ਫਾਜਿ਼ਲਕਾ ਨੂੰ ਸਵੱਛਤਾ ਸਰਵੇਖਣ ਲਈ ਦੇਸ਼ ਦੇ ਰਾਸ਼ਟਰਪਤੀ ਪਾਸੋਂ ਪੁਰਸਕਾਰ ਮਿਲੇਗਾ

news makahni
news makhani

ਇੱਕ ਅਕਤੂਬਰ ਨੂੰ ਰਾਸ਼ਟਰਪਤੀ ਦੇਣਗੇ ਪੁਰਸਕਾਰ

ਫਾਜਿਲ਼ਕਾ, 26 ਸਤੰਬਰ:
ਨਗਰ ਕੌਂਸਲ ਫਾਜਿ਼ਲਕਾ ਨੇ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰਾਲੇ ਦੁਆਰਾ 1 ਅਕਤੂਬਰ, 2022 ਨੂੰ ਰਸਮੀ ਤੌਰ ’ਤੇ ਐਲਾਨੇ ਜਾਣ ਵਾਲੇ ਆਜ਼ਾਦੀ 75 ਸਵੱਛ ਸਰਵੇਖਣ 2022 ਲਈ ਇਨਾਮਾਂ ਦੀ ਸੂਚੀ ਵਿਚ ਆਪਣੀ ਥਾਂ ਬਣਾਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਦੱਸਿਆ ਕਿ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਡਾ. ਦ੍ਰੋਪਦੀ ਮੁਰਮੂ ਕਰਨਗੇ।ਉਨ੍ਹਾਂ ਨੇ ਇਸ ਪ੍ਰਾਪਤੀ ਲਈ ਨਗਰ ਕੌਂਸਲ ਦੇ ਨਾਲ ਨਾਲ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ।
ਹੋਰ ਵੇਰਵਿਆਂ ਦਾ ਖੁਲਾਸਾ ਕਰਦਿਆਂ ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਰੂਪਾ ਮਿਸ਼ਰਾ, ਸੰਯੁਕਤ ਸਕੱਤਰ ਅਤੇ ਮਿਸ਼ਨ ਡਾਇਰੈਕਟਰ, ਸਵੱਛ ਭਾਰਤ ਮਿਸ਼ਨ-ਸ਼ਹਿਰੀ, ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਗਏ ਪੱਤਰ ਅਨੁਸਾਰ, ਫਾਜਿਲ਼ਕਾ ਪੁਰਸਕਾਰ ਲਈ ਚੁਣੀਆਂ ਗਈਆਂ ਰਾਜ ਦੀਆਂ 11 ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚੋਂ ਇੱਕ ਹੈ। ਜਿਸ ਵਿਸ਼ੇਸ਼ ਸ਼੍ਰੇਣੀ ਵਿੱਚ ਇਨਾਮ ਦਿੱਤਾ ਜਾ ਰਿਹਾ ਹੈ, ਉਸ ਦਾ ਐਲਾਨ ਇਨਾਮ ਵੰਡ ਸਮਾਰੋਹ ਵਾਲੇ ਦਿਨ ਕੀਤਾ ਜਾਵੇਗਾ।
ਇਨਾਮ ਸੂਚੀ ’ਚ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਨਵਾਂ ਸ਼ਹਿਰ ਬਰੇਟਾ, ਭੀਖੀ, ਦਸੂਹਾ,  ਘੱਗਾ, ਗੋਬਿੰਦਗੜ, ਜਲੰਧਰ ਕੈਂਟੋਨਮੈਂਟ ਬੋਰਡ, ਕੁਰਾਲੀ, ਮੂਣਕ ਤੇ ਨੰਗਲ ਦੀਆਂ ਸਥਾਨਕ ਸ਼ਹਿਰੀ ਸੰਸਥਾਵਾਂ ਸ਼ਾਮਿਲ ਹਨ।