ਆਬਕਾਰੀ ਵਿਭਾਗ ਦੀ ਟੀਮ ਵੱਲੋਂ 120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Excise team seizes 120 bottles of illicit liquor
Excise team seizes 120 bottles of illicit liquor

ਲੁਧਿਆਣਾ, 21 ਅਗਸਤ 2022

ਸੂਬੇ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਤਹਿਤ ਆਬਕਾਰੀ ਵਿਭਾਗ ਦੀ ਟੀਮ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਵਿਖੇ ਛਾਪੇਮਾਰੀ ਕਰਕੇ 120 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ।

ਹੋਰ ਪੜ੍ਹੋ – ਤਰਪਾਲਾਂ ਦੀ ਖ਼ਰੀਦ ਲਈ ਸੋਧੀ ਨੀਤੀ ਨੂੰ ਪ੍ਰਵਾਨਗੀ: ਲਾਲ ਚੰਦ ਕਟਾਰੂਚੱਕ

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੀ ਆਬਕਾਰੀ ਟੀਮ ਅਤੇ ਸੀ.ਆਈ.ਏ.-2 ਪੁਲਿਸ ਸਟਾਫ਼ ਲੁਧਿਆਣਾ ਵੱਲੋਂ ਬੀਤੇ ਦਿਨ ਪਿੰਡ ਰਾਮਗੜ੍ਹ ਵਿਖੇ ਇੱਕ ਸਾਂਝੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੁਲਜ਼ਮ ਓਮ ਪ੍ਰਕਾਸ਼ ਨਾਮ ਦੇ ਵਿਅਕਤੀ ਦੇ ਘਰੋਂ ਵਿਸਕੀ ਦੀਆਂ 120 ਬੋਤਲਾਂ ਬਰਾਮਦ ਹੋਈਆਂ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੌਕੇ ਤੋਂ ਬਰਾਮਦ ਕੀਤੀਆਂ ਸਾਰੀਆਂ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ‘ਤੇ ‘ਕੇਵਲ ਚੰਡੀਗੜ੍ਹ ਵਿੱਚ ਵਿਕਰੀ ਲਈ’ ਲੇਬਲ ਮਾਰਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਅਤੇ ਐਫ.ਆਈ.ਆਰ ਪ੍ਰਕ੍ਰਿਆ ਅਧੀਨ ਹੈ।