ਤੰਬਾਕੂ ਨੋਸ਼ੀ ਹੈ ਮੂੰਹ ਦੇ ਕੈਂਸਰ ਦਾ ਵੱਡਾ ਕਾਰਨ- ਸਿਵਲ ਸਰਜਨ

Sorry, this news is not available in your requested language. Please see here.

ਫਾਜਿਲਕਾ, 1 ਨਵੰਬਰ :-  

ਸਿਵਲ ਸਰਜਨ ਫਾਜਿਲਕਾ ਨੇ ਕਿਹਾ ਕਿ ਤੰਬਾਕੂ ਨੋਸ਼ੀ ਚਾਹੇ ਉਹ ਕਿਸੇ ਵੀ ਤਰ੍ਹਾਂ ਕੀਤੀ ਜਾਵੇ ਜਿਵੇਂ ਚਬਾ ਕੇ ਜਾਂ ਬੀੜੀ ਸਿਗਰੇਟ ਜਾ ਕਿਸੇ ਹੋਰ ਰੂਪ ਵਿੱਚ ਸੇਵਨ ਕੀਤੀ ਜਾਵੇ ਇਸਦਾ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਸਭ ਤੋਂ ਵੱਡਾ ਮੂੰਹ ਦੇ ਕੈਂਸਰ ਦਾ ਕਾਰਨ ਹੀ ਤੰਬਾਕੂ ਨੋਸ਼ੀ ਹੈ। ਕਿਉਂ ਕੇ ਤੰਬਾਕੂ ਵਿਚ ਕੈਂਸਰ ਪੈਦਾ ਕਰਨ ਵਾਲੇ ਕਾਰਕ ਬਹੁਤ ਜ਼ਿਆਦਾ ਹੁੰਦੇ ਹਨ ਇਸੇ ਕਰਕੇ ਮੂੰਹ ਦਾ, ਗਲੇ ਦਾ ਅਤੇ ਫੇਫੜਿਆਂ ਤੱਕ ਵੀ ਤੰਬਾਕੂ ਕਰਕੇ ਕੈਂਸਰ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ।

ਇਸਦੇ ਨਾਲ ਹੀ ਤੰਬਾਕੂ ਨੋਸ਼ੀ ਕਰਕੇ ਜੋ ਤੰਬਾਕੂ ਦਾ ਸੇਵਨ ਨਹੀਂ ਕਰਦੇ ਉਹਨਾਂ ਤੇ ਵੀ ਇਸਦਾ ਬਹੁਤ ਮਾੜਾ ਅਸਰ ਪੈਂਦਾ ਹੈ। ਖਾਸ ਕਰਕੇ ਬੱਚਿਆਂ ਅਤੇ ਔਰਤਾਂ ਦੇ ਓਪਰ। ਟੀ ਬੀ ਰੋਗ ਵੀ ਤੰਬਾਕੂ ਸੇਵਨ ਕਰਨ ਵਾਲਿਆਂ ਨੂੰ ਜ਼ਿਆਦਾ ਹੁੰਦਾ ਹੈ। ਇਸੇ ਕਰਕੇ ਸਾਰੀਆਂ ਸਿਹਤ ਸੰਸਥਾਵਾਂ ਨੂੰ ਤੰਬਾਕੂ ਨੋਸ਼ੀ ਰਹਿਤ ਖੇਤਰ ਘੋਸ਼ਿਤ ਕੀਤਾ ਗਿਆ ਹੈ।

ਡਾ ਬਬੀਤਾ ਏ ਸੀ ਐੱਸ ਨੇ ਕਿਹਾ ਕਿ ਤੰਬਾਕੂ ਨੋਸ਼ੀ ਇਕ ਸਮਾਜਿਕ ਅਭਿਸ਼ਾਪ ਬਣ ਗਿਆ ਹੈ ਜੋ ਹਰ ਕਿਸੇ ਤੇ ਅਪਣਾ ਬੁਰਾ ਪ੍ਰਭਾਵ ਪਾਉਂਦਾ ਹੈ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਕਿ 7 ਨਵੰਬਰ ਤੱਕ ਜਾਗਰੁਕਤਾ ਮੁਹਿੰਮ ਦੇ ਨਾਲ-ਨਾਲ ਲੋਕਾਂ ਦੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨ ਲਈ ਜੁਰਮਾਨੇ ਵੀ ਕੀਤੇ ਜਾਣਗੇ। ਮੀਡੀਆ ਦੇ ਸਾਥੀਆਂ ਨੂੰ ਅਪੀਲ ਹੈ ਕਿ ਉਹ ਸਿਹਤ ਵਿਭਾਗ ਦੇ ਇਸ ਸੰਦੇਸ਼ ਨੂੰ ਘਰ-ਘਰ ਪਹੁੰਚਾਣ ਵਿਚ ਸਹਿਯੋਗ ਕਰਨ ਤਾਂ ਜੋ ਵੱਧ ਤੋਂ ਵੱਧ ਆਬਾਦੀ ਨੂੰ ਜਾਗਰੂਕ ਕੀਤਾ ਜਾ ਸਕੇ।

ਇਸ ਮੌਕੇ ਰੋਹਿਤ, ਜਯੋਤੀ, ਕਰਨ ਅਤੇ ਸੁਖਦੇਵ ਸਿੰਘ ਬੀ ਸੀ ਸੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸੀ।

 

ਹੋਰ ਪੜੋ :- ਤੰਬਾਕੂ ਹੈ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਂਸਰ ਦਾ ਮੁੱਖ ਕਾਰਨ : ਸਿਹਤ ਕਰਮਚਾਰੀ