ਵਿਦਿਆਰਥੀ ਵਰਗ ਨੂੰ ਛੋਟੀ ਉਮਰੇ ਹੀ ਚੰਗੇ ਮਾੜੇ ਦੀ ਸਮਝ ਬਾਰੇ ਕੀਤਾ ਜਾਵੇ ਪ੍ਰੇਰਿਤ—ਮਨਦੀਪ ਕੌਰ

Sorry, this news is not available in your requested language. Please see here.

ਵਧੇਰੇ ਜ਼ਿੰਦਗੀ ਜਿਉਣ ਲਈ ਤੰਦਰੁਸਤ ਰਹਿਣ ਦੀ ਲੋੜ

ਫਾਜ਼ਿਲਕਾ, 28 ਮਾਰਚ :- 

ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਸਰਹੱਦੀ ਇਲਾਕੇ ਵਿਚ ਸ਼ੁਰੂ ਕੀਤੇ ਗਏ ਸਿੱਖੋ ਤੇ ਵਧੋ ਪ੍ਰੋਗਰਾਮ ਤਹਿਤ ਲੜੀ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ—ਨਾਲ ਹੋਰਨਾ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵਿਦਿਆਰਥੀ ਵਰਗ ਨੂੰ ਉਨ੍ਹਾਂ ਦੇ ਉਜਵਲ ਭਵਿਖ ਤੇ ਬਿਹਤਰ ਤਰੀਕੇ ਨਾਲ ਜਿੰਦਗੀ ਜਿਉਣ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਸਰਹਦੀ ਇਲਾਕੇ ਵਿਚ ਸ਼ੁਰੂ ਕੀਤੇ ਇਸ ਪ੍ਰੋਜੈਕਟ ਨਾਲ ਵਿਦਿਆਰਥੀ ਵਰਗ ਨੂੰ ਕਾਫੀ ਲਾਹਾ ਹਾਸਲ ਹੋਇਆ ਹੈ।
ਸਿਖੋ ਤੇ ਵਧੋ ਪ੍ਰੋਗਰਾਮ ਦੀ ਲਗਾਤਾਰਤਾ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ ਵਿਖੇ ਕਰਵਾਏ ਪ੍ਰੋਗਰਾਮ ਦੌਰਾਨ ਡਾ. ਮਨਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਵਰਗ ਦੀ ਉਮਰ ਤੋਂ ਹੀ ਬਚਿਆਂ ਨੂੰ ਚੰਗੇ ਮਾੜੇ ਦੀ ਸਮਝ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜਿੰਦਗੀ ਵਿਚ ਕਾਮਯਾਬ ਹੋਣ ਲਈ ਸਾਡਾ ਖਾਣਾ—ਪੀਣਾ ਵੀ ਵਧੀਆ ਹੋਣਾ ਚਾਹੀਦਾ ਹੈ ਤੇ ਸਾਨੂੰ ਰੋਜਾਨਾ ਕਸਰਤ ਵੀ ਕਰਨੀ ਚਾਹੀਦੀ ਹੈ।
ਮੈਡੀਕਲ ਅਫਸਰ ਨੇ ਕਿਹਾ ਕਿ ਤੰਦਰੁਸਤ ਰਹਿ ਕੇ ਅਸੀਂ ਆਪਣੀ ਰੋਜਮਰਾਂ ਦੀਆਂ ਗਤੀਵਿਧੀਆਂ ਬਿਹਤਰ ਤਰੀਕੇ ਨਾਲ ਕਰ ਸਕਾਂਗੇ।ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਜਿਉਣ ਲਈ ਸਾਨੂੰ ਆਪਣੇ ਖਾਣ—ਪੀਣ ਤੇ ਰਹਿਣ—ਸਹਿਣ ਤੇ ਧਿਆਨ ਦੇਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅਸੀਂ ਅਜ ਦੇ ਸਮੇਂ ਵਿਚ ਪੋਸ਼ਟਿਕ ਆਹਾਰ ਨੂੰ ਛੱਡ ਕੇ ਫਾਸਟ ਫੂਡ ਦੀ ਵਰਤੋਂ ਕਰਨ ਨੁੰ ਤਰਜੀਹ ਦਿੰਦੇ ਹਨ ਜ਼ੋ ਕਿ ਬਿਲਕੁਲ ਗਲਤ ਹੈ ਤੇ ਸਾਡੀ ਸਿਹਤ ਵੀ ਕਮਜੋਰ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸਿਹਤਮੰਦ ਬਣਨ ਲਈ ਸਮੇਂ ਸਿਰ ਸੋਣਾ ਚਾਹੀਦਾ ਹੈ ਤੇ ਸਵੇਰੇ ਜਲਦੀ ਉਠਣਾ ਚਾਹੀਦਾ ਹੈ। ਇਸ ਤੋਂ ਇਲਾਵਾ ਬਚਿਆਂ ਵੱਲੋਂ ਮੋਬਾਈਲ ਦੀ ਵਰਤੋਂ ਵੀ ਵਧੇਰੇ ਕੀਤੀ ਜਾ ਰਹੀ ਹੈ ਜ਼ੋ ਕਿ ਬਚਿਆਂ ਲਈ ਹਾਨੀਕਾਰਕ ਹੈ।ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬਚਿਆਂ ਨੂੰ ਮੋਬਾਈਲ ਦੀ ਲੋੜ ਤੋਂ ਵਧੇਰੇ ਵਰਤੋਂ ਕਰਨ ਤੋਂ ਰੋਕਣਾ ਚਾਹੀਦਾ ਹੈ।

ਹੋਰ ਪੜ੍ਹੋ :- ਨਰਮੇ ਦੇ ਬੀਜਾਂ ਤੇ ਸਬਸਿਡੀ ਦੇਣ ਲਈ ਖੇਤੀਬਾੜੀ ਵਿਭਾਗ ਦਾ ਪੋਰਟਲ ਸ਼ੁਰੂ—ਡਿਪਟੀ ਕਮਿਸ਼ਨਰ