ਵਾਈ ਐਫ ਸੀ ਰੁੜਕਾ ਕਲਾਂ ਰਿਹਾਇਸ਼ੀ  ਫੁੱਟਬਾਲ  ਐਕਡਮੀ ਲਈ ਚੋਣ ਟਰਾਇਲ

ਵਾਈ ਐਫ ਸੀ ਰੁੜਕਾ ਕਲਾਂ ਰਿਹਾਇਸ਼ੀ ਫੁੱਟਬਾਲ ਐਕਡਮੀ ਲਈ ਚੋਣ ਟਰਾਇਲ
ਵਾਈ ਐਫ ਸੀ ਰੁੜਕਾ ਕਲਾਂ ਰਿਹਾਇਸ਼ੀ ਫੁੱਟਬਾਲ ਐਕਡਮੀ ਲਈ ਚੋਣ ਟਰਾਇਲ

Sorry, this news is not available in your requested language. Please see here.

ਜਲੰਧਰ, 2 ਮਾਰਚ 2022

ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਪਿਛਲੇ 20 ਸਾਲਾ ਤੋਂ ਲਗਾਤਾਰ ਬੱਚਿਆ ਅਤੇ ਨੌਜਵਾਨਾ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਹੋਰ ਸਮਾਜ ਭਲਾਈ ਜਿਵੇਂ ਵਾਤਾਵਰਣ ਸੰਬੰਧੀ,ਪਾਣੀ ਦੀ ਸੰਭਾਲ ਸੰਬੰਧੀ,ਸਿਹਤ ਸੰਬੰਧੀ ਕੰਮ ਕਰ ਰਹੀ ਹੈ।2010 ਵਿੱਚ ਕਰਵਾਏ ਗਏ ਸਟਰੀਟ ਚਾਈਲਡ ਵਰਲਡ ਕੱਪ ਵਿੱਚ ਵਾਈ ਐਫ ਸੀ ਦੀ ਟੀਮ ਜੇਤੂ ਰਹੀ ਸੀ।ਇਸ ਤਹਿਤ ਵਾਈ ਐਫ ਸੀ ਨੇ ਕਾਫੀ ਵਧੀਆ ਖਿਡਾਰੀ ਪੈਦਾ ਕੀਤੇ ਹਨ,ਜਿਸ ਵਿੱਚ 20 ਰਾਸ਼ਟਰੀ ਅਤੇ ਸੈਕੜੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡ ਰਹੇ ਹਨ।

ਹੋਰ ਪੜ੍ਹੇਂ :-10 ਮਾਰਚ ਨੂੰ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕਾਊਂਟਿੰਗ ਸਟਾਫ਼ ਨੂੰ ਦਿੱਤੀ ਸਿਖਲਾਈ

ਇਸ ਤੋਂ ਵਾਈ.ਐੱਫ.ਸੀ ਵੱਲੋਂ ਕੰਪਿਊਟਰ ਸੈਂਟਰ ਵੀ ਚੱਲਿਆ ਜਾ ਰਿਹਾ ਹੈ ,ਜਿੱਥੇ ਲੜਕੇ ਲੜਕੀਆਂ ਨੂੰ ਮੁਫ਼ਤ ਕੰਪਿਊਟਰ ਦੀ ਸਿੱਖਿਆ ਦਿੱਤੀ ਜਾਂਦੀ ਹੈ।ਜਿਸ ਵਿੱਚ ਬੱਚੇ ਇੱਥੇ ਸਿੱਖਿਆ ਹਾਸਲ ਕਰਕੇ ਆਪਣਾ ਭਵਿੱਖ ਵਧੀਆ ਬਣਾਉਦੇ ਹਨ। ਨਾਲ ਹੀ ਵਾਈ ਐਫ ਸੀ ਵੱਲੋਂ ਫਰੀ ਥੈਰੇਪੀ ਸੈਂਟਰ ਵੀ ਚਲਾਇਆ ਜਾ ਰਿਹਾ ਹੈ,ਜਿਸ ਵਿੱਚ ਖਿਡਾਰੀਆ ਅਤੇ ਪਿੰਡ ਦੇ ਲੋਕਾ ਦਾ ਇਲਾਜ਼ ਕੀਤਾ ਜਾਦਾ ਹੈ।

