ਸਿਹਤ ਵਿਭਾਗ ਵਲੋਂ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫ਼ਤੇ ਦੀ ਸ਼ੁਰੂਆਤ

Sorry, this news is not available in your requested language. Please see here.

ਮਾਂ ਦਾ ਦੁੱਧ ਖਾਸਕਰ ਪਹਿਲੇ ਤਿੰਨ ਦਿਨ ਬੱਚੇ ਨੂੰ ਪਿਲਾਉਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਹੁੰਦੀ: ਸਿਵਲ ਸਰਜਨ

ਰੂਪਨਗਰ, 1 ਅਗਸਤ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸੋਮਵਾਰ ਨੂੰ ਮਾਂ ਦੇ ਦੁੱਧ ਦੀ ਮੱਹਤਤਾ ਸਬੰਧੀ ਹਫਤੇ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਨਵ-ਜੰਮੇਂ ਬੱਚੇ ਨੂੰ ਇੱਕ ਘੰਟੇ ਅੰਦਰ ਮਾਂ ਦਾ ਦੁੱਧ ਦੇਣਾ ਯਕੀਨੀ ਕੀਤਾ ਜਾ ਸਕੇ ਅਤੇ ਬੱਚੇ ਦੀ ਤੰਦਰੁਸਤੀ ਲਈ ਸ਼ਹਿਦ ਜਾ ਪਾਣੀ ਪਿਲਾਉਣ ਦੀ ਗੁੜਤੀ ਦੀ ਰਿਵਾਇਤ ਨੂੰ ਰੋਕਿਆ ਜਾ ਸਕੇ।

ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਕਿ ਮਾਂ ਦੇ ਦੁੱਧ ਦੀ ਮਹੱਹਤਾ ਸਬੰਧੀ ਜਾਗਰੂਕਤਾ ਹਫਤਾ ਚਲਾਉਣ ਦਾ ਮੰਤਵ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਬੱਚੇ ਨੂੰ ਜਨਮ ਸਮੇਂ ਮਾਂ ਦੇ ਦੁੱਧ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਤਰਲ ਪਦਾਰਥ ਨਾ ਦਿੱਤਾ ਜਾਵੇ ਜਿਸ ਨਾਲ ਬੱਚੇ ਨੂੰ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ।

ਡਾ. ਪਰਿੰਮਦਰ ਕੁਮਾਰ ਨੇ ਦੱਸਿਆ ਕਿ ਮਾਂ ਦਾ ਪੀਲਾ ਤੇ ਗਾੜਾ ਦੁੱਧ (ਕੋਲਾਸਟਰਮ) ਖਾਸਕਰ ਪਹਿਲੇ ਤਿੰਨ ਦਿਨ ਬੱਚੇ ਨੂੰ ਪਿਲਾਉਣ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ। ਬੋਤਲ ਨਾਲ ਜਾ ਓਪਰਾ ਦੁੱਧ ਪਿਲਾਉਣ ਨਾਲ ਬੱਚੇ ਨੂੰ ਅਲਰਜੀ ਅਤੇ ਡਾਇਰੀਆ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਮਾਂ ਦੇ ਦੁੱਧ ਨਾਲ ਬੱਚੇ ਦਾ ਮਾਨਸਿਕ ਅਤੇ ਸ਼ਰੀਰਿਕ ਵਿਕਾਸ ਚੰਗਾ ਹੁੰਦਾ ਹੈ ਇਸ ਲਈ ਖਾਸ ਕਰਕੇ ਪਹਿਲੇ ਦੋ ਸਾਲ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ ਬੱਚਾ ਤੰਦਰੁਸਤ ਤੇ ਐਕਟਿਵ ਰਹਿੰਦਾ ਹੈ। ਬੱਚੇ ਨੂੰ ਵਾਰ-ਵਾਰ ਜਾਂ ਉਸ ਦੀ ਮੰਗ ਅਨੁਸਾਰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ।

ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਆਪਣੇ ਬੱਚੇ ਨੂੰ ਛੇ ਮਹੀਨੇ ਤੋਂ ਬਾਅਦ ਹੀ ਠੋਸ ਖੁਰਾਕ ਦੇਣੀ ਸ਼ੁਰੂ ਕੀਤੀ ਜਾਵੇ। ਮਾਂ ਦਾ ਦੁੱਧ ਓਪਰੇ (ਦੂਸਰੇ) ਦੁੱਧ ਨਾਲੋਂ ਹਮੇਸ਼ਾ ਲਾਭਦਾਇੱਕ ਹੰਦਾ ਹੈ। ਬੱਚੇ ਨੂੰ ਕਿਸੇ ਪ੍ਰਕਾਰ ਦੀ ਚੁੰਘਣੀ ਨਹੀਂ ਦੇਣੀ ਚਾਹੀਦੀ।

ਐਲ.ਐਚ.ਵੀ ਸੀ.ਐਚ.ਸੀ. ਸ਼੍ਰੀ ਚਮਕੌਰ ਸਾਹਿਬ ਪਰਵਿੰਦਰ ਕੌਰ ਨੇ ਦੱਸਿਆ ਕਿ ਜੱਚਾ-ਬੱਚਾ ਹਸਪਤਾਲ ਵਿਖੇ ਡਾਕਟਰਾਂ ਅਤੇ ਸਟਾਫ ਨਰਸਾਂ ਦੁਆਰਾ ਮਾਂ ਦੇ ਦੁੱਧ ਦੇ ਬੱਚੇ ਨੂੰ ਲਾਭ, ਓਪਰੇ ਦੁੱਧ ਦੇ ਨੁਕਸਾਨ, ਦੁੱਧ ਪਿਲਾਉਣ ਦੀ ਤਕਨੀਕ, ਮਾਂ ਦੇ ਦੁੱਧ ਨੂੰ ਬੱਚੇ ਨੂੰ ਪਿਲਾਉਣ ਵਿੱਚ ਕਿਵੇਂ ਮਦਦ ਕਰਨੀ ਹੈ ਬਾਰੇ ਵਿਸ਼ਥਾਰਪੂਰਵਕ ਜਾਕਣਾਰੀ ਦਿੱਤੀ ਜਾਂਦੀ ਹੈ।

 

ਹੋਰ ਪੜ੍ਹੋ :-  ਮੁੱਖ ਮੰਤਰੀ ਨੇ ਬੀ.ਐਸ.ਐਫ. ਨੂੰ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਰਹੱਦ ਉਤੇ ਚੌਕਸੀ ਵਧਾਾਉਣ ਲਈ ਕਿਹਾ