ਪੀ.ਐਨ. ਬੀ. ਮੋਹਾਲੀ ਮੰਡਲ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਤਹਿਤ ਵਾਕਥੋਂਨ ਦਾ ਆਯੋਜਨ  

PNB
ਪੀ.ਐਨ. ਬੀ. ਮੋਹਾਲੀ ਮੰਡਲ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਤਹਿਤ ਵਾਕਥੋਂਨ ਦਾ ਆਯੋਜਨ  

Sorry, this news is not available in your requested language. Please see here.

ਮੋਹਾਲੀ, 30 ਅਕਤੂਬਰ 2021
ਪੰਜਾਬ ਨੈਸ਼ਨਲ ਬੈਂਕ ਫੇਜ 1 ਐਸ. ਏ. ਐਸ. ਨਗਰ ਮੰਡਲ ਦਫਤਰ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਅਧੀਨ ਫੇਜ਼ 2 ਤੋਂ ਫੇਜ਼ 1 ਮੋਹਾਲੀ ਤੱਕ ਮੰਡਲ ਪ੍ਰਮੁੱਖ ਸ਼੍ਰੀਮਤੀ ਰੀਟਾ ਜੁਨੇਜਾ ਦੀ ਅਧਿਅਕਸ਼ਤਾ ਅਧੀਨ ਵਾਕਥੋਂਨ ਦਾ ਆਯੋਜਨ ਕੀਤਾ ਗਿਆ |
ਇਸ ਮੌਕੇ ਤੇ ਐਮ. ਸੀ. ਸੀ . ਪ੍ਰਭਾਰੀ ਸ਼੍ਰੀ ਸੂਰਜ ਦੱਤਾ (ਸਹਾਇਕ ਮਹਾਪ੍ਰਬੰਧਕ) , ਉਪ ਮੰਡਲ ਪ੍ਰਮੁੱਖ ਸ਼੍ਰੀ ਅਨਿਲ ਬਾਲੀ , ਵਿਜੈ ਨਾਗਪਾਲ , ਗੁਰਪਿੰਦਰ ਕੌਰ ਅਤੇ ਮੁਖ ਐਲ. ਡੀ .ਐਮ. ਉਪਕਾਰ ਸਿੰਘ , ਰੈਮ ਪ੍ਰਭਾਰੀ ਸ਼੍ਰੀ ਹੇਮੇਂਦਰ ਜੈਨ ਨਾਲ ੭੦ ਤੋਂ ਵੀ ਵੱਧ ਸਟਾਫ ਮੌਜੂਦ ਸੀ |
ਮੰਡਲ ਪ੍ਰਮੁੱਖ ਸ਼੍ਰੀਮਤੀ ਰੀਟਾ ਜੁਨੇਜਾ ਨੇ ਕਿਹਾ ਕਿ ਇਕ ਪਾਰਦਰਸ਼ੀ ਸਮਾਜ ਵਿਚ ਭ੍ਰਸ਼ਟਾਚਾਰ ਵਰਗੀ ਬਿਮਾਰੀ ਦੀ ਕੋਈ ਥਾਂ ਨਹੀਂ | ਇਕ ਵਧੀਆ ਸਮਾਜ ਦੇ ਨਿਰਮਾਣ ਲਈ ਇਹ ਸਾਰੇ ਲੋਕਾਂ ਦਾ ਸਮਾਜਿਕ ਕਰਤੱਵ ਹੈ ਕਿ ਅਸੀਂ ਸਾਰੇ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣੀ ਜਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਹੋਈਏ | ਮੋਹਾਲੀ ਮੰਡਲ ਵੱਲੋਂ ਸਤਰਕਤਾ ਜਾਗਰੂਕਤਾ ਸਪਤਾਹ ਦੇ ਦੌਰਾਨ ਅਲੱਗ ਅਲੱਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ |
ਸਾਰੇ ਸਟਾਫ ਵੱਲੋਂ ਜੀਵਨ ਵਿਚ ਪਾਰਦਰਸ਼ੀ ਅਤੇ ਸਤਿਆਨੀਸ਼ਟ ਬਣੇ ਰਹਿਣ ਦਾ ਪ੍ਰਣ ਲਿਤਾ ਗਿਆ | ਕੇਂਦਰੀ ਸਤਰਕਤਾ ਆਯੋਗ ਦੇ ਨਿਰਦੇਸ਼ਾਂ ਅਨੁਸਾਰ ਇਸ ਸਾਲ ਸਤਰਕਤਾ ਜਾਗਰੂਕਤਾ ਸਪਤਾਹ ਦਾ ਮੰਤਵ “ਸਵਤੰਤਰ ਭਾਰਤ @ ੭੫: ਸਤਯਾਨੀਸ਼ਤਾ ਤੋਂ ਅਤਮਨਿਰਭਰਤਾ” ਹੈ|