ਵਾਈ ਐਫ ਸੀ ਵਿੱਚ ਫੁੱਟਬਾਲ  ਤੋਂ ਇਲਾਵਾ ਕਬੱਡੀ,ਕ੍ਰਿਕੇਟ ਅਤੇ ਰੈਸਲਿੰਗ  ਦੀ ਵੀ ਟਰੇਨਿੰਗ ਦਿੱਤੀ ਜਾਂਦੀ ਹੈ।ਵਾਈ.ਐੱਫ.ਸੀ ਵਿੱਚ ਹਰ ਸਾਲ ਲ਼ੜਕਿਆਂ ਦੇ ਫੁੱਟਬਾਲ ਟਰਾਇਲ ਕਰਵਾਏ ਜਾਂਦੇ ਹਨ ਅਤੇ ਇਸ ਵਿੱਚੋਂ ਚੰਗੇ ਖਿਡਾਰੀਆਂ ਦੀ ਚੋਣ ਕਰਕੇ ਉਹਨਾਂ ਨੂੰ ਹੋਸਟਲ ਵਿੱਚ ਦਾਖਲਾ ਦਿੱਤਾ ਜਾਂਦਾ ਹੈ।ਹਰ ਸਾਲ ਖੇਡਾਂ ਵਿੱਚ ਚੰਗੇ ਉੱਤਰੇ ਖਿਡਾਰੀਆਂ ਨੂੰ ਨੈਸ਼ਨਲ, ਇੰਡੀਆ ਆਦਿ ਕੈਂਪ ਲਗਾਉਣ ਦਾ ਮੌਕਾ ਮਿਲਦਾ ਹੈ।ਇਸ ਤਰ੍ਹਾਂ ਕਈ ਖਿਡਾਰੀ ਨੈਸ਼ਨਲ ਅਤੇ ਇੰਡੀਆ ਤੱਕ ਖੇਡ ਕੇ ਆਪਣੇ ਆਪਣੇ ਕਲੱਬ ਦਾ ਨਾਂ ਰੌਸ਼ਨ ਕਰਦੇ ਹਨ।ਇਹਨਾਂ ਖਿਡਾਰੀਆਂ ਨੂੰ ਹਰ ਸਾਲ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।ਹੋਸਟਲ ਵਿੱਚ ਰਹਿਣ ਵਾਲੇ ਇਨ੍ਹਾਂ ਖਿਡਾਰੀਆਂ ਲਈ ਮੁਫ਼ਤ ਸਕੂਲ ਦੀ ਪੜ੍ਹਾਈ,ਖਾਣਾ,ਕਿੱਟਾਂ,ਮੁਫਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਖਿਡਾਰੀਆ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਟਰੇਨਿੰਗਾਂ ਵੀ ਲਗਾਈਆਂ ਜਾਦੀਆ ਹਨ ਜਿਵੇ ਕਿ ਲੀਡਰਸ਼ਿਪ,ਟੀਮ ਵਰਕ ,ਆਪਸੀ ਗੱਲਬਾਤ ਆਦਿ ਦੀ ਟਰੇਨਿੰਗ ਕੈਂਪ ਲਗਾਏ ਜਾਦੇ ਹਨ।

ਇਸ ਤਹਿਤ ਨਵੇ ਸੈਸ਼ਨ ਲਈ ਵਾਈ ਐਫ ਸੀ ਰੁੜਕਾ ਕਲਾਂ ਵੱਲੋਂ ਮਿਤੀ 6 ਮਾਰਚ,2022 ਦਿਨ ਐਤਵਾਰ ਵਾਈ ਐਫ ਸੀ ਸਟੇਡੀਅਮ ਵਿਖੇ ਟਰਾਇਲ ਕਰਵਾਏ ਜਾ ਰਹੇ ਹਨ।ਜਿਸ ਵਿੱਚ ਅੰਡਰ-13 (2010,2011 ਅਤੇ 2012) ਅਤੇ ਅੰਡਰ-15 (2008 ਅਤੇ 2009) ਦੇ ਖਿਡਾਰੀ ਟਰਾਇਲ ਦੇ ਸਕਦੇ ਹਨ। ਜਿਸ ਵਿੱਚ ਖਿਡਾਰੀ ਆਪਣਾ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਨਾਲ ਲੈ ਕੇ ਆਉਣ ਅਤੇ ਰਜਿਸਟਰੇਸ਼ਨ ਸਮਾਂ ਦਾ ਸਵੇਰੇ 10 ਵਜੇ ਦਾ ਰੱਖਿਆ ਗਿਆ ਹੈ।ਇਨ੍ਹਾਂ ਟਰਾਇਲਾਂ ਵਿੱਚ ਸਿਰਫ ਪੰਜਾਬ ਦੇ ਬੱਚੇ ਹੀ ਟਰਾਇਲ ਦੇ ਸਕਦੇ ਹਨ।