ਪੰਜਾਬ ਵਿੱਚ