75ਵਾਂ ਆਜਾਦੀ ਨੂੰ ਸਮਰਪਿਤ ਸਿਹਤ ਵਿਭਾਗ ਵੱਲੋ ਕੀਤਾ ਵਿਸ਼ਵ ਆਬਾਦੀ ਦਿਵਸ ਆਯੋਜਿਤ

Sorry, this news is not available in your requested language. Please see here.

ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ, ਲਿਖੋ ਤਰੱਕੀ ਦਾ ਨਵਾਂ ਅਧਿਆਇ-ਡਾ.ਸੰਜੀਵ 

ਫਿਰੋਜ਼ਪੁਰ 11 ਜੁਲਾਈ :- ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ.ਰਾਜਿੰਦਰ ਅਰੋੜਾ ਦੀ ਅਗਵਾਈ ਹੇਠ ਪਾਪੂਲੇਸ਼ਨ ਪੰਦਰਵਾੜੇ ਆਯੋਜਿਤ ਕੀਤੇ ਜਾ ਰਹੇ ਹਨ।ਇਸੇ ਸਿਲਸਿਲੇ ਵਿੱਚ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ: ਸੰਜੀਵ ਕੁਮਾਰ ਅਤੇ ਐਸ.ਐਮ.ਓ.ਡਾ.ਭੁਪਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਇੱਕ ਜਾਗਰੂਕ ਸਭਾ ਆਯੋਜਿਤ ਕੀਤੀ ਗਈ। ਇਸ ਮੌਕੇ ਡਾ.ਸੰਜੀਵ ਕੁਮਾਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ 11 ਜੁਲਾਈ ਨੂੰ ਵਿਸ਼ਵ ਭਰ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਜਾਂਦਾ ਹੈ।ਉਨ੍ਹਾਂ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਗ ਜੋੜਿਆਂ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੰਪਰਕ ਕਰਕੇ ਪਰਿਵਾਰਕ ਵਿਉਂਤਬੰਦੀ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਵੱਖ-ਵੱਖ ਸਾਧਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।

ਡਾ: ਸੰਜੀਵ ਨੇ ਇਹ ਵੀ ਕਿਹਾ ਕਿ ਪਰਿਵਾਰ ਨਿਯੋਜਨ ਦੇ ਅਸਥਾਈ ਸਾਧਨ ਕੰਡੋਮ,ਖਾਣ ਵਾਲੀਆਂ,ਅੰਤਰਾ ਟੀਕਾ,ਕਾਪਰ ਟੀ ਆਦਿ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਉਪਲੱਬਧ ਹਨ ਅਤੇ ਸਥਾਈ ਸਾਧਨਾਂ ਪੁਰਸ਼ ਨਸਬੰਦੀ ਅਤੇ ਮਹਿਲਾ ਨਲਬੰਦੀ ਲਈ ਵਿਭਾਗ ਵੱਲੋਂ ਨਗਦ ਉਤਸ਼ਾਹਿਤ ਰਾਸ਼ੀ ਵੀ ਦਿੱਤੀ ਜਿਾਂਦੀ ਹੈ।ਡਾ.ਸੰਜੀਵ ਨੇ ਇਸ ਵਿਸ਼ੇ ਬਾਰੇ ਆਪਣੇ ਸੰਦੇਸ਼ ਵਿੱਚ ਕਿਹਾ ਹੈ ਕਿ ਸਰਕਾਰ ਵੱਲੋਂ ਇਸ ਵਾਰ ਆਬਾਦੀ ਪੰਦਰਵਾੜੇ ਦੌਰਾਨ ਜੋ ਨਾਅਰਾ ਦਿੱਤਾ ਗਿਆ ਹੈ ਉਹ ਹੈ “ਪਰਿਵਾਰ ਨਿਯੋਜਨ ਦਾ ਅਪਣਾਓ ਉਪਾਏ ਲਿਖੋ ਤਰੱਕੀ ਦਾ ਨਵਾਂ ਅਧਿਆਇ” ਭਾਵ  ਪਰਿਵਾਰ ਨਿਯੋਜਨ ਵੱਲ ਪੂਰੀ ਤਵੱਜੋ ਦੇਣ ਦੀ ਲੋੜ ਅਤੇ ਜਿੰਮੇਵਾਰੀ ਸਾਰਿਆਂ ਦੀ ਹੈ ਅਤੇ ਇਹ ਰਾਹ ਖੁਸ਼ਹਾਲੀ ਵੱਲ ਲੈ ਕੇ ਜਾਂਦਾ ਹੈ।

ਇਸ ਤੋਂ ਇਲਾਵਾ ਜੱਚਾ- ਬੱਚਾ ਮਾਹਿਰ ਡਾ.ਪ੍ਰਕਿਰਤੀ ਨੇ ਜ਼ਿਲਾ ਨਿਵਾਸੀਆਂ ਨੂੰ ਕੀਤੀ ਇੱਕ ਅਪੀਲ ਵਿੱਚ ਕਿਹਾ ਕਿ ਸਰਕਾਰੀ ਸਿਹਤ ਕੇਂਦਰਾਂ ਵਿਖੇ ਪਰਿਵਾਰ ਨਿਯੋਜਨ ਪ੍ਰਤੀ ਉਪਲੱਬਧ ਮੁਫਤ ਸਲਾਹ ਅਤੇ ਪਰਿਵਾਰ ਨਿਯੋਜਨ ਦੇ ਸਾਧਨਾਂ ਨੂੰ ਅਪਣਾ ਕੇ ਪਰਿਵਾਰਕ ਵਿਉਂਤਬੰਦੀ ਕਰਨੀ ਚਾਹੀਦੀ ਹੈ।ਪਰਿਵਾਰਕ ਵਿਉਂਤਬੰਦੀ ਅਪਣਾ ਕੇ ਅਸੀਂ ਆਪਣੇ ਪਰਿਵਾਰ,ਸਮਾਜ ਅਤੇ ਰਾਸ਼ਟਰ ਨੂੰ ਖੁਸਹਾਲ ਬਣਾ ਸਕਦੇ ਹਾਂ।ਇਸ ਤੋਂ ਇਲਾਵਾ ਇੰਨਟੈਂਸੀਫਾਇਡ ਡਾਇਰੀਆ ਕੰਟਰੋਲ ਪੰਦਰਵਾੜਾ ਨੂੰ ਸਮਰਪਿਤ ਆਪਣੇ ਸੰਬੋਧਨ ਡਾ.ਡੇਵਿਡ ਔਗਸਟਿਨਨੇ ਦਸਤ ਰੋਗ ਦੇ ਕਾਰਨ,ਲੱਛਣ ਅਤੇ ਬਚਾਅ ਸੰਬੰਧੀ ਵਿਸਤ੍ਰਿਤ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸਿਹਤ ਸੰਭਾਲ ਲਈ  ਕੁਝ ਜ਼ਰੂਰੀ ਧਿਆਨ ਦੇਣ ਯੋਗ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਕੁਮਾਰ,ਐਮ.ਈ.ਓ ਦੀਪਕ ਕੁਮਾਰ, ਬੀ.ਸੀ.ਸੀ.ਰਜਨੀਕ ਕੌਰ,ਅਤੇ ਸਟਾਫ ਮੈਂਬਰ ਹਾਜ਼ਰ ਸਨ।

 

ਹੋਰ ਪੜ੍ਹੋ :-  ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦੀ ਕੀਤੀ ਸਮੀਖਿਆ