ਦਸ਼ਮੇਸ਼ ਅਗਰੋਟੈਕ ਵਲੋਂ ਕਰਵਾਇਆ ਟਰੈਕਟਰ ਤਿਰੰਗਾ ਮਾਰਚ ਚੰਗ਼ਾ ਉਪਰਾਲਾ – ਏ ਡੀ ਸੀ
ਫਾਜਿ਼ਲਕਾ, 13 ਅਗਸਤ :-
ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਹਰ ਘਰ ਤਿਰੰਗਾ ਮੁਹਿੰਮ ਦੇ ਮੱਦੇਨਜ਼ਰ ਫਾਜਿ਼ਲਕਾ ਜ਼ਿੱਲ੍ਹੇ ਵਿੱਚ ਦਸ਼ਮੇਸ਼ ਅਗਰੋਟੈਕ ਨਿਊ ਹਾਲੈਂਡ ਟਰੈਕਟਰ ਕੰਪਨੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਫ਼ਾਜ਼ਿਲਕਾ ਵਿਖੇ ਤਿਰੰਗਾ ਮਾਰਚ ਕੱਢਿਆ ਗਿਆ। ਇਹ ਟਰੈਕਟਰ ਤਿਰੰਗਾ ਮਾਰਚ ਫ਼ਾਜ਼ਿਲਕਾ ਦੇ ਸਰਕਾਰੀ ਖੇਡ ਸਟੇਡੀਅਮ ਤੋਂ ਰਵਾਨਾ ਕੀਤਾ ਗਿਆ। ਇਸ ਨੂੰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਰਚਰਨ ਸਿੰਘ ਵੱਲੋਂ ਰਵਾਨਾ ਕੀਤਾ ਗਿਆ।
ਜਿਸ ਵਿੱਚ ਦਸ਼ਮੇਸ਼ ਅਗਰੋਟੈਕ ਵੱਲੋਂ ਨਵੇਂ ਟਰੈਕਟਰਾਂ ਨੂੰ ਕੌਮੀ ਝੰਡਿਆਂ ਨਾਲ ਸਜ਼ਾ ਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰ ਜਿਵੇਂ ਅਬੋਹਰ ਰੋਡ , ਗਊਸ਼ਾਲਾ ਰੋਡ , ਦਾਣਾ ਮੰਡੀ ਅਤੇ ਮਲੋਟ ਰੋਡ ਤੋਂ ਤਿਰੰਗਾ ਮਾਰਚ ਕੱਢਿਆ ਗਿਆ। ਇਸ ਟਰੈਕਟਰ ਤਿਰੰਗਾ ਮਾਰਚ ਰਾਹੀਂ ਦਸ਼ਮੇਸ਼ ਅਗਰੋਟੈਕ ਵੱਲੋਂ ਇੱਕ ਨਵੇਕਲੇ ਉਪਰਾਲੇ ਤਹਿਤ ਸਮੂਹ ਕਿਸਾਨਾਂ ਨੂੰ ਵੀ ਸੰਦੇਸ਼ ਦਿੱਤਾ ਗਿਆ ਕਿ ਕਿਸਾਨ ਇਸ 75 ਵੇਂ ਆਜ਼ਾਦੀ ਦਿਹਾੜੇ ਮੌਕੇ ਪ੍ਰਣ ਕਰਨ ਕਿ ਉਹ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਅਤੇ ਆਧੁਨਿਕ ਸੰਦਾ ਦੀ ਵਰਤੋਂ ਕਰ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣਗੇ।
ਇਸ ਮੌਕੇ ਏ ਡੀ ਸੀ ਹਰਚਰਨ ਸਿੰਘ ਨੇ ਕਿਹਾ ਕਿ ਦਸ਼ਮੇਸ਼ ਅਗਰੋਟੇਕ ਵੱਲੋਂ ਇਹ ਬਹੁਤ ਹੀ ਚੰਗਾ ਅਤੇ ਨੇਕ ਉਪਰਾਲਾ ਹੈ ਅਤੇ ਸਮੂਹ ਕਿਸਾਨ ਵੀਰਾਂ ਨੂੰ ਵੀ ਇਸ ਸੁੱਭ ਦਿਹਾੜੇ ਮੌਕੇ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਖੇਤਾਂ ਵਿਚ ਪਾਰਲੀ ਨੂੰ ਅੱਗ ਨਹੀਂ ਲਾਉਣਗੇ ਅਤੇ ਉਸ ਦੀ ਖੇਤ ਵਿਚ ਹੀ ਖਾਦ ਦੇ ਰੂਪ ਵਿਚ ਵਰਤੋਂ ਕਰਨਗੇ।
ਇਸ ਮੌਕੇ ਦਸ਼ਮੇਸ਼ ਅਗਰੋਟੇਕ ਦੇ ਸੰਚਾਲਕ ਗੁਰਕੀਰਤ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਊਨਾ ਵੱਲੋਂ ਸਮੇਂ ਸਮੇਂ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮਾਜਿਕ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਤਹਿਤ ਊਨਾ ਵੱਲੋਂ ਅੱਜ ਜਿੱਥੇ ਦੇਸ਼ ਦੇ 75 ਵੇ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਮਾਰਚ ਕੱਢਿਆ ਗਿਆ, ਓਥੇ ਹੀ ਵਾਤਾਵਰਨ ਨੂੰ ਸੁੱਧ ਰੱਖਣ ਵਿਚ ਵੀ ਇੱਕ ਉਪਰਾਲਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਸੂਝਵਾਨ ਕਿਸਾਨ ਅਨਿਲ ਕੁਮਾਰ ਬੇਗਾਂ ਵਾਲੀ, ਗੁਰਕੀਰਤ ਸਿੰਘ, ਕੌਸ਼ਲ ਕੁਮਾਰ ,ਚੰਦਰਪਾਲ , ਸੰਦੀਪ ਸਿਡਾਨਾ , ਪਰਮਜੀਤ ਸਿੰਘ ਅਤੇ ਅਨਿਕੇਤ ਕੁਮਾਰ ਆਦਿ ਹਾਜ਼ਰ ਸਨ।

हिंदी






