ਬੱਚਿਆਂ ਨੂੰ ਨਵਯੂਵਕ ਵੋਟਰ ਬਨਣ ਲਈ ਜਾਗਰੂਕ ਕੀਤਾ ਗਿਆ ਅਤੇ ਮਹਿੰਦੀ ਮੁਕਾਬਲੇ ਕਰਵਾਏ

MEHNDI
ਬੱਚਿਆਂ ਨੂੰ ਨਵਯੂਵਕ ਵੋਟਰ ਬਨਣ ਲਈ ਜਾਗਰੂਕ ਕੀਤਾ ਗਿਆ ਅਤੇ ਮਹਿੰਦੀ ਮੁਕਾਬਲੇ ਕਰਵਾਏ

Sorry, this news is not available in your requested language. Please see here.

ਅੰਮ੍ਰਿਤਸਰ 28 ਨਵੰਬਰ 2021

ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਅੰਮ੍ਰਿਤਸਰ-1 ਸ੍ਰੀ ਟੀ.ਬੈਨਿਥ ਜੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ 016-ਅੰਮ੍ਰਿਤਸਰ ਪੱਛਮੀ ਦੇ ਵੋਟਰਾਂ ਲਈ ਸਸਸਸ. ਪੁਤਲੀਘਰ ਅੰਮ੍ਰਿਤਸਰ ਵਿਖੇ ਵੋਟਰ ਜਾਗਰੂਕਤਾ ਲਈ ਬੱਚਿਆਂ ਨੂੰ ਨਵਯੂਵਕ ਵੋਟਰ ਬਨਣ ਲਈ ਜਾਗਰੂਕ ਕੀਤਾ ਗਿਆ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ।

ਹੋਰ ਪੜ੍ਹੋ :-ਜ਼ਿਲ੍ਹੇ ਵਿਚ 4 ਦਸੰਬਰ ਤਕ ਮਨਾਇਆ ਜਾ ਰਿਹੈ ਪੁਰਸ਼ ਨਸਬੰਦੀ ਪੰਦਰਵਾੜਾ

ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਬੜੇ ਹੀ ਉਤਸ਼ਾਹਿਤ ਨਾਲ ਭਾਗ ਲਿਆ। ਸਕੂਲ ਵਿਚ ਪਿ੍ਰੰਸੀਪਲ ਸ਼੍ਰੀਮਤੀ ਗੁਲਸ਼ਨ ਕੌਰ ਅਤੇ ਨੋਡਲ ਅਫਸਰ ਰਕੇਸ਼ ਕੁਮਾਰ ਅਤੇ 016-ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਚੋਣ ਹਲਕਾ ਚੋਣ ਕਾਨੂੰਗੋ ਸ੍ਰੀ ਇੰਦਰਜੀਤ ਸਿੰਘ ਨੋਡਲ ਅਫ਼ਸਰ ਸਵੀਪ (16 ਅੰਮ੍ਰਿਤਸਰ ਪੱਛਮੀ ਹਲਕਾ) ਅਤੇ ਉਹਨਾਂ ਦੀ ਟੀਮ ਮੋਜੂਦ ਸੀ। ਉਨ੍ਹਾ ਨੇ ਦੱਸਿਆ ਕਿ ਨਵੰਬਰ, 2021 ਤੋਂ ਨਵੇਂ ਵੋਟਰ ਆਪਣਾ 5-5P93 ਵੀ ਡਾਊਨਲੋਡ ਕਰ ਸਕਦੇ  ਹਨ। ਇਸ ਮੌਕੇ ਸਕੂਲ ਦੇ ਨੋਡਲ ਅਫਸਰ ਅਤੇ ਹੋਰ ਅਧਿਆਪਕ ਸਹਿਬਾਨ ਮੋਜੂਦ ਸਨ। ਦੱਸਣਯੋਗ ਹੈ ਕਿ ਨਵੰਬਰ 1 ਤੌ ਨਵੰਬਰ 30 ਤੱਕ ਸਰਸਰੀ ਸੁਧਾਈ ਦਾ ਕੰਮ ਵੀ ਚੱਲ ਰਿਹਾ ਹੈ ਜੇਕਰ ਕੋਈ ਆਪਣੇ ਵੋਟਰ ਕਾਰਡ ਵਿੱਚ ਸੁਧਾਈ ਕਰਵਾਉਣਾ ਚਾਹੁਦਾ ਹੈ ਤਾਂ ਕਰਵਾ ਸਕਦਾ ਹੈ।