ਸ਼੍ਰੀ ਵਾਲਮੀਕਿ ਤੀਰਥ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਲਿਆਂਦੀ ਜਾਵੇਗੀ ਤੇਜ਼ੀ-ਈ.ਟੀ.ਓ

Sorry, this news is not available in your requested language. Please see here.

ਨਵਾਂ ਜੀ.ਐਮ.ਜ਼ਲਦ ਹੀ ਕੀਤਾ ਜਾਵੇਗਾ ਨਿਯੁਕਤ
ਕੈਬਿਨਟ ਮੰਤਰੀ ਨੂੰ ਸ਼੍ਰੀ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਨੇ ਦਿੱਤਾ ਮੰਗ ਪੱਤਰ

ਅੰਮ੍ਰਿਤਸਰ 11 ਦਸੰਬਰ 2022:- ਸ਼੍ਰੀ ਵਾਲੀਮੀਕਿ ਤੀਰਥ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇਗੀ, ਸਾਰੇ ਕੰਮ ਗੁਣਵਤਾ ਭਰਪੂਰ ਹੋਣਗੇ ਅਤੇ ਕਿਸੇ ਕਿਸਮ ਦੀ ਉਣਤਾਈ ਵਿਕਾਸ ਕਾਰਜਾਂ ਵਿਚ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰ; ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਨੇ ਅੱਜ ਸ਼੍ਰੀ ਵਾਲਮੀਕਿ ਤੀਰਥ ਪ੍ਰਬੰਧਕ ਕਮੇੇਟੀ ਦਾ ਮੰਗ ਪੱਤਰ ਲੈਣ ਸਮੇ ਕੀਤਾ। ਬਿਜਲੀ ਮੰਤਰੀ ਨੇ ਕਿਹਾ ਕਿ ਸ਼੍ਰੀ ਵਾਲਮੀਕਿ ਤੀਰਥ ਵਿਖੇ ਜ਼ਲਦ ਹੀ ਸੋਲਰ ਪਲਾਂਟ ਲਗਾਇਆ ਜਾਵੇਗਾ ਅਤੇ ਨਵਾਂ ਫਰਨੀਚਰ ਵੀ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿਚ ਦਰਜ ਜੋ ਵੀ ਮੰਗਾਂ ਹਨ ਉਸ ਬਾਰੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਨਾਲ  ਗੱਲਬਾਤ ਕਰਕੇ ਛੇਤੀ ਹੀ ਪੂਰੀਆਂ ਕੀਤੀਆਂ ਜਾਣਗੀਆਂ ਅਤੇ ਕੋਈ ਵੀ ਮੰਗ ਅਧੂਰੀ ਨਹੀ ਰਹਿਣ ਦਿੱਤੀ ਜਾਵੇਗੀ। ਸ: ਈ.ਟੀ.ਓ ਨੇ ਕਿਹਾ ਕਿ ਨਵਾਂ ਜੀ.ਐਮ ਲਗਾਉਣ ਲਈ ਜ਼ਲਦ ਹੀ ਇੰਟਰਵਿਊ ਸ਼ੁਰੂ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਸ਼੍ਰੀ ਵਾਲਮੀਕਿ ਤੀਰਥ ਵਿਖੇ ਸਰਾਂ ਵਿਚ ਜਿਥੋ ਤੱਕ ਕਿਸੇ ਵੀ ਫੋਰਸ ਨੂੰ ਠਹਿਰਾਉਣ ਦਾ ਸਬੰਧ ਹੈ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਸਰਾਂ ਦੇ ਕਮਰੇ ਕੇਵਲ ਸ਼ਰਧਾਲੂਆਂ ਲਈ ਹੀ ਰੱਖੇ ਜਾਣਗੇ।
ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਚੋਣਾਂ ਦੋਰਾਨ ਜੋ ਵੀ ਵਾਅਦੇ ਐਸ.ਸੀ ਭਾਈਚਾਰੇ ਨਾਲ ਕੀਤੇ ਗਏ ਸਨ, ਨੂੰ ਜਲਦ ਹੀ ਪੂਰਿਆਂ ਕੀਤਾ ਜਾਵੇਗ। ਉਨ੍ਹਾਂ ਕਿਹਾ ਕਿ ਉਹ ਤੁਹਾਡੀਆਂ ਮੰਗਾਂ ਸਬੰਧੀ ਜ਼ਲਦ ਹੀ ਮੁੱਖ ਮੰਤਰੀ ਨੂੰ ਮਿਲਣਗੇ ਅਤੇ ਤੁਹਾਡੀਆਂ ਮੰਗਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਮੌਕੇ ਸ਼੍ਰੀ ਰਾਕੇਸ਼ ਰਾਹੀ, ਸ਼੍ਰੀ ਪਵਨ ਦ੍ਰਾਵਿੜ, ਸ਼੍ਰੀ ਸ਼ਸੀ ਗਿਲ, ਸ਼੍ਰੀ ਵਿਜੇ ਭੱਟੀ, ਸ਼੍ਰੀ ਨਛੱਤਰ ਨਾਥ, ਸ਼੍ਰੀ ਗੋਪਾਲ ਖੋਸਲਾ, ਸ਼੍ਰੀ ਰਤਨ ਹੰਸ, ਸ਼੍ਰੀ ਬਲਵਿੰਦਰ ਭੱਟੀ, ਐਡਵੋਕੇਟ ਨਰੇਸ਼ ਗਿਲ,ਸ਼੍ਰੀ ਨਰੇਸ਼ ਭੱਟੀ ਅਤੇ ਸ਼੍ਰੀ ਬਲਦੇਵ ਸਹੋਤਾ ਵੀ ਹਾਜਰ ਸਨ।

 

ਹੋਰ ਪੜ੍ਹੋ :- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ  ਸਰਕਾਰ ਲੁਧਿਆਣਾ ਦੇ ਸੁੰਦਰੀਕਰਨ ਲਈ ਵਿਕਾਸ ਕਾਰਜਾਂ ‘ਤੇ ਖਰਚ ਕਰੇਗੀ ਤਕਰੀਬਨ 42.37 ਕਰੋੜ ਰੁਪਏ: ਡਾ.ਇੰਦਰਬੀਰ ਸਿੰਘ ਨਿੱਜਰ