ਜ਼ਿਲ੍ਹੇ ਅੰਦਰ ਟੀ.ਪੀ.ਟੀ. (ਟੀ.ਬੀ.ਪਿਰਵੈਨਟੀਵ ਟਰੀਟਮੈਂਟ) ਪੋ੍ਰਗਰਾਮ ਦੀ ਹੋਈ ਸ਼ੁਰੂਆਤ

_ਜ਼ਿਲ੍ਹੇ ਅੰਦਰ ਟੀ.ਪੀ.ਟੀ. (ਟੀ.ਬੀ.ਪਿਰਵੈਨਟੀਵ ਟਰੀਟਮੈਂਟ) ਪੋ੍ਰਗਰਾਮ ਦੀ ਹੋਈ ਸ਼ੁਰੂਆਤ
 ਜ਼ਿਲ੍ਹੇ ਅੰਦਰ ਟੀ.ਪੀ.ਟੀ. (ਟੀ.ਬੀ.ਪਿਰਵੈਨਟੀਵ ਟਰੀਟਮੈਂਟ) ਪੋ੍ਰਗਰਾਮ ਦੀ ਹੋਈ ਸ਼ੁਰੂਆਤ

Sorry, this news is not available in your requested language. Please see here.

ਰੂਪਨਗਰ, 6 ਮਈ 2022

ਅਜਾਦੀ ਦਾ ਅੰਮ੍ਰਿਤ ਮਹਾਂਉਤਸਵ ਨੂੰ ਸਮਰਪਿਤ ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ^ਨਿਰਦੇਸ਼ਾਂ ਅਤੇ ਜ਼ਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਦੀ ਅਗਵਾਈ ਹੇਠ ਜਿਲ੍ਹੇ ਅੰਦਰ ਚਲਾਏ ਜਾ ਰਹੇ ਰਾਸ਼ਟਰੀ  ਤਪਦਿਕ ਖਾਤਮਾ ਪ੍ਰੋਗਰਾਮ ਤਹਿਤ ਜਿਲ੍ਹੇ ਵਿੱਚੋਂ ਸਾਲ 2025 ਤੱਕ  ਟੀ. ਬੀ. ਦਾ ਖਾਤਮਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਟੀਚੇ ਨੂੰ ਪੂਰਾ ਕਰਨ  ਲਈ ਹੁਣ ਸਰਕਾਰ ਵੱਲੋ ਟੀ. ਬੀ. ਦੇ ਮਰੀਜਾਂ ਦੇ ਪਰਿਵਾਰਕ ਮੈਬਰਾਂ ਨੂੰ ਟੀ. ਬੀ. ਦੀ ਬਿਮਾਰੀ ਤੋ ਬਚਾਓ  ਲਈ  ਟੀ.ਪੀ.ਟੀ. (ਟੀ.ਬੀ.ਪਿਰਵੈਨਟੀਵ ਟਰੀਟਮੈਂਟ) ਸ਼ੁਰੂ ਕੀਤਾ ਗਿਆ ਹੈ।

ਹੋਰ ਪੜ੍ਹੋ :-ਹੁਣ ਪੰਚਾਇਤੀ ਜ਼ਮੀਨਾਂ ’ਤੇ ਹੋਵੇਗੀ ਝੋਨੇ ਦੀ ਸਿੱਧੀ ਬਿਜਾਈ: ਚੰਦਰ ਗੈਂਦ

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਤਪਦਿਕ ਅਫਸਰ ਡਾ. ਕਮਲਦੀਪ ਨੇ ਦੱਸਿਆ ਕਿ ਇਸ ਪੋ੍ਰਗਰਾਮ ਤਹਿਤ ਟੀ. ਬੀ. ਮਰੀਜ  ਜਿਨ੍ਹਾਂ ਦੀ ਬਲੱਗਮ ਜਾਂਚ ਵਿੱਚ ਟੀ. ਬੀ. ਦੇ ਕੀਟਾਣੂ ਪਾਏ ਗਏ ਹਨ, ਉਹਨ੍ਹਾਂ ਟੀ. ਬੀ. ਮਰੀਜਾਂ ਦੇ ਨਾਲ – ਨਾਲ ਉਸਦੇ ਪਰਿਵਾਰਕ ਮੈਬਰਾਂ  ਦੀ ਵੀ ਟੀ. ਬੀ. ਦੀ ਜਾਂਚ  ਕੀਤੀ ਜਾਵੇਗੀ । ਜੇਕਰ  ਕਿਸੇ ਵੀ  ਪਰਿਵਾਰਕ  ਮੈਬਰ ਨੂੰ ਟੀ.ਬੀ. ਦੀ ਬਿਮਾਰੀ ਦੇ ਲੱਛਣ ਮਿਲਦੇ ਹਨ , ਉਸਦਾ  ਟੀ. ਬੀ. ਦਾ  ਇਲਾਜ ਸ਼ੁਰੂ ਕੀਤਾ ਜਾਵੇਗਾ  ਅਤੇ ਬਾਕੀ ਪਰਿਵਾਰਿਕ ਮੈਬਰਾਂ ਨੂੰ ਵੀ ਟੀ. ਬੀ. ਦੀ ਬਿਮਾਰੀ ਤੋ ਬਚਾਅ ਲਈ ਟੀ.ਪੀ.ਟੀ. (ਟੀ.ਬੀ.ਪਿਰਵੈਨਟੀਵ ਟਰੀਟਮੈਂਟ) ਦਿੱਤਾ ਜਾਵੇਗਾ, ਜਿਸ ਦੇ ਨਾਲ ਉਹਨ੍ਹਾਂ ਦੇ ਪਰਿਵਾਰਿਕ ਮੈਬਰਾਂ ਨੂੰ  ਟੀ.ਬੀ. ਦੀ ਬਿਮਾਰੀ ਤੋ ਬਚਾਇਆ ਜਾ ਸਕੇ। ਟੀ.ਪੀ.ਟੀ. ( ਟੀ.ਬੀ.ਪਿਰਵੈਨਟੀਵ ਟਰੀਟਮੈਂਟ ) ਦਾ ਕੋਰਸ ਟੀ.ਬੀ. ਦੇ ਕੋਰਸ ਜਿੰਨ੍ਹਾਂ ਹੀ ਚੱਲੇਗਾ, ਜੋ ਕਿ ਬਿਲਕੁਲ ਮੁਫਤ ਹੋਵੇਗਾ।ਇਸ ਲਈ ਜੇਕਰ ਕਿਸੇ ਵੀ ਵਿਅਕਤੀ ਨੂੰ ਟੀ. ਬੀ.  ਦੇ ਲੱਛਣ ਜਿਵੇਂ ਕਿ  2 ਹਫਤਿਆਂ ਤੋਂ ਜਿਆਦਾ ਖਾਂਸੀ, ਭੁੱਖ ਘਟਣਾ, ਬੁਖਾਰ ਹੋਣਾ, ਛਾਤੀ ਵਿੱਚ ਦਰਦ ਹੋਣਾ ਅਤੇ ਵਜਨ ਦਾ ਘਟ ਜਾਣਾ ਆਦਿ ਮਹਿਸੂਸ ਹੰੁਦੇ ਹਨ ਤਾਂ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿਖੇ ਬਲਗਮ ਜਾਂਚ ਲਈ ਜਾਣ।