ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਮੁਹਿੰਮ ਜਾਰੀ

Cycle relly 3, vb range
ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਮੁਹਿੰਮ ਜਾਰੀ

Sorry, this news is not available in your requested language. Please see here.

ਵਿਜੀਲੈਂਸ ਬਿਊਰੋ ਨੇ ਸ਼ਹਿਰ ਦੇ ਸਾਈਕਲ ਗਰੁੱਪਾਂ ਨਾਲ ਕੱਢੀ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਰੈਲੀ

ਪਟਿਆਲਾ, 30 ਅਕਤੂਬਰ 2021

ਐਸ.ਐਸ.ਪੀ. ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ 26-10-2021 ਤੋ 01-11-2021 ਤੱਕ ਚੱਲਣ ਵਾਲੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਪਤਾਹ ਦੇ ਸਬੰਧ ਵਿਚ ਦਫ਼ਤਰ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਅੱਜ ਡੀ.ਐਸ.ਪੀ. ਸਤਪਾਲ ਸਿੰਘ ਦੀ ਅਗਵਾਈ ‘ਚ ਪੰਜਾਬ ਐਂਡ ਸਿੰਧ ਬੈਂਕ ਰੱਖੜਾ ਤੇ ਗਲੋਬਲ ਬਹੁਤਕਨੀਕੀ ਕਾਲਜ ਵਿਖੇ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ 80 ਦੇ ਕਰੀਬ ਸਟਾਫ਼ ਤੇ ਵਿਦਿਆਰਥੀਆਂ ਮੌਜੂਦ ਸਨ।

ਹੋਰ ਪੜ੍ਹੋ :-ਦੋ ਖਾਨਦਾਨਾਂ ਦਾ ਨਾਮ ਰੋਸ਼ਨ ਕਰਦੀਆਂ ਹਨ ਲੜਕੀਆਂ : ਡਾ ਗੀਤਾਂਜਲੀ ਸਿੰਘ

ਸੈਮੀਨਾਰ ਦੌਰਾਨ ਡੀ.ਐਸ.ਪੀ. ਸਤਪਾਲ ਸਿੰਘ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿਦਿਆਰਥੀਆ ਨੂੰ ਵਿਜੀਲੈਂਸ ਬਿਊਰੋ ਦੇ ਕੰਮਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਵਿਜੀਲੈਂਸ ਬਿਊਰੋ ਨਾਲ ਰਾਬਤਾ ਕਰਨ ਲਈ ਈ ਮੇਲ ਅਤੇ ਫੋਨ ਨੰਬਰ ਵੀ ਸਾਂਝੇ ਕੀਤੇ ਗਏ।

 

ਇਸ ਤੋਂ ਇਲਾਵਾ ਜਾਗਰੂਕਤਾ ਸਪਤਾਹ ਦੇ ਤਹਿਤ ਲੋਕਾਂ ਨੂੰ ਭ੍ਰਿਸ਼ਟਾਚਾਰ ਵਿਰੁੱਧ ਜਾਗਰੂਕ ਕਰਨ ਲਈ ਇੰਸਪੈਕਟਰ ਰਵੀ ਕੁਮਾਰ ਸਮੇਤ ਸਮੂਹ ਸਟਾਫ਼ ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਸਾਈਕਲਿੰਗ ਗਰੁੱਪ ਬਾਰਾਂਦਰੀ ਆਡੀਅਲ, ਟੂਰ ਦੀ ਪਟਿਆਲਾ, ਹਿਮਾਲੀਅਨ ਸਾਈਕਲ ਗਰੁੱਪ, ਸਟਰੀਟ ਸਾਈਕਲ ਗਰੁੱਪ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸਹਿਯੋਗ ਨਾਲ ਕਰੀਬ 60 ਸਾਈਕਲਿਸਟ ਨਾਲ ਸ਼ਹਿਰ ਦੇ ਵੱਖ-ਵੱਖ ਏਰੀਏ ਵਿਚ ਦੀ ਹੁੰਦੇ ਹੋਏ ਸਾਈਕਲ ਰੈਲੀ ਕੱਢੀ ਗਈ ਅਤੇ ਲੋਕਾਂ ਵਿਚ ਵਿਜੀਲੈਂਸ ਬਿਊਰੋ ਦੇ ਕੰਮਾਂ ਅਤੇ ਟੈਲੀਫ਼ੋਨ ਨੰਬਰਾਂ ਸਬੰਧੀ ਇਸ਼ਤਿਹਾਰ ਵੰਡੇ ਗਏ।