ਗੁਰਦਾਸਪੁਰ, 28 ਸਤੰਬਰ 2021
ਅੱਜ “ਵਿਸ਼ਵ ਰੇਬੀਜ ਦਿਵਸ 2021″ ਦੇ ਸਬੰਧ ਵਿਚ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਪ੍ਰਧਾਨਗੀ ਹੇਠ ਸਮੂਹ ਪ੍ਰੋਗਰਾਮ ਅਫਸਰਾਂ ਦੀ ਸ਼ਮੂਲੀਅਤ ਨਾਲ ਜਿਲ੍ਹਾ ਪੱਧਰ ਤੇ “ਵਿਸ਼ਵ ਰੇਬੀਜ ਦਿਵਸ” ਮਨਾਇਆ ਗਿਆ । ਇਸ ਸਬੰਧੀ ਸਮੂਹ ਬਲਾਕਾਂ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਵਿਚ ਰੇਬੀਜ ਸਬੰਧੀ ਜਾਗਰੂਕਤਾ ਕੀਤੀ ਗਈ ।
ਹੋਰ ਪੜ੍ਹੋ :-ਕਾਂਗਰਸ ਪੂਨਾ ਪੈਕਟ ਦੇ ਉਤਪਾਦਾਂ ਨਾਲ ਪਛੜੀਆਂ ਸ਼੍ਰੇਣੀਆਂ ਨੂੰ ਗੁੰਮਰਾਹ ਨਹੀਂ ਕਰ ਸਕਦੀ – ਜਸਵੀਰ ਸਿੰਘ ਗੜ੍ਹੀ
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਨੇ ਜਾਗਰੂਕਤਾ ਬੈਨਰ ਅਤੇ ਪੰਫਲੇਟ ਰੀਲੀਜ ਕੀਤੇ ਜਿਸ ਵਿਚ ਲੋਕਾਂ ਨੁੰ ਕੁੱਤੇ ਦੁਆਰਾ ਕੱਟਣ ਜਾਣ ਤੇ ਇਲਾਜ ਬਾਰੇ ਅਤੇ ਰੇਬੀਜ ਵਰਗੀ ਘਾਤਕ ਬਿਮਾਰੀ ਤੋਂ ਬੱਚਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।ਉਹਨਾਂ ਨੇ ਦਸਿਆ ਕਿ ਨੈਸ਼ਨਲ ਰੇਬੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲ੍ਹਾ ਗੁਰਦਾਸਪੁਰ ਵਿਚ 15 ਐਂਟੀ ਰੇਬੀਜ ਕਲੀਨਿਕ ਚਲ ਰਹੇ ਹਨ, ਜਿਥੇ ਕੁੱਤੇ ਦੁਆਰਾ ਕੱਟੇ ਜਾਣ ਤੇ ਇਲਾਜ ਲਈ ਟੀਕੇ ਮੁਫਤ ਲਗਾਏ ਜਾਂਦੇ ਹਨ।ਉਹਨਾਂ ਨੇ ਦਸਿਆ ਕਿ ਕੁੱਤੇ ਦੇ ਕੱਟੇ ਕਿਸੇ ਵੀ ਵਿਅਕਤੀ ਨੂੰ ਅਣਦੇਖਾ ਨਾ ਕਰੋ, ਇਹ ਜਾਣਲੇਵਾ ਹੋ ਸਕਦਾ ਹੈ ਅਤੇ ਇਸਦਾ ਤੁਰੰਤ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਪ੍ਰਭਜੋਤ ਕੌਰ, ਜਿਲ੍ਹਾ ਐਪੀਡਿਮਾਲੋਜਿਸਟ, ਨੇ ਸਮੂਹ ਨੂੰ ਨੈਸ਼ਨਲ ਰੇਬੀਜ ਕੰਟਰੋਲ ਪ੍ਰੋਗਰਾਮ ਦੀਆਂ ਗਾਈਡਲਾਈਨਾਂ ਬਾਰੇ ਜਾਣੂ ਕਰਵਾਉਂਦੇ ਹੋਏ ਦਸਿਆ ਕਿ ਰੇਬੀਜ ਤੋਂ ਬਚਾਅ ਵਾਸਤੇ ਕੁੱਤੇ ਦੁਆਰਾ ਕੱਟੇ ਜਾਣ ਤੇ ਜਖਮ ਤੁਰੰਤ ਸਾਬਣ ਅਤੇ ਚਲਦੇ ਪਾਣੀ ਨਾਲ 15 ਮਿੰਟ ਤੱਕ ਧੋਣਾ ਚਾਹੀਦਾ ਹੈ, ਜਖਮ ਨੂੰ ਅਲਕੋਹਲ ਜਾਂ ਆਇਓਡੀਨ ਘੋਲ ਨਾਲ ਰੋਗਾਣੂ ਮੁਕਤ ਕਰਨਾ ਚਾਹੀਦਾ ਹੈ। ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਅਤੇ ਸਮੇਂ ਤੇ ਮੁਕੰਮਲ ਟੀਕੇ ਹੀ ਰੇਬੀਜ ਤੋਂ ਬਚਾ ਸਕਦੇ ਹਨ।
ਇਸ ਮੌਕੇ ਡਾ. ਭਾਰਤ ਭੂਸ਼ਨ, ਏ.ਸੀ.ਐਸ, ਡਾ. ਅਰਵਿੰਦ ਮਨਚੰਦਾ, ਡੀ.ਆਈ.ਓ., ਡਾ. ਸੰਜੀਵ ਡੀ.ਐਚ.ਓ., ਡਾ. ਲੋਕੇਸ਼ ਗੁਪਤਾ, ਡੀ.ਡੀ.ਐਚ.ਓ., ਡਾ. ਵੰਦਨਾ, ਐਪੀਡਿਮਾਲੋਜਿਸਟ(ਆਈ.ਡੀ.ਐਸ.ਪੀ.), ਸਹਾਇਕ ਮਲੇਰੀਆ ਅਫਸਰ ਸ਼੍ਰੀ ਸ਼ਿਵ ਚਰਨ ਆਦਿ ਮੈਂਬਰ ਹਾਜਰ ਸਨ।

हिंदी






