ਡਿਪਟੀ ਕਮਿਸ਼ਨਰ ਨੇ ਕੀਤੀ ਵੱਖ-ਵੱਖ ਦਫ਼ਤਰਾਂ ਦੀ ਸਾਫ ਸਫਾਈ ਦੀ ਅਚਨਚੇਤ ਚੈਕਿੰਗ 

ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਕੀਤੀ ਵੱਖ-ਵੱਖ ਦਫ਼ਤਰਾਂ ਦੀ ਸਾਫ ਸਫਾਈ ਦੀ ਅਚਨਚੇਤ ਚੈਕਿੰਗ 

Sorry, this news is not available in your requested language. Please see here.

ਫ਼ਿਰੋਜ਼ਪੁਰ 17 ਨਵੰਬਰ 2021

ਹਰੇਕ ਸਰਕਾਰੀ ਵਿਭਾਗ ਆਪਣੇ ਆਲੇ-ਦੁਆਲੇ ਦਫਤਰਾਂ ਦੀ ਸਫਾਈ, ਬਾਥਰੂਮ ਅਤੇ ਇਮਾਰਤ ਦੀ ਸਾਫ ਸਫਾਈ ਦਾ ਧਿਆਨ ਰੱਖੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਦਫ਼ਤਰਾਂ ਦੀ ਸਾਫ ਸਫਾਈ ਦੀ ਅਚਨਚੇਤ ਚੈਕਿੰਗ ਕਰਨ ਮੌਕੇ ਕੀਤਾ ਗਿਆ। ਉਨ੍ਹਾਂ ਦਫਤਰਾਂ ਵਿਚ ਮੌਜੂਦ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਉਹ ਰੋਜ਼ਨਾ ਆਪਣੇ ਆਪਣੇ ਦਫਤਰਾਂ ਵਿਚ ਸਮੇਂ ਸਿਰ ਆਪਣੀ ਹਾਜ਼ਰੀ ਯਕੀਨੀ ਬਣਾਉਣ।

ਹੋਰ ਪੜ੍ਹੋ :-ਸਵੀਪ ਪ੍ਰਾਜੈਕਟ ਤਹਿਤ ਹਲਕਾ ਅਬੋਹਰ ਦੇ ਪਿੰਡਾਂ ਵਿੱਚ ਕੱਢੀ ਗਈ ਜਾਗੋ

ਡਿਪਟੀ ਕਮਿਸ਼ਨਰ ਵੱਲੋਂ ਡੀ.ਸੀ.ਦਫ਼ਤਰ ਦੀਆਂ ਵੱਖ ਵੱਖ ਬ੍ਰਾਂਚਾਂ, ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਵਿਭਾਗ, ਪੀਡਬਲਯੂਡੀ, ਸੇਵਾ ਕੇਂਦਰ ਸਮੇਤ ਹੋਰ ਵੱਖ ਵੱਖ ਵਿਭਾਗਾਂ ਦੀ ਸਾਫ ਸਫਾਈ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਕਿਹਾ ਕਿ ਆਪਣੇ-ਆਪਣੇ ਦਫਤਰ ਦੀ ਸਾਫ ਸਫਾਈ ਰੱਖਣਾ ਹਰੇਕ ਅਧਿਕਾਰੀ ਦੀ ਜਿੰਮੇਵਾਰੀ ਬਣੀ ਹੈ ਤੇ ਭਵਿੱਖ ਵਿੱਚ ਵੀ ਉਨ੍ਹਾਂ ਵੱਲੋਂ ਇਹੋ ਜਿਹੀਆਂ ਚੈਕਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿਹੜੇ ਜਿਹੜੇ ਨੋਡਲ ਅਫਸਰ ਤੈਨਾਤ ਕੀਤੇ ਹੋਏ ਹਨ ਉਹ ਆਪਣੇ ਆਪਣੇ ਏਰੀਏ ਨੂੰ ਸਾਫ ਸੁਥਰਾ ਰੱਖਣ।  ਇਸ ਮੌਕੇ ਸੁਪਰਡੈਂਟ-1 ਜੋਗਿੰਦਰ ਸਿੰਘ ਅਤੇ ਪੀਏ ਮਨਜੀਤ ਸਿੰਘ ਵੀ ਮੌਜੂਦ ਸਨ।