ਸਵੀਪ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਰੀਲੇਅ ਦੌੜ ਅੱਜ

KUMAR SAURABH RAJ
ਅਕਾਲ ਅਕੈਡਮੀ ਮਨਾਲ ਵਿਖੇ ਟੀਚਿੰਗ ਸਟਾਫ਼ ਲਈ ਇੰਟਰਵਿਊ ਅੱਜ

Sorry, this news is not available in your requested language. Please see here.

ਬਰਨਾਲਾ, 13 ਨਵੰਬਰ 2021

ਜ਼ਿਲ੍ਹਾ ਬਰਨਾਲਾ ਵਿਚ ਸਵੀਪ ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਵੋਟਰ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਭਲਕੇ 14 ਨਵੰਬਰ ਨੂੰ  ਵਿਦਿਆਰਥੀਆਂ ਦੀ ਵੋਟਰ ਜਾਗਰੂਕਤਾ ਰੀਲੇਅ ਦੌੜ ਕਰਵਾਈ ਜਾਵੇਗੀ।

ਹੋਰ ਪੜ੍ਹੋ :-ਡੀਏਪੀ ਦੀ ਵਿਕਰੀ ਤੈਅ ਕੀਮਤ ਤੋਂ ਵੱਧ ਕੀਤੀ ਗਈ ਤਾਂ ਹੋਵੇਗੀ ਕਾਰਵਾਈ: ਡਿਪਟੀ ਕਮਿਸ਼ਨਰ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ  ਸਹਾਇਕ ਸਵੀਪ ਨੋਡਲ ਅਫਸਰ ਸ. ਸਰਬਜੀਤ ਸਿੰਘ ਤੂਰ ਨੇ ਦੱਸਿਆ ਕਿ  ਸਕੂਲਾਂ ਦੇ ਚੋਣ ਸਾਖਰਤਾ ਕਲੱਬ ਮੈਂਬਰਾਂ  ਵੱਲੋਂ 14 ਨਵੰਬਰ ਨੂੰ ਵੋਟਰਾਂ ਨੂੰ ਜਾਗਰੂਕ ਕਰਨ ਲਈ ਰਿਲੇਅ ਦੌੜ ਵਿੱਚ ਹਿੱਸਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ  ਸ ਸ ਸ ਸ ਬਰਨਾਲਾ (ਕੰਨਿਆ) ਦੀ ਰਿਲੇਅ ਦੌੜ ਸ ਸ ਸ ਸ ਬਰਨਾਲਾ (ਕੰਨਿਆ) ਤੋਂ ਸਵੇਰੇ 11 ਵਜੇ  ਸ਼ੁਰੂ ਹੋ ਕੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਖਤਮ ਹੋਵੇਗੀ। ਸ ਸ ਸ ਸ ਬਰਨਾਲਾ (ਮੁੰਡੇ) ਦੀ ਰਿਲੇਅ ਦੌੜ ਰੇਲਵੇ ਸਟੇਸ਼ਨ ਤੋਂ ਪੁਲ ਸ਼ੁਰੂ ਹੋਣ ਤੱਕ ਹੋਵੇਗੀ। ਸ ਸ ਸ ਸ ਸੰਧੂ ਪੱਤੀ ਬਰਨਾਲਾ ਦੀ ਰਿਲੇਅ ਦੌੜ ਪੁਲ ਸ਼ੁਰੂ ਹੋਣ ਤੋਂ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਤੱਕ ਹੋਵੇਗੀ ਅਤੇ ਸ ਹ ਸ ਜੁਮਲਾ ਮਾਲਕਾਨ ਦੀ ਰਿਲੇਅ ਦੌੜ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਹੋਵੇਗੀ।