*ਪੋਸਟਰ ਮੇਕਿੰਗ ‘ਚ ਨਮਨ ਤੇ ਲੇਖ ਮੁਕਾਬਲੇ ‘ਚ ਪ੍ਰਿਆ ਵਰਮਾ ਨੇ ਮਾਰੀ ਬਾਜ਼ੀ
ਬਰਨਾਲਾ, 19 ਅਕਤੂਬਰ
ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿੱਚ ਸਵੱਛ ਭਾਰਤ ਅਤੇ ਨੋ ਸਿੰਗਲ ਯੂਜ਼ ਪਲਾਸਟਿਕ ਦੀ ਥੀਮ ਉੱਤੇ ਲੇਖ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਐੱਫ.ਪੀ.ਓ. ਗੁਰਮੀਤ ਸਿੰਘ (ਆਈ.ਆਈ.ਐੱਸ.) ਨੇ ਕਿਹਾ ਕਿ ਦੇਸ਼ ਭਰ ਵਿੱਚ ਸਵੱਛ ਭਾਰਤ ਮੁਹਿੰਮ ਤੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੀ ਥੀਮ ਉੱਤੇ ਪ੍ਰੋਗਰਾਮ ਕਰਾਏ ਜਾ ਰਹੇ ਹਨ। ਇਸ ਮੌਕੇ ਸੰਧੂ ਪੱਤੀ ਸਕੂਲ ‘ਚ ਪੋਸਟਰ ਮੇਕਿੰਗ ਤੇ ਲੇਖ ਮੁਕਾਬਲੇ ਕਰਾਏ ਗਏ। ਲੇਖ ਮੁਕਾਬਲੇ ਵਿਚ ਪ੍ਰਿਆ ਵਰਮਾ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਸੋਨੀ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਨਮਨ ਨੇ ਪਹਿਲਾ, ਲੀਸ਼ਾ ਰਾਣੀ ਨੇ ਦੂਜਾ ਤੇ ਗੁਰਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ 20 ਅਕਤੂਬਰ ਨੂੰ ਸਕੂਲ ਵਿਚ ਹੋਣ ਵਾਲੇ ਜ਼ਿਲਾ ਪੱਧਰੀ ਪ੍ਰੋਗਰਾਮ ‘ਚ ਸਨਮਾਨਿਤ ਕੀਤਾ ਜਾਵੇਗਾ।

हिंदी






