ਗਮਾਡਾ ਵੱਲੋਂ ਈਕੋ ਸਿਟੀ-2 ਵਿੱਚ 289 ਰਿਹਾਇਸ਼ੀ ਪਲਾਟਾਂ ਦਾ ਡਰਾਅ 22 ਫਰਵਰੀ ਨੂੰ

Greater Mohali Area Development Authority (GMADA)

ਚੰਡੀਗੜ੍ਹ, 16 ਫਰਵਰੀ

ਗਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਈਕੋ ਸਿਟੀ-2, ਨਿਊਂ ਚੰਡੀਗੜ੍ਹ ਵਿਖੇ 289 ਰਿਹਾਇਸ਼ੀ ਪਲਾਟਾਂ ਦਾ ਡਰਾਅ 22 ਫਰਵਰੀ, 2021 ਨੂੰ ਕੱਢਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗਮਾਡਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪਲਾਟਾਂ ਲਈ ਯੋਗ ਪਾਏ ਗਏ ਬਿਨੈਕਾਰਾਂ ਦੀ ਸੂਚੀ ਗਮਾਡਾ ਦੀ ਵੈੱਬਸਾਈਟ ਉਤੇ ਪਾ ਦਿੱਤੀ ਗਈ ਹੈ ਅਤੇ ਡਰਾਅ 22 ਫਰਵਰੀ ਨੂੰ ਸਵੇਰੇ 11 ਵਜੇ ਕਮਿਊਨਿਟੀ ਸੈਂਟਰ, ਪੂਰਬ ਪ੍ਰੀਮੀਅਮ ਅਪਾਰਟਮੈਂਟ, ਸੈਕਟਰ-88, ਐਸ.ਏ.ਐਸ. ਨਗਰ ਵਿਖੇ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਡਰਾਅ ਦੇ ਨਤੀਜੇ 23 ਫਰਵਰੀ, 2021 ਨੂੰ ਗਮਾਡਾ ਦੀ ਵੈੱਬਸਾਈਟ ’ਤੇ ਪਾ ਦਿੱਤੇ ਜਾਣਗੇ। ਦੱਸਣਯੋਗ ਹੈ ਕਿ ਗਮਾਡਾ ਵੱਲੋਂ ਈਕੋ ਸਿਟੀ-2 ਵਿੱਚ 200, 300, 400, 450, 500, 1000 ਅਤੇ 2000 ਵਰਗ ਗਜ ਦੇ ਰਿਹਾਇਸ਼ੀ ਪਲਾਟਾਂ ਦਾ ਡਰਾਅ ਕੱਢਿਆ ਜਾਣਾ ਹੈ।