ਸਰਕਾਰੀ ਸਕੂਲ ਬਜਰੂੜ ‘ਚ ਆਈ.ਆਈ.ਟੀ “ਪਹਿਚਾਣ ਏਕ ਸਫਰ” ਤੇ ਐਮ.ਐਲ.ਏ ਰੋਪੜ ਦੀ ਟੀਮ ਨੇ ਮਿਲਕੇ ਕੈਰੀਅਰ ਸਬੰਧੀ ਕੀਤਾ ਸੁਚੇਤ

Sorry, this news is not available in your requested language. Please see here.

ਰੂਪਨਗਰ, 14 ਅਕਤੂਬਰ :- ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਤਹਿਤ ਹੀ ਰੂਪਨਗਰ ਹਲਕਾ ਦੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਆਈ.ਆਈ.ਟੀ ਰੋਪੜ ਦੇ ਵਿਦਿਆਰਥੀਆਂ ਨਾਲ ਤਾਲਮੇਲ ਕਰਕੇ ਇੱਕ ਸਾਂਝੀ ਟੀਮ ਦਾ ਗਠਨ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਨੂੰ ਯਕੀਨੀ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾ ਰਹੇ ਹਨ।  ਇਨ੍ਹਾਂ ਪ੍ਰੋਗਰਾਮਾਂ ਤਹਿਤ ਰੋਪੜ ਆਈ.ਆਈ.ਟੀ ਦੇ ਵਿਦਿਆਰਥੀਆਂ ਦੀ ਟੀਮ “ਪਹਿਚਾਣ ਏਕ ਸਫ਼ਰ” ਨੇ ਸਰਕਾਰੀ ਸਕੂਲ ਬਜਰੂੜ ਵਿੱਚ ਕੈਰੀਅਰ ਚਰਚਾ ਕੀਤੀ।

ਇਸ ਕਰੀਅਰ ਚਰਚਾ ਵਿੱਚ ਸਰਕਾਰੀ ਸਕੂਲ ਬਜਰੂੜ ਦੇ ਵਿਦਿਆਰਥੀਆਂ ਨੂੰ “ਪਹਿਚਾਣ ਏਕ ਸਫਰ”  ਦੇ ਟੀਮ ਮੈਂਬਰਾਂ ਨੇ ਉਨ੍ਹਾਂ ਨੂੰ ਆਪਣੇ ਚੋਣਵੇ ਵਿਸ਼ਿਆਂ ਬਾਰੇ ਵਾਧੂ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਆਉਣ ਵਾਲੇ ਭਵਿੱਖ ਨੂੰ ਬਿਹਤਰ ਕਰਨ ਲਈ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕੀਤਾ ਕਿ ਉਹ ਆਪਣੇ ਮਨਪਸੰਦ ਵਿਸ਼ੇ ਨੂੰ ਲੈਕੇ ਭਵਿੱਖ ਵਿੱਚ ਉੱਚੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ ਅਤੇ ਆਪਣਾ ਭਵਿੱਖ ਬਿਹਤਰ ਤੇ ਕਾਮਯਾਬ ਬਣਾ ਸਕਦੇ ਹਨ।

ਵਿਧਾਇਕ ਚੱਢਾ ਨੇ ਦੱਸਿਆ ਕਿ ਆਈ.ਆਈ.ਟੀ ਰੋਪੜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਕੈਰੀਅਰ ਚਰਚਾ, ਟੈਕਨੀਕਲ ਸੈਸ਼ਨਜ਼, ਲੈਬ ਰੇਂਨੋਵੇਸ਼ਨ, ਇੰਟਰ ਸਕੂਲ ਕੰਪੀਟੀਸ਼ਨ ਸਮੇਤ ਓਵਰਆਲ ਡਿਵੈਲਪਮੈਂਟ ਲਈ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਹੈ। ਇਸ ਪ੍ਰੋਗਰਾਮ ਤਹਿਤ ਆਈ.ਆਈ.ਟੀ ਦੇ ਵਿਦਿਆਰਥੀ ਜ਼ਿਲੇ ਦੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਉਚੇਰੀ ਸਿੱਖਿਆ ਨਾਲ ਸਬੰਧਿਤ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕਰਨਗੇ ਤਾਂ ਜੋ ਵਿਦਿਆਰਥੀ ਪਹਿਲਾਂ ਹੀ ਆਪਣੀ ਪਸੰਦ ਅਨੁਸਾਰ ਕਿਸੇ ਪੇਸ਼ੇਵਰ ਖੇਤਰ ਦੀ ਚੋਣ ਕਰ ਸਕਣ।

ਉਨ੍ਹਾਂ ਦੱਸਿਆ ਕਿ ਆਈ.ਆਈ.ਟੀ ਸੰਸਥਾ ਦੀ ਪ੍ਰਸਿੱਧੀ ਅਤੇ ਸਿੱਖਿਅਤ ਵਿਦਿਆਰਥੀਆਂ ਦੀ ਮੰਗ ਪੂਰੇ ਵਿਸ਼ਵ ਵਿੱਚ ਹੈ। ਜਿਸ ਲਈ ਇਨ੍ਹਾਂ ਪ੍ਰਤਿਭਾਸ਼ਾਲੀ ਅਤੇ ਅਗਾਂਹਵਧੂ ਸੋਚ ਵਾਲੇ ਵਿਦਿਆਰਥੀਆਂ ਰਾਹੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸੋਚ ਵਿੱਚ ਨਿਘਾਰ ਲਿਆ ਰਹੇ ਹਨ ਜਿਸ ਨਾਲ ਇਨ੍ਹਾਂ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਅਤੇ ਗਿਆਨ ਵਿੱਚ ਅਥਾਹ ਵਾਧਾ ਹੋਵੇਗਾ।

 

ਹੋਰ ਪੜ੍ਹੋ :- ਨਹਿਰੂ ਯੁਵਾ ਕੇਂਦਰ ਵਲੋਂ ਸਵੱਛ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