ਹਿਮਾਚਲ ਪ੍ਰਦੇਸ਼ ਤੋਂ ਝੋਨਾ ਲਿਆ ਰਹੀਆਂ ਤਿੰਨ ਟਰਾਲੀਆਂ ਜਬਤ

Sorry, this news is not available in your requested language. Please see here.

ਝੋਨੇ ਦੀ ਖਰੀਦ ਸਬੰਧੀ ਮਾਰਕਿਟ ਕਮੇਟੀਆਂ `ਚ ਉੱਡਣ ਦਸਤੇ ਕਾਇਮ
ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ `ਤੇ ਨਿਗਾਹ ਰੱਖਣ ਦੀਆਂ ਸਖਤ ਹਦਾਇਤਾਂ ਜਾਰੀ
ਰੂਪਨਗਰ,12 ਅਕਤੂਬਰ 2021
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਝੋਨੇ `ਤੇ ਨਿਗਾਹ ਰੱਖਣ ਲਈ ਮਾਰਕਿਟ ਕਮੇਟੀ ਪੱਧਰ `ਤੇ ਉੱਡਣ ਦਸਤੇ ਕਾਇਮ ਕੀਤੇ ਹਨ ਜਿਸ ਤਹਿਤ ਹਿਮਾਚਲ ਪ੍ਰਦੇਸ਼ ਤੋਂ ਝੋਨਾ ਲਿਆ ਰਹੀਆਂ ਤਿੰਨ ਟਰਾਲੀਆਂ ਜਬਤ ਕੀਤੀਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੇ ਕਿਸਾਨਾਂ ਦੀਆਂ ਹਿੱਤਾਂ ਦੀ ਰਾਖੀ ਲਈ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਝੋਨਾ `ਤੇ ਨਿਗਰਾਨੀ ਰੱਖਣ ਲਈ ਰੂਪਨਗਰ ਜ਼ਿਲ੍ਹੇ ਵਿਖੇ 5 ਟੀਮਾਂ ਅੰਤਰਰਾਜੀ ਨਾਕਿਆਂ `ਤੇ ਅਤੇ 5 ਉਡਣ ਦਸਤੇ ਜ਼ਿਲ੍ਹੇ ਦੇ ਅੰਦਰ ਤੈਨਾਤ ਕੀਤੇ ਗਏ ਹਨ। ਜਿਨ੍ਹਾਂ ਵਲੋਂ ਰੋਜ਼ ਇਹ ਯਕੀਨੀ ਕੀਤਾ ਜਾਂਦਾ ਹੈ ਕਿ ਕੋਈ ਵੀ ਬਾਹਰਲੇ ਸੂਬੇ ਤੋਂ ਝੋਨਾ ਜ਼ਿਲ੍ਹੇ ਅੰਦਰ ਨਾ ਲਿਆਵੇ ਜਿਸ ਸਬੰਧੀ ਇਨ੍ਹਾਂ ਟੀਮਾਂ ਵਲੋਂ ਇਕ ਜਾਂਚ ਰਿਪੋਰਟ ਰੋਜ਼ਾਨਾ ਪੇਸ਼ ਕੀਤੀ ਜਾਂਦੀ ਹੈ।

ਹੋਰ ਪੜ੍ਹੋ :-ਪੈਨ ਇੰਡੀਆ ਜਾਗਰੂਕਤਾ ਮੁੁਹਿੰਮ ਦੇ ਤਹਿਤ ਪਿੰਡਾਂ ਅਤੇ ਸਕੂਲ ਵਿੱਚ ਲੱਗੇ ਕਾਨੂੰਨੀ ਸਾਖਰਤਾ ਸੈਮੀਨਾਰ – ਸੀ.ਜੇ.ਐਮ ਅਮਨਦੀਪ ਸਿੰਘ

ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ `ਚ ਜੇ ਕੋਈ ਆੜ੍ਹਤੀ ਜਾ ਸ਼ੈਲਰ ਮਾਲਕ ਪੰਜਾਬ ਤੋਂ ਬਾਹਰੋਂ ਆਏ ਝੋਨੇ ਦੀ ਖਰੀਦ ਦੇ ਗੈਰ ਕਾਨੂੰਨੀ ਕਾਰੋਬਾਰ `ਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।