ਸਿਹਤ ਵਿਭਾਗ ਵਲੋਂ ਮਨਾਇਆ ਗਿਆ ਵਿਸ਼ਵ ਡਾਕਟਰ ਦਿਵਸ

Sorry, this news is not available in your requested language. Please see here.

ਫਾਜਿਲਕਾ 1 ਜੁਲਾਈ :-  

ਆਜਾਦੀ ਦੇ ਅੰਮਿ੍ਰਤ ਮਹੌਤਸਵ ਦੇ ਤਹਿਤ ਅੱਜ ਵਿਸ਼ਵ ਡਾਕਟਰ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜ਼ਿਲਕਾ ਡਾ ਤੇਜਵੰਤ ਢਿੱਲੋਂ ਨੇ ਜ਼ਿਲੇ ਦੇ 5 ਡਾਕਟਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ ਕਿਹਾ ਕਿ ਡਾਕਟਰ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਹਨ ਕਿਉ ਕਿ ਡਾਕਟਰਾਂ ਤੋਂ ਬਿਨਾਂ ਸਿਹਤ ਵਿਭਾਗ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਕਿਹਾ ਕਿ ਅੱਜ ਦਾ ਵਿਸਵ ਡਾਕਟਰ ਦਿਵਸ ਨੈਸ਼ਨਲ ਹੈਲਥ ਐਥੋਂਰਿਟੀ ਵੱਲੋਂ ਸਾਰੇ ਦੇਸ ਵਿੱਚ ਡਾਕਟਰਾਂ ਨੂੰ ਸਨਮਾਨਿਤ ਕਰ ਕੇ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ‘ਰਾਜ ਸਿਹਤ ਏਜੰਸੀ ਪੰਜਾਬ‘ ਵੱਲੋ ਇਹ ਦਿਨ ਪੰਜਾਬ ਦੇ ਡਾਕਟਰਾਂ ਨੂੰ ਸਨਮਾਨਿਤ ਕਰ ਕੇ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਤੇ ਡਾ ਢਿੱਲੋ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿਚ ਡਾ ਨਿਸ਼ਾਂਤ ਸੇਤੀਆ ਅਤੇ ਡਾ ਵਿਕਾਸ ਗਾਂਧੀ ਹੱਡੀਆਂ ਦੇ ਰੋਗਾਂ ਦੇ ਮਾਹਿਰ ਹਨ। ਇਹਨਾਂ ਦੀ ‘ਟੀਮ ਓਰਥੋਂ‘ ਬਹੁਤ ਤਨਦੇਹੀ ਨਾਲ ਆਪਣੀਆ ਸੇਵਾਵਾਂ ਦੇ ਰਹੀ ਹੈ। ਗੋਡਿਆਂ ਦੇ ਕਿੰਨੇ ਹੀ ਸਫਲ ਆਪ੍ਰੇਸ਼ਨ ਏਹ ਟੀਮ ਕਰ ਚੁੱਕੀ ਹੈ। ਇਸੇ ਤਰ੍ਹਾਂ ਡਾ ਗਗਨਦੀਪ ਸਿੰਘ, ਡਾ ਰੋਹਿਤ ਗੋਇਲ ਅਤੇ ਡਾ ਕਿਰਤੀ ਗੋਇਲ ਜੋ ਕਿ ਆਪ੍ਰੇਸ਼ਨਾਂ ਦੇ ਮਾਹਿਰ ਹਨ, ਲਗਾਤਾਰ ਲੋਕਾਂ ਦੀ ਸੇਵਾ ਕਰ ਰਹੇ ਹਨ। ਸਮਾਜ ਨੂੰ ਵੀ ਡਾਕਟਰਾਂ ਦੇ ਪ੍ਰਤੀ ਅਪਣਾ ਰਵੱਈਆ ਅਤੇ ਸੋਚ ਬਦਲਣ ਦੀ ਲੋੜ ਹੈ। ਜਿਸ ਤਰਾਂ ਅੱਜ ਡਾਕਟਰਾਂ ਦੇ ਪ੍ਰਤੀ ਕੁਝ ਲੋਕਾਂ ਵੱਲੋਂ ਇਕ ਨੇਗੇਟਿਵ ਮਾਨਸਿਕਤਾ ਦੇਖਣ ਨੂੰ ਮਿਲ ਰਹੀ ਹੈ। ਉਹ ਸਮਾਜ ਲਈ ਬਹੁਤ ਨੁਕਸਾਨ ਦੇਹ ਹੈ। ਇਸੇ ਮਾਨਸਿਕਤਾ ਕਰਕੇ ਡਾਕਟਰਾਂ ਦੇ ਖਿਲਾਫ ਮਾਰਕੁੱਟ, ਗਾਲੀ ਗਲੋਚ ਆਦਿ ਸ਼ਰਮਸ਼ਾਰ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅੱਜ ਦੇ ਪੜੇ ਲਿਖੇ ਸਮਾਜ ਵਿਚ ਐਹੋ ਜਿਹੀ ਕਿਸੇ  ਵੀ ਮਾਨਸਿਕਤਾ ਦੀ ਕੋਈ ਥਾਂ ਨਹੀਂ ਹੈ। ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਕਿਹਾ ਅੱਜ ਜਰੂਰਤ ਹੈ ਸਾਡੀ ਸਿਹਤ ਦੇ ਰੱਖਵਾਲਿਆਂ ਨੂੰ ਉਚਿਤ ਮਾਨ ਸਨਮਾਨ ਅਤੇ ਕੰਮ ਕਰਨ ਲਈ ਵਧੀਆ ਮਾਹੌਲ ਦੇਣ ਦੀ। ਆਓ ਅੱਜ ਦੇ ਦਿਨ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਆਪਣੇ ਡਾਕਟਰਾਂ ਨੂੰ ਉਚਿਤ ਮਾਨ ਸਨਮਾਨ ਦੇਵਾਂਗੇ।