ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪਹਿਲਾਂ ਤੋਂ ਹੀ ਚੈੱਕ ਕੀਤੇ ਗਏ ਬੱਚਿਆਂ ਨੂੰ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਵਿਖੇ ਲੋੜਵੰਦ ਬੱਚਿਆਂ ਨੂੰ ਨਿਗਾਹ ਵਾਲ਼ੀ ਐਨਕਾਂ ਵੰਡਣ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਰਾਹੀਂ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਜੇ ਪੀ ਆਈ ਹਸਪਤਾਲ ਮੁਹਾਲੀ ਵੱਲੋਂ ਆਈ ਗਰੁੱਪ ਵਿਜ਼ਨ ਸਪਰਿੰਗ ਬੋਰਡ ਦੇ ਸਹਿਯੋਗ ਨਾਲ 12 ਸਰਕਾਰੀ ਸਕੂਲਾਂ ਦੇ ਲੋੜਵੰਦ ਬੱਚਿਆਂ ਦੀਆਂ ਅੱਖਾਂ ਦਾ ਚੈੱਕ ਕਰਨ ਤੋਂ ਬਾਅਦ ਅੱਜ ਨਿਗਾਹ ਦੀਆਂ ਐਨਕਾਂ ਨੂੰ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾਕਟਰ ਆਦਰਸ਼ ਪਾਲ ਕੌਰ,ਡਾਕਟਰ ਜੇ ਪੀ ਸਿੰਘ, ਡਾਕਟਰ ਜਤਿੰਦਰ ਸਿੰਘ,ਡਾਕਟਰ ਕੀਰਤੀ ਪ੍ਰਧਾਨ ਅਗਰਵਾਲ,ਡੀਈਓ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ, ਡਿਪਟੀ ਡੀਈਓ ਸੈਕੰਡਰੀ ਡਾ.ਕੰਚਨ ਸ਼ਰਮਾਂ,ਪ੍ਰਿੰਸੀਪਲ ਸਲਿੰਦਰ ਸਿੰਘ ।
ਅੰਤ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਸਮੇਂ ਸਮੇਂ ਆਪਣਾ ਮੈਡੀਕਲ ਚੈੱਕਅਪ ਕਰਵਾਉਣ ਲਈ ਕਿਹਾ ਗਿਆ,ਇਸ ਉਪਰੰਤ ਡੀਈਓ ਸੈਕੰਡਰੀ ਬਲਜਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਬੱਚਿਆਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ।

English






