ਰਵੀਸ਼ ਕੁਮਾਰ ਦੀ ਲਿਖਤ ਤੇ ਬੋਲ-ਬਾਣੀ ਵਿਚ ਧਰਤੀ ਦਾ ਦੁੱਖ ਸੁਖ ਖੁੱਲ੍ਹ ਕੇ ਬੋਲਦਾ ਹੈ। ਕੂੜ ਕੁਸੱਤ ਦੀ ਤੇਜ਼ ਹਨ੍ਹੇਰੀ ਸਾਹਮਣੇ ਨਿਰੰਤਰ ਬਲ਼ਦਾ ਚਿਰਾਗ।

ਗੁਰਭਜਨ ਗਿੱਲ
ਰਵੀਸ਼ ਕੁਮਾਰ ਦੀ ਲਿਖਤ ਤੇ ਬੋਲ-ਬਾਣੀ ਵਿਚ ਧਰਤੀ ਦਾ ਦੁੱਖ ਸੁਖ ਖੁੱਲ੍ਹ ਕੇ ਬੋਲਦਾ ਹੈ। ਕੂੜ ਕੁਸੱਤ ਦੀ ਤੇਜ਼ ਹਨ੍ਹੇਰੀ ਸਾਹਮਣੇ ਨਿਰੰਤਰ ਬਲ਼ਦਾ ਚਿਰਾਗ।

Sorry, this news is not available in your requested language. Please see here.

ਲੁਧਿਆਣਾ 1 ਅਪ੍ਰੈਲ 2022

ਕੰਨੀਂ ਦੇ ਕਿਆਰੇ ਵਾਂਗ ਨੁੱਕਰੇ ਲੱਗੇ ਸਧਾਰਨ ਆਦਮੀ ਦੀ ਦਰਦ ਗਾਥਾ ਪੁਣ ਛਾਣ ਕੇ ਸਾਨੂੰ ਦੱਸਦਾ ਹੈ ਕਿ ਇਹ ਕੰਡਿਆਲੀਆਂ ਪੀੜਾਂ ਕੌਣ ਬੀਜਦਾ ਤੇ ਲਗਾਤਾਰ ਉਸ ਨੂੰ ਸਾਡੇ ਰਾਹੀਂ ਵਿਛਾਉਂਦਾ ਹੈ।

ਹੋਰ ਪੜ੍ਹੋ :-ਹਿੰਸਾ ਤੋਂ ਪੀੜ੍ਹਿਤ ਔਰਤਾਂ ਨੂੰ ਇੰਨਸਾਫ਼ ਦਵਾਉਣ ਲਈ ਜ਼ਿਲ੍ਹੇ ਵਿੱਚ ਸਖੀ ਵਨ ਸਟੌਪ ਸੈਂਟਰ ਖੌਲੇ ਗਏ

ਰੰਗ ਬਰੰਗੀਆਂ ਸੋਚ ਧਾਰਾਵਾਂ ਤੇ ਸਿਆਸਤ ਵਿਚ ਤੱਤਾਂ ਨੂੰ ਰਿੜਕ  ਕੇ ਆਮ ਲੋਕਾਂ ਦੀ ਆਵਾਜ਼ ਬਣ ਉਹ ਆਪਣੇ ਬੇਬਾਕ ਅੰਦਾਜ਼ ਵਿਚ ਉੱਚੀ ਆਵਾਜ਼ ਵਿੱਚ ਹੋਕਾ ਦਿੰਦਾ ਹੈ।

ਉਸਦੀ ਬੇਹੱਦ ਮਕਬੂਲ ਕਿਤਾਬ ‘ ਦ ਫ੍ਰੀ ਵਾਇਸ ‘ ਦਾ ਪੰਜਾਬੀ ਰੂਪਾਂਤਰ ਦਲਜੀਤ ਅਮੀ ਨੇ ਬਹੁਤ ਵਧੀਆ ਕੀਤਾ ਹੈ।
ਇਸ ਨੂੰ ਭੁਪਿੰਦਰ ਸਿੰਘ ਮੱਲ੍ਹੀ, ਲਵਪ੍ਰੀਤ ਸਿੰਘ ਸੰਧੂ ਅਤੇ ਸਃ ਰਣਜੋਧ ਸਿੰਘ ਦੀ ਟੀਮ ਨੇ ਉੱਦਮ ਕਰਕੇ ਪੰਜਾਬੀ ਪ੍ਰਕਾਸ਼ਨਾ ਦੀ ਜਿੰਮੇਵਾਰੀ ਨਿਭਾ ਕੇ ਅਸਲੀ ਧਰਤੀ ਪੁੱਤਰ ਹੋਣ ਦਾ ਧਰਮ ਨਿਭਾਇਆ ਹੈ। ਇਸ ਕਿਤਾਬ ਨੂੰ ਘਰ ਘਰ ਪਹੁੰਚਾਉਣਾ ਹੁਣ ਸਾਡੀ ਸਭ ਦੀ ਜ਼ੁੰਮੇਵਾਰੀ ਹੈ।