2 ਵਿਅਕਤੀਆਂ ਨੂੰ ਵਾਈ.ਪੀ.ਐਸ. ਚੌਕ ਤੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰ 30 ਪੇਟੀਆਂ ਸ਼ਰਾਬ ਦੀਆਂ ਕੀਤੀਆਂ ਬ੍ਰਾਮਦ

Sorry, this news is not available in your requested language. Please see here.

ਐਸ.ਏ.ਐਸ. ਨਗਰ, 8 ਅਗਸਤ :- 

ਸੀਨੀਅਰ ਕਪਤਾਨ ਪੁਲਿਸ, ਸ੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ.ਜਿਲ੍ਹਾ ਐਸ.ਏ.ਐਸ.ਨਗਰ ਦੇ ਅਦੇਸ਼ਾਂ ਅਨੁਸਾਰ ਕਪਤਾਨ ਪੁਲਿਸ, ਸ਼ਹਿਰੀ ਸ੍ਰੀ ਅਕਾਸ਼ਦੀਪ ਸਿੰਘ ਔਲਖ ਪੀ.ਪੀ.ਐਸ. ਅਤੇ ਉਪ ਕਪਤਾਨ ਪੁਲਿਸ ਸ਼ਹਿਰੀ 2, ਸ੍ਰੀ ਹਰਸਿਮਰਨ ਸਿੰਘ ਬੱਲ ਪੀ.ਪੀ.ਐਸ. ਦੀ ਰਹਿਨੁਮਾਈ ਅਧੀਨ ਇੰਸ. ਰਜੇਸ਼ ਅਰੋੜਾ ਮੁੱਖ ਅਫਸਰ ਥਾਣਾ ਫੇਸ 8 ਮੋਹਾਲੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਅਤੇ ਲੁੱਟਾਂ ਖੋਹਾਂ/ਵਹੀਕਲ ਚੋਰਾ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਮਿਤੀ 06-08-2022 ਨੂੰ ਸ.ਥ: ਭੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਵਾਈ.ਪੀ.ਐਸ.ਚੌਕ ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਵਕਤ ਕਰੀਬ 6:15 ਸ਼ਾਮ ਦਾ ਹੋਵੇਗਾ ਚੰਡੀਗੜ ਦੀ ਤਰਫੋਂ ਇੱਕ ਵਰਨਾ ਕਾਰ ਜਿਸ ਦਾ ਨੰਬਰ CH01AH8293 ਰੰਗ ਸਿਲਵਰ ਘਰ ਆਏ ਜਿਸ ਨੂੰ ਇੱਕ ਮੋਨਾ ਨੌਜਵਾਨ ਚਲਾ ਰਿਹਾ ਸੀ ਅਤੇ ਇੱਕ ਮੋਨਾ ਵਿਅਕਤੀ ਉਸ ਦੀ ਨਾਲ ਵਾਲੀ ਕੰਡਕਟਰ ਸੀਟ ਤੇ ਬੈਠਾ ਸੀ ਇਸ਼ਾਰੇ ਨਾਲ ਕਾਰ ਰੋਕ ਕੇ ਡਰਾਇਵਰ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਕੇਸ਼ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰ: 884 ਲਾਲਾ ਲਾਜਪਤ ਰਾਏ ਰੋਡ ਮੁਹੱਲਾ ਧੁਮਣ ਜਗਰਾਂਓ ਲੁਧਿਆਣਾ ਅਤੇ ਨਾਲ ਵਾਲੀ ਸੀਟ ਤੇ ਬੈਠਾ ਵਿਅਕਤੀ ਨੇ ਆਪਣਾ ਨਾਮ ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੁਹੱਲਾ ਅਗਵਾੜ ਖਵਾਜਾ ਵਾਯੂ ਜਿਲਾ ਲੁਧਿਆਣਾ ਦੱਸਿਆ ਅਤੇ ਕਾਰ ਨੂੰ ਚੈਕ ਕਰਨ ਤੇ ਕਾਰ ਦੀ ਡਿੱਗੀ ਵਿੱਚੋਂ 20 ਪੇਟੀਆਂ A C.E. 111 ਵਿਸਕੀ ਰਾਤ ਸੇਲ ਇੰਨ ਚੰਡੀਗੜ ਓਨਲੀ ਅਤੇ 10 ਪੇਟੀਆਂ ਸੌਂਫ ਰਸ ਫਾਰ ਸਲ ਇੰਨ ਚੰਡੀਗੜ ਓਨਲੀ ਕੁਲ 30 ਪੇਟੀਆਂ ਸਰਾਬ ਬਰਾਮਦ ਹੋਈਆਂ ਉਕਤ ਵਿਅਕਤੀ ਸ਼ਰਾਬ ਰੱਖਣ ਸਬੰਧੀ ਕੋਈ ਪਰਮਿਟ ਪੇਸ਼ ਨਹੀਂ ਕਰ ਸਕੇ। ਜਿਸਤੇ ਮੁਕੱਦਮਾ ਨੰਬਰ 109 ਮਿਤੀ 06-08-2022 ਅ/ਧ 61-1-14 ਐਕਸਾਈਜ਼ ਐਕਟ ਥਾਣਾ ਫੇਸ 8 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ। ਮਿਤੀ 07-08-2022 ਨੂੰ ਦੋਸ਼ੀਆਨ ਉਕਤਾਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਜੱਜ ਨੇ ਦੋਸ਼ੀਆ ਉਕਤਾਨ ਦਾ 14 ਦਿਨਾ ਦਾ ਜੁਡੀਸ਼ੀਅਲ ਰਿਮਾਂਡ ਕਰਕੇ ਬੰਦ ਰੋਪੜ ਜੇਲ ਦਾ ਹੁਕਮ ਫਰਮਾਇਆ ।

ਬ੍ਰਾਮਦਗੀ (RECOVERY)
1. ਕਾਰ ਮਾਰਕਾ ਵਰਨਾ CH01AH8293
ਸ਼ਰਾਬ ਮਾਰਕਾ
2. A CE. 111 ਵਿਸਕੀ (ਫਾਰ ਸੇਲ ਇੰਨ ਚੰਡੀਗੜ ਓਨਲੀ) 20 ਪੇਟੀਆਂ
3. ਸੌਫ ਰਸ (ਫਾਰ ਸੇਲ ਇੰਨ ਚੰਡੀਗੜ ਓਨਲੀ) 10 ਪੇਟੀਆਂ

ਦੋਸ਼ੀ
ਰਕੇਸ਼ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰ. 884 ਲਾਲਾ ਲਾਜਪਤ ਰਾਏ ਰੋਡ ਮੁਹੱਲਾ ਧੁਮਣ ਜਗਰਾਂਓ ਲੁਧਿਆਣਾ

ਮਨਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੁਹੱਲਾ ਅਗਵਾੜ ਖਵਾਜਾ ਵਾਯੂ