ਬਿਜਲੀ ਦੀ ਘਾਟ ਕਾਰਨ ਵਪਾਰੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ ਕੈਪਟਨ ਸਰਕਾਰ-ਜੈ ਕਿਸ਼ਨ ਰੋੜੀ
ਲੁਧਿਆਣਾ, 12 ਜੁਲਾਈ 2021
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ ਨੇ ਪੰਜਾਬ ਦੀ ਕੈਪਟਨ ਸਰਕਾਰ ਤੇ ਨਿਸ਼ਾਨੇ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਾਰੇ ਦੇਸ਼ ਨਾਲੋਂ ਮਹਿੰਗੀ ਬਿਜਲੀ ਲੈਣ ਦੇ ਬਾਵਜੂਦ ਪੱਖੀਆ ਝੱਲਣੀਆਂ ਪੈ ਰਹੀਆਂ ਹਨ ਅਤੇ ਵਪਾਰੀਆਂ ਨੂੰ ਬਿਜਲੀ ਦੀ ਠੱਪ ਸਪਲਾਈ ਕਾਰਨ ਆਪਣੀਆਂ ਉਦਯੋਗਿਕ ਆਕਾਇਆ ਬੰਦ ਰੱਖਣੀਆਂ ਪੈ ਰਹੀਆਂ ਹਨ | ਮੀਤ ਹੇਅਰ ਨੇ ਇਸ ਦੋਰਾਨ ਕਿਹਾ ਕਿ ਪਹਿਲਾਂ ਤਾਂ ਬਾਦਲ ਅਤੇ ਭਾਜਪਾ ਸਰਕਾਰ ਵਲੋਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਮਹਿੰਗੇ ਬਿਜਲੀ ਸਮਝੌਤਿਆਂ ਨੇ ਜਿਥੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਦੇ ਬਿੱਲ ਭਰਨ ਲਈ ਮਜਬੂਰ ਕੀਤਾ ਉਥੇ ਹੀ ਹੁਣ ਬਿਜਲੀ ਦੀ ਕਟੌਤੀ ਨੇ ਲੋਕਾਂ ਦਾ ਜੀਵਨ ਬਸਰ ਕਰਨ ਮੁਸ਼ਕਿਲ ਕਰ ਦਿਤਾ ਹੈ |
ਆਮ ਆਦਮੀ ਪਾਰਟੀ ਦੇ ਵਿੰਗ ਵੱਲੋ ਡੀ ਸੀ ਦਫ਼ਤਰ ਦੇ ਬਾਹਰ ਦਿੱਤੇ ਧਰਨੇ ਵਿੱਚ ਮੀਤ ਹੇਅਰ ਦੇ ਨਾਲ ਵਿਧਾਇਕ ਗੜ੍ਹਸ਼ੰਕਰ ਜੈ ਕਿਸ਼ਨ ਸਿੰਘ ਰੋੜੀ ਵੀ ਪਹੁੰਚੇ , ਓਹਨਾ ਨੇ ਵੀ ਕੈਪਤੰ ਸਰਕਾਰ ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਵਪਾਰੀਆਂ ਦੇ ਨਾਲ ਨਾਲ ਮਹਿੰਗੀ ਬਿਜਲੀ ਅਤੇ ਬਿਜਲੀ ਕਟੌਤੀ ਨੇ ਕਿਸਾਨਾਂ ਦਾ ਵੀ ਝੋਨੇ ਦੇ ਸੀਜਨ ਵਿੱਚ ਕਚੂਮਰ ਕੱਢ ਦਿੱਤਾ ਹੈ , ਓਹਨਾ ਨੇ ਕਿਹਾ ਕਿ ਬਿਜਲੀ ਦੀ ਪੂਰੀ ਸਪਲਾਈ ਨਾ ਮਿਲਣ ਕਾਰਨ ਫ਼ਸਲ ਨੂੰ ਪਾਣੀ ਲਗਾਉਣ ਲਈ ਮਹਿੰਗੇ ਡੀਜਲ ਨੂੰ ਖਰੀਦ ਕੇ ਜਨਰੇਟਰ ਰਾਹੀਂ ਕੰਮ ਚਲਾਉਣਾ ਪੈ ਰਿਹਾ ਹੈ | ਓਹਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਦਿੱਲੀ ਸਰਕਾਰ ਦੀ ਤਾਰਾ ਅਨ ਐਲਾਨੇ ਬਿਜਲੀ ਕੱਟ ਤੋਂ ਨਿਜਾਤ ਦਿਵਾਉਣ ਲਈ ਬਿਜਲੀ ਕੰਪਨੀਆਂ ਨੂੰ ਜੁਰਮਾਨਾ ਲਗਾਉਣਾ ਚਾਹੀਦਾ ਹੈ|
ਧਰਨੇ ਦੌਰਾਨ ਜਿਲ੍ਹਾ ਲੁਧਿਆਣਾ ਦੇ ਨਾਲ ਨਾਲ ਸਾਰੇ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਹਾਜਿਰ ਰਹੇ | ਇਸ ਦੌਰਾਨ ਉਪ ਪ੍ਰਧਾਨ ਪੰਜਾਬ ਅਨਿਲ ਠਾਕੁਰ, ਸੂਬਾ ਸਹਾਇਕ ਸਕੱਤਰ ਅਮਨਦੀਪ ਸਿੰਘ ਮੋਹੀ, ਰਜਿੰਦਰਪਾਲ ਕੌਰ ਛੀਨਾ, ਹਲਕਾ ਇੰਚਾਰਜ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ, ਅਹਿਬਾਬ ਗਰੇਵਾਲ, ਬਲੌਰ ਸਿੰਘ ਮੁੱਲਾਂਪੁਰ, ਜ਼ਿਲਾਂ ਪ੍ਰਧਾਨ ਸੁਰੇਸ਼ ਗੋਇਲ, ਸਕੱਤਰ ਸ਼ਰਨਪਾਲ ਮੱਕੜ, ਰਵਿੰਦਰ ਪਾਲੀ, ਪਰਮਪਾਲ ਬਾਵਾ, ਤਰਨਪ੍ਰੀਤ ਸੋਂਧ, ਦਰਸ਼ਨ ਲਾਲ ਭਗਤ ਸਹਿਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ

English






