ਨਗਰ ਨਿਗਮ ਵੱਲੋਂ ਡਿਫਾਲਟਰਾਂ ਕੋਲੋ ਪਾਣੀ, ਸੀਵਰੇਜ ਅਤੇ ਡਿਸਪੋਜਲ ਦਾ ਬਕਾਇਆ ਵਸੂਲਣ ਲਈ ਕਾਰਵਾਈ ਆਰੰਭੀ

Sorry, this news is not available in your requested language. Please see here.

– ਕਾਰਵਾਈ ਤਹਿਤ ਕਰੀਬ  3.84 ਲੱਖ ਰੁਪਏ ਬਤੋਰ ਵਾਟਰ ਟੈਕਸ ਵਸੂਲੇ ਗਏ

ਲੁਧਿਆਣਾ, 30 ਅਗਸਤ (000) – ਨਗਰ ਨਿਗਮ ਕਮਿਸ਼ਨਰ ਲੁਧਿਆਣਾ ਵੱਲੋ ਰਿਕਵਰੀ ਲਈ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਹਿੱਤ, ਸ਼੍ਰੀਮਤੀ ਸੋਨਮ ਚੋਧਰੀ, ਸੰਯੁਕਤ ਕਮਿਸ਼ਨਰ-ਕਮ-ਜੋਨਲ ਕਮਿਸ਼ਨਰ ਜੋਨ-ਬੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 30-08-2022 ਨੂੰ ਜੋਨ-ਬੀ ਦੇ ਵਾਟਰ ਰੇਟ ਸ਼ਾਖਾ ਦੇ ਡਿਫਾਲਟਰਾਂ ਕੋਲੋ ਪਾਣੀ, ਸੀਵਰੇਜ ਅਤੇ ਡਿਸਪੋਜਲ ਵਸੂਲਣ ਲਈ ਸੀਵਰੇਜ ਕੂਨੈਕਸ਼ਨ ਕੱਟਣ ਦੀ ਕਾਰਵਾਈ ਆਰੰਭੀ ਗਈ।
ਇਸ ਕਾਰਵਾਈ ਤਹਿਤ ਬਲਾਕ-23 ਦੀਆ ਕੁੱਲ 5 ਪ੍ਰਾਪਰਟੀਆਂ ਤੋਂ ਰੁਪਏ 1,75,340/- , ਬਲਾਕ-31 ਦੀਆਂ 4 ਪ੍ਰਾਪਰਟੀਆਂ ਤੋਂ ਰੁਪਏ 70,700/- ਅਤੇ ਬਲਾਕ 30 ਦੀਆਂ 6 ਪ੍ਰਾਪਰਟੀਆਂ ਤੇ ਕਾਰਵਾਈ ਕਰਦੇ ਹੋਏ 4 ਪ੍ਰਾਪਰਟੀਆਂ ਜਿੰਨ੍ਹਾਂ ਦਾ ਕੁੱਲ ਬਕਾਇਆ 2,85,744 ਰੁਪਏ ਬਣਦਾ ਸੀ, ਵੱਲੋ ਬਕਾਇਆ ਜ਼ਮ੍ਹਾਂ ਨਾ ਕਰਵਾਉਣ ਕਾਰਨ ਉਨ੍ਹਾਂ ਦੇ ਕੂਨੈਕਸ਼ਨ ਕੱਟੇ ਗਏ ਅਤੇ 2 ਪ੍ਰਾਪਰਟੀਆਂ ਤੋਂ ਰੁਪਏ 1,38,700/- ਵਸੂਲੇ ਗਏ।ਇਸ ਤਰ੍ਹਾ ਇਸ ਕਾਰਵਾਈ ਤਹਿਤ ਕੁੱਲ ਰੁਪਏ  3,84,740/- ਬਤੋਰ ਵਾਟਰ ਟੈਕਸ ਵਸੂਲ ਕਰ ਲਏ ਗਏ।
ਜਿਹੜੇ ਡਿਫਾਲਟਰਾਂ ਵੱਲੋ ਪਾਣੀ ਸੀਵਰੇਜ ਅਤੇ ਡਿਸਪੋਜਲ ਦਾ ਬਕਾਇਆ ਜਮ੍ਹਾ ਨਹੀ ਕਰਵਾਇਆ ਜਾ ਰਿਹਾ, ਉਨ੍ਹਾਂ ‘ਤੇ ਰੋਜ਼ਾਨਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ  ਅਤੇ ਮੋਕੇ ‘ਤੇ ਵੀ ਬਕਾਇਆ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਉਨ੍ਹਾਂ ਦੇ ਸੀਵਰੇਜ ਕੂਨੈਕਸ਼ਨ ਕੱਟ ਦਿੱਤੇ ਜਾਣਗੇ।
ਨਗਰ ਨਿਗਮ ਕਮਿਸ਼ਨਰ ਵੱਲੋ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਸੀਵਰੇਜ ਅਤੇ ਡਿਸਪੋਜਲ ਦਾ ਬਕਾਇਆ ਜਮ੍ਹਾ ਨਾ ਕਰਵਾਉਣ ਤੇ ਨਗਰ ਨਿਗਮ, ਲੁਧਿਆਣਾ ਵੱਲੋ ਸੀਵਰੇਜ ਕੂਨੈਕਸ਼ਨ ਕੱਟਣ ਸਬੰਧੀ ਕੀਤੀ ਜਾ ਰਹੀ ਅਤੇ ਕਾਰਵਾਈ ਤੋਂ ਬੱਚਣ ਲਈ ਤੁਰੰਤ ਰਹਿੰਦੇ ਬਕਾਇਆਜਾਤ ਜਲਦ ਤੋਂ ਜਲਦ ਜਮ੍ਹਾ  ਕਰਵਾਏ ਜਾਣ।
ਇਸੇ ਤਰ੍ਹਾਂ ਪਿਛਲੇ ਦਿਨੀ ਜਿਹੜੇ ਪ੍ਰਾਪਰਟੀ ਮਾਲਕਾਂ ਵੱਲੋ ਪ੍ਰਾਪਰਟੀ ਟੈਕਸ ਜਮ੍ਹਾਂ ਨਹੀ ਕਰਵਾਏ ਗਏ ਉਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਸੀ ਅਤੇ ਇਹ ਕਾਰਵਾਈ ਵੀ ਲਗਾਤਾਰ ਜ਼ਾਰੀ ਰਹੇਗੀ ਇਸ ਲਈ ਜਿੰਨ੍ਹਾਂ ਪ੍ਰਾਪਰਟੀਆਂ ਦਾ ਪ੍ਰਾਪਰਟੀ ਟੈਕਸ ਬਕਾਇਆ ਰਹਿੰਦਾ ਹੈ ਉਹ ਵੀ ਆਪਣੀ ਪ੍ਰਾਪਰਟੀ ਦੀ ਸੀਲਿੰਗ ਕਰਵਾਉਣ ਦੀ ਕਾਰਵਾਈ ਤੋ ਬਚਣ ਲਈ ਪ੍ਰਾਪਰਟੀ ਟੈਕਸ ਵੀ ਜਮ੍ਹਾਂ ਕਰਵਾਉਣ ਤਾਂ ਜੋ ਪੈਨਾਲਟੀ ਅਤੇ ਰੋਜਾਨਾ ਵੱਧ ਰਹੇ ਵਿਆਜ ਤੋ ਬਚਿਆ ਜਾ ਸਕੇ।  ਇਸਤੋ ਇਲਾਵਾ ਜਿਹੜੇ ਪ੍ਰਾਪਰਟੀ ਮਾਲਕਾਂ ਵੱਲੋ ਚਾਲੂ ਸਾਲ ਦਾ ਟੈਕਸ ਜਮ੍ਹਾ ਕਰਵਾਉਣਾ ਰਹਿੰਦਾ ਹੈ ਉਹ 10 ਪ੍ਰਤੀਸ਼ਤ ਰਿਬੇਟ ਦਾ ਲਾਭ ਲੈਣ ਲਈ ਜਲਦ ਤੋ ਜਲਦ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ।