ਸਾਬਕਾ ਅਧਿਕਾਰੀ ਵੱਲੋਂ ਧੀ ਦੇ ਵਿਸ਼ੇ ਉਤੇ ਬਣਾਈ ਗਈ ਪੰਜਾਬੀ ਫਿਲਮ “ਕਿੱਕਰਾਂ ਦੇ ਫੁੱਲ ” ਦਾ ਪੋਸਟਰ ਹੋਇਆ ਰਲੀਜ

Sorry, this news is not available in your requested language. Please see here.

ਅਮ੍ਰਿਤਸਰ 19ਜੁਲਾਈ :-

ਪੰਜਾਬ ਨਾਟਸ਼ਾਲਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਾਬਕਾ ਆਈ ਏ ਐਸ ਅਧਿਕਾਰੀ ਅਤੇ ਪ੍ਰਮੁਖ ਸੂਫੀ ਸ਼ਾਇਰ ਬਖਤਾਵਰ ਸਿੰਘ  ਦੁਆਰਾ ਲਿਖੀ ਅਤੇ  ਬਣਾਈ ਪੰਜਾਬੀ ਫਿਲਮ “ਕਿੱਕਰਾਂ ਦੇ ਫੁੱਲ” ਦਾ ਪੋਸਟਰ ਰਲੀਜ ਕੀਤਾ ਗਿਆ।

ਨਾਟਸ਼ਾਲਾ ਦੇ ਡਾਇਰੈਕਟਰ ਜਤਿੰਦਰ ਬਰਾੜ ,ਕਹਾਣੀਕਾਰ ਦੀਪ ਦੇਵਿੰਦਰ ਸਿੰਘ, ਜਨਾਬ ਬਖਤਾਵਰ ਸਿੰਘ ,ਫਿਲਮ ਦੇ ਡਾਇਰੈਕਟਰ ਅਮਰਪਾਲ ਅਤੇ ਫਿਲਮ ਦੀ ਸਮੁੱਚੀ  ਸਟਾਰ ਕਾਸਟਿੰਗ ਡਾ ਸੀਮਾ ਗਰੇਵਾਲ, ਡੌਲੀ ਸੱਡਲ ਅਤੇ ਬਾਕੀ ਕਲਾਕਾਰਾਂ  ਵਲੋਂ  ਪੰਜਾਬ ਨਾਟਸ਼ਾਲਾ ਦੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਟੇਜ ਤੋਂ ਪੰਜਾਬੀ  ਦੀ ਉੱਚ ਪਾਏ ਕਹਾਣੀ  ਤੇ ਅਧਾਰਿਤ ਫਿਲਮ “ਕਿੱਕਰਾਂ ਦੇ ਫੁੱਲ” ਦਾ ਪੋਸਟਰ ਦਰਸ਼ਕਾਂ ਲਈ ਜਾਰੀ ਕੀਤਾ।

ਜਨਾਬ ਬਖਤਾਵਰ ਸਿੰਘ ਨੇ ਫਿਲਮ ਬਾਰੇ ਗਲ ਕਰਦਿਆਂ ਦਸਿਆ ਕਿ ਉਹਨਾਂ ਦੀ ਚਿਰੋਕਣੀ ਰੀਝ ਸੀ ਕਿ ਸਮਾਜ ਅੰਦਰ ਕਈ ਕਿਸਮ ਦੀਆਂ ਦੁਸ਼ਵਾਰੀਆਂ ਸਹਿਣ ਦੇ ਬਾਵਜੂਦ ਲੜਕਾ ਹੋਣ ਦੀ ਚਾਹਤ  ਅਤੇ ਮਾਨਸਿਕਤਾ ਤੇ ਚੋਟ ਕਰਦੀ ਅਜਿਹੀ ਕਹਾਣੀ ਨੂੰ ਫ਼ਿਲਮਾਇਆ ਜਾਏ ।ਅਜੋਕੇ ਸਮਾਜ ਨੂੰ ਇਕ ਸਾਰਥਕ ਸੁਨੇਹੇ ਵਜੋਂ ਫਿਲਮ “ਕਿੱਕਰਾਂ ਦੇ ਫੁੱਲ” ਜਿਹੜੀ ਬਹੁਤ ਜਲਦੀ ਸੋਸ਼ਲ ਮੀਡੀਆ ਰਾਹੀਂ ਦਰਸ਼ਕਾਂ ਦੀ ਕਚਿਹਰੀ ਵਿੱਚ ਪੇਸ਼ ਕੀਤੀ ਜਾਵੇਗੀ ਰਾਹੀਂ ਸੁਨੇਹਾ ਦੇਣ ਵਿੱਚ ਕਾਮਯਾਬ ਹੋਏ ਹਨ।

ਫਿਲਮ ਦੇ ਡਾਇਰੈਕਟਰ ਅਮਰਪਾਲ ਨੇ ਕਿਹਾ ਕਿ ਫਿਲਮ ਦੀ ਕਹਾਣੀ, ਪਟ-ਕਥਾ ਅਤੇ ਪਾਤਰਾਂ ਨੂੰ ਸਾਂਝੇ ਸੂਤਰ ਵਿੱਚ ਪਰੋਦਿਆਂ ਉਹਨਾਂ ਵਖ ਵਖ ਦ੍ਰਿਸ਼ਾਂ ਨੂੰ  ਸੁਹਜਮਈ ਤਰੀਕੇ ਨਾਲ ਫਰਮਾਇਆ ਹੈ।

ਫਿਲਮ ਦੇ ਕੇਂਦਰੀ ਪਾਤਰ ਦਾ ਕਿਰਦਾਰ ਨਿਭਾਉਣ ਵਾਲੀ ਪ੍ਰਮੁਖ ਰੇਡੀਓ ਹੋਸਟ ਅਤੇ ਪੰਜਾਬੀ  ਸ਼ਾਇਰਾ ਡਾ ਸੀਮਾ ਗਰੇਵਾਲ ਨੇ ਕਿਹਾ ਬੇਸ਼ੱਕ ਉਹਨਾਂ ਕੈਮਰੇ ਦਾ ਪਹਿਲੀ ਵਾਰ ਸਾਹਮਣਾ ਕੀਤਾ ਪਰ ਫਿਲਮ ਵਿਚਲੀ ਕਹਾਣੀ ਜਿਹੜੀ “ਕੰਮ ਹੀ ਭਗਤੀ ਹੈ” ਦਾ  ਦ੍ਰਿੜ ਸੰਕਲਪ ਵਰਗੇ ਅਹਿਸਾਸ ਨੇ ਉਹਨਾਂ ਦੇ ਰੋਲ ਨੂੰ ਹੋਰ ਵੀ ਨਿਖਾਰਿਆ।

ਫਿਲਮ ਦੀ ਸਮੁੱਚੀ ਟੀਮ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਦਿਆਂ ਨਾਟਕਕਾਰ ਜਤਿੰਦਰ ਬਰਾੜ, ਕਥਾਕਾਰ ਦੀਪ ਦੇਵਿੰਦਰ ਸਿੰਘ,ਮੋਹਿਤ ਸਹਿਦੇਵ, ਕੋਮਲ ਸਹਿਦੇਵ ਅਤੇ ਨਾਟਸ਼ਾਲਾ ਦੀ ਟੀਮ ਨੇ ਮੁਬਾਰਕਬਾਦ ਦਿੱਤੀ।