ਫਾਜਿ਼ਲਕਾ, 2 ਅਕਤੂਬਰ :-
ਸਵੱਛਤਾ ਸਰਵੇਖਣ 2022 ਵਿਚ ਫਾਜਿ਼ਲਕਾ ਦੀ ਚਮਕ ਬਰਕਰਾਰ ਰਹੀ ਹੈ। 50 ਹਜਾਰ ਤੋਂ 1 ਲੱਖ ਅਬਾਦੀ ਵਾਲੇ ਸ਼ਹਿਰਾਂ ਦੀ ਸ੍ਰੇਣੀ ਵਿਚ ਫਾਜਿਲ਼ਕਾ ਨੇ ਉੱਤਰੀ ਜ਼ੋਨ ਵਿਚ ਤੀਸਰਾ ਅਤੇ ਪੰਜਾਬ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਬੀਤੇ ਕੱਲ ਭਾਰਤ ਸਰਕਾਰ ਵੱਲੋਂ ਦਿੱਲੀ ਤੇ ਤਾਲ ਕਟੋਰਾ ਸਟੇਡੀਅਮ ਵਿਖੇ ਕਰਵਾਏ ਸਮਾਗਮ ਵਿਚ ਨਗਰ ਕੌਂਸਲ ਫਾਜਿ਼ਲਕਾ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੀਐਮਆਈਡੀਸੀ ਦੇ ਸੀਈਓ ਸ੍ਰੀਮਤੀ ਈਸ਼ਾ ਕਾਲੀਆ ਆਈਏਐਸ ਅਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ, ਤੇ ਸਟਾਫ ਮੈਂਬਰਾਂ ਸ੍ਰੀ ਨਰੇਸ ਖੇੜਾ ਅਤੇ ਜਗਦੀਪ ਕੁਮਾਰ ਨੇ ਪ੍ਰਾਪਤ ਕੀਤਾ।
ਡਿਪਟੀ ਕਮਿਸ਼ਨਰ ਨੇ ਇਸ ਪ੍ਰਾਪਤੀ ਲਈ ਨਗਰ ਕੌਂਸਲ ਦੇ ਸਟਾਫ ਦੀ ਸਲਾਘਾ ਕਰਦਿਆ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ ਜਿੰਨ੍ਹਾਂ ਦੇ ਸਹਿਯੋਗ ਨਾਲ ਫਾਜਿ਼ਲਕਾ ਸ਼ਹਿਰ ਇਹ ਦਰਜਾ ਪ੍ਰਾਪਤ ਕਰ ਸਕਿਆ ਹੈ।
ਜਿਕਰਯੋਗ ਹੈ ਕਿ 1 ਲੱਖ ਤੋਂ 10 ਲੱਖ ਅਬਾਦੀ ਦੇ ਸ਼ਹਿਰਾਂ ਵਿਚ ਫਾਜਿ਼ਲਕਾ ਜਿ਼ਲ੍ਹੇ ਦੇ ਅਬੋਹਰ ਸ਼ਹਿਰ ਨੇ ਰਾਜ ਦੇ ਸਮੂਹ ਸ਼ਹਿਰਾਂ ਵਿਚੋਂ ਦੂਜਾ ਅਤੇ ਨਗਰ ਨਿਗਮਾਂ ਵਿਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ।

English





