਸਟ੍ਰੇਟ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਹੁਕਮ ਜਾਰੀ

NEWS MAKHANI

Sorry, this news is not available in your requested language. Please see here.

ਤਿਉਹਾਰਾਂ ਦੌਰਾਨ ਪਟਾਕੇ ਚਲਾਉਂਣ ਦਾ ਸਮਾਂ ਕੀਤਾ ਨਿਰਧਾਰਿਤ
*ਪਟਾਖੇ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜੋਨ ਕੀਤਾ ਗਿਆ ਘੋਸ਼ਿਤ* 
*ਪ੍ਰਬੰਧਕਾਂ ਵੱਲੋਂ ਤਿਉਹਾਰਾਂ ਨੂੰ ਮਨਾਉਂਣ ਲਈ ਸਬੰਧਤ ਉਪ ਮੰਡਲ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ : ਜਿਲ੍ਹਾ ਮੈਜਿਸਟ੍ਰੇਟ* 
ਐਸ.ਏ.ਐਸ ਨਗਰ 4 ਅਤੂਬਰ :-  
ਜਿਲ੍ਹਾ ਮੈਜਿਸਟ੍ਰੇਟ ਐਸ.ਏ ਐਸ ਨਗਰ ਸ੍ਰੀ ਅਮਿਤ ਤਲਵਾੜ ਵੱਲੋਂ ਤਿਉਹਾਰਾ ਦੇ ਮੱਦੇਨਜ਼ਰ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਗਏ ਹਨ । ਜਾਰੀ ਹੁਕਮਾਂ ਅਨੁਸਾਰ 5 ਅਤੂਬਰ 2022 ਦੁਸਿਹਰੇ ਵਾਲੇ ਦਿਨ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਫਾਈਰ ਕਰੈਕਰਜ਼, ਪਟਾਖੇ ਚਲਾਉਂਣ ਦੀ ਆਗਿਆ ਹੋਵੇਗੀ । 24 ਅਤੂਬਰ, ਦੀਵਾਲੀ ਵਾਲੇ ਦਿਨ ਸ਼ਾਮ 8 ਵਜੇ ਤੋ ਰਾਤ 10 ਵਜੇ ਤੱਕ ਪਟਾਕੇ ਚਲਾਉਂਣ ਦੀ ਪ੍ਰਵਾਨਗੀ ਹੋਵੇਗੀ । ਇਸੇ ਤਰ੍ਹਾਂ 8 ਨਵੰਬਰ, ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਸ਼ਾਮ ਨੂੰ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਮਨਜੂਰੀ ਹੋਵੇਗੀ । ਇਸ ਤੋਂ ਇਲਾਵਾ ਕ੍ਰਿਸਮਿਸ ਅਤੇ ਨਵੇਂ ਸਾਲ ਦੌਰਾਨ ਰਾਤ 11:55 ਤੋਂ ਸਵੇਰ 12:30 ਤੱਕ ਪਟਾਖੇ ਚਲਾਉਂਣ ਦੀ ਆਗਿਆ ਦਿੱਤੀ ਜਾਵੇਗੀ । ਇਹ ਹੁਕਮ 4 ਅਤੂਬਰ 2022 ਤੋਂ 1 ਜਨਵਰੀ 2023 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਰਹਿਣਗੇ ।
ਜਿਲ੍ਹਾ ਮੈਜਿਸਟ੍ਰੇਟ ਸ੍ਰੀ ਅਮਿਤ ਤਲਵਾੜ ਦੁਆਰਾ ਜਾਰੀ ਹੁਕਮਾਂ ਅਨੁਸਾਰ ਪ੍ਰਬੰਧਕਾ ਵੱਲੋਂ ਤਿਉਹਾਰਾਂ ਨੂੰ ਮਨਾਉਂਣ ਲਈ ਸਬੰਧਤ ਉਪ ਮੰਡਲ ਮੈਜਸਿਟ੍ਰੇਟ ਤੋਂ ਪ੍ਰਵਾਨਗੀ ਪ੍ਰਾਪਤ ਕਰਨੀ ਜਰੂਰੀ ਹੋਵੇਗੀ । ਇਨ੍ਹਾਂ ਦਿਨਾਂ ਦੌਰਾਨ ਮਿਤੀ ਅਤੇ ਸਮੇਂ ਤੋਂ ਪਹਿਲਾ ਜਾ ਬਾਅਦ ਵਿੱਚ ਕੋਈ ਵੀ ਵਿਅਕਤੀ ਚਾਇਨਜ ਫਾਈਰ ਕਰੈਕਰਜ਼, ਪਟਾਖਿਆ ਦੀ ਵਿਕਰੀ ਅਤੇ ਵਰਤੋਂ ਨਹੀ ਕਰੇਗਾ ।
ਇਸ ਤੋਂ ਇਲਾਵਾ ਜਿਲ੍ਹਾ ਮੈਜਿਸਟ੍ਰੇਟ ਨੇ ਆਦੇਸ਼ ਦਿੱਤੇ ਕਿ ਪਟਾਖਿਆ ਨੂੰ ਵੇਚਣ ਵਾਲੇ ਸਥਾਨਾਂ ਨੂੰ ਨੋ ਸਮੋਕਿੰਗ ਜੋਨ ਘੋਸ਼ਿਤ ਕੀਤਾ ਜਾਦਾ ਹੈ । ਨਗਰ ਨਿਗਮ, ਨਗਰ ਕੌਸਲ ਨੂੰ ਇਨ੍ਹਾਂ ਸਥਾਨਾਂ ਤੇ ਨੋ ਸਮੋਕਿੰਗ ਜੋਨ ਦੇ ਸਾਈਨ ਬੋਰਡ ਲਾਉਂਣ ਦੀ ਹਦਾਇਤ ਕੀਤੀ । ਹੁਕਮਾਂ ਅਨੁਸਾਰ ਜਿਲ੍ਹੇ ਵਿੱਚ ਸਥਿਤ ਸਰਕਾਰੀ,ਪ੍ਰਾਈਵੇਟ ਹਸਪਤਾਲਾ,ਨਰਸਿੰਗ ਹੋਮ, ਪ੍ਰਾਇਮਰੀ ਅਤੇ ਜਿਲ੍ਹਾ ਹੈਲਥ ਕੇਅਰ ਸੈਂਟਰ ,ਵਿਦਿਅਕ ਅਦਾਰੇ, ਅਦਾਲਤਾ ਨੂੰ ਸਾਇਲੈਸ ਜੋਨ ਘੋਸ਼ਿਤ ਕੀਤਾ ਗਿਆ ਹੈ । ਇਹਨਾ ਦੇ 100 ਮੀਟਰ ਦੇ ਏਰੀਏ ਵਿੱਚ ਪਟਾਖੇ ਚਲਾਉਂਣ ਤੇ ਪੂਰਨ ਤੌਰ ਤੇ ਪਾਬੰਧੀ ਹੋਵਗੀ । ਹੁਕਮਾਂ ਮੁਤਾਬਿਕ ਪਟਾਖਿਆ ਦੀ ਵੇਚ ਸਬੰਧੀ ਜਲਣਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਵੈਲਿਡ ਲਾਇਸੰਸ ਹੋਣਾ ਜਰੂਰੀ ਹੈ । ਪਟਾਕੇ ਦੀ ਵਿਕਰੀ ਜਿਲ੍ਹੇ ਵਿੱਚ ਕੇਵਲ ਨਿਰਧਾਰਤ ਕੀਤੇ ਗਏ ਸਥਾਨਾਂ ਤੇ ਹੀ ਕੀਤੀ ਜਾਵੇਗੀ ।
ਇਸ ਤੋਂ ਇਲਾਵਾ ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸਰਕਾਰ ਵੱਲੋਂ ਕੋਵਿਡ 19 ਦੀ ਮਹਾਂਮਾਰੀ ਕਾਰਨ ਅਡਵਾਇਜਰੀ ਜਾਰੀ ਕੀਤੀ ਗਈ ਹੈ  । ਉਸਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ।