ਜ਼ਿਲ੍ਹਾ ਪ੍ਰੀ਼ਸ਼ਦ ਵੱਲੋਂ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

Zila Parishad
ਜ਼ਿਲ੍ਹਾ ਪ੍ਰੀ਼ਸ਼ਦ ਵੱਲੋਂ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

Sorry, this news is not available in your requested language. Please see here.

ਪ੍ਰੋਗਰਾਮ ਤਹਿਤ 29 ਸਤੰਬਰ ਤੋਂ ਪਹਿਲੀ ਅਕਤੂਬਰ ਤੱਕ, ਚੁਣੇ ਹੋਏ ਨੁਮਾਇੰਦਿਆਂ ਨੂੰ ਕਰਤੱਵਾਂ ਤੇ ਵਿਕਾਸ ਪੱਖੀ ਯੋਜਨਾਵਾਂ ਤੋਂ ਕਰਵਾਇਆ ਜਾਣੂੰ

ਲੁਧਿਆਣਾ, 01 ਅਕਤੂਬਰ 2021

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਰਤੱਵਾਂ ਅਤੇ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਅਤੇ ਵਿਕਾਸ ਹਿੱਤ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਨ ਮਿਤੀ 29-09-2021 ਤੋਂ 01-10-2021 ਤੱਕ ਮਨਪ੍ਰੀਤ ਸਿੰਘ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਮਿੰਦਰ ਕੌਰ ਬੁੱਟਰ ਵਧੀਕ ਡਾਇਰੈਕਟਰ(ਪੰਚਾਇਤਾਂ) ਅਤੇ ਮੁੱਖ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਦੀ ਯੋਗ ਰਹਿਨੁਮਾਈ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਸ਼੍ਰੀ ਅਮਰਿੰਦਰ ਪਾਲ ਸਿੰਘ ਸਕੱਤਰ ਜ਼ਿਲਾ ਪ੍ਰੀਸ਼ਦ ਲੁਧਿਆਣਾ ਦੇ ਸੁੱਚਜੇ ਪ੍ਰਬੰਧਾਂ ਹੇਠ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ।

ਹੋਰ ਪੜ੍ਹੋ :-ਨਾਲ ਸਿੱਖਿਆ ਅਤੇ ਖੇਡਾਂ ਦੇ ਖੇਤਰ ਨੂੰ ਹੋਰ ਵਧੀਆ ਬਣਾਇਆ ਜਾਵੇਗਾ- ਪਰਗਟ ਸਿੰਘ

ਇਸ ਸਿਖਲਾਈ ਪ੍ਰੋਗਰਾਮ ਵਿੱਚ ਚੰਡੀਗੜ੍ਹ ਤੋਂ ਆਈ ਟੀਮ ਦੇ ਡਾ. ਸੁਖਵਿੰਦਰ ਸਿੰਘ, ਹਕੀਕਤ ਸਿੰਘ ਅਤੇ ਜਸਵੀਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ, ਮੀਟਿੰਗਾਂ ਦੀ ਪ੍ਰਕਿਰਿਆ ਕੋਰਮ ਅਤੇ ਸਥਾਈ ਕਮੇਟੀਆਂ ਅਤੇ ਪਿੰਡਾਂ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ 15ਵੇਂ ਵਿੱਤ ਕਮਿਸ਼ਨ ਦੀ ਹੋਰ ਸਕੀਮਾਂ ਨਾਲ ਕਨਵਰਜੈਂਸ, ਬੰਧਨ ਅਤੇ ਬੰਧਨ ਮੁਕਤ ਫੰਡ ਨਾਲ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਹਾਜਰ ਨੁਮਾਇੰਦਿਆਂ ਨਾਲ ਸਾਂਝੀ ਕੀਤੀ ਗਈ।

ਇਸ ਸਿਖਲਾਈ ਪ੍ਰੋਗਰਾਮ ਵਿੱਚ ਗੁਰਪ੍ਰੀਤ ਕੌਰ ਬਾਗਵਾਨੀ(ਵਿਕਾਸ ਅਫਸਰ) ਕੰਵਲਜੀਤ ਸਿੰਘ , ਸਮਾਜ ਭਲਾਈ ਅਤੇ ਸੁੱਰਖਿਆ ਵਿਭਾਗ, ਰਜਿੰਦਰ ਸਿੰਘ ਲੀਡ ਬੈਂਕ ਮੈਨੇਜਰ ਨੇ ਆਪੋ ਆਪਣੇ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।

ਇਸ ਪ੍ਰੋਗਰਾਮ ਦੇ ਨਿਰੀਖਣ ਲਈ ਪ੍ਰਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾਂ ਮੋਹਾਲੀ ਤੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਗੁਰਬਿੰਦਰ ਸਿੰਘ ਨੇ ਹਾਜ਼ਰ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਭਾਗੀਦਾਰ ਯੋਜਨਾ (ਪੀ.ਪੀ.ਸੀ-2021) ਤਹਿਤ ਪ੍ਰਭਾਵਸ਼ਾਲੀ ਅਤੇ ਸਰਗਰਮ ਤੌਰ ‘ਤੇ ਭਾਗੀਦਾਰੀ ਅਤੇ ਮਿਲ ਬੈਠ ਕੇ ਪਿੰਡਾਂ ਦੀਆਂ ਗੁਣਵਤੱਤਾ ਅਤੇ ਉੱਤਮ ਦਰਜੇ ਦੀਆਂ ਵਿਕਾਸ ਯੋਜਨਾਵਾਂ ਪੰਚਾਇਤ ਦੇ ਤਿੰਨ ਪੱਧਰਾਂ (ਗ੍ਰਾਮ ਪੰਚਾਇਤ, ਬਲਾਕ ਅਤੇ ਜ਼ਿਲਾ ਪ੍ਰੀਸ਼ਦ) ‘ਤੇ ਤਿਆਰ ਕਨ ਦੀ ਅਪੀਲ ਕੀਤੀ ਤਾਂ ਕਿ ਪਿੰਡਾਂ ਦਾ ਸਰਵ ਪੱਖੀ ਵਿਕਾਸ ਹੋ ਸਕੇ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਜ਼ਿਲਾ ਪ੍ਰੀਸ਼ਦ ਸਟਾਫ ਸਿੰਕਦਰ ਸਿੰਘ ਸੁਪਰਡੰਟ, ਮਿਸ ਸ਼ਿਫਾਲੀ, ਪਰਮਪ੍ਰੀਤ ਸਿੰਘ ਕਲਰਕ ਅਤੇ ਹਰਪ੍ਰੀਤ ਕੌਰ ਕਲਰਕ ਨੇ ਅਹਿਮ ਭੂਮਿਕਾ ਨਿਭਾਈ।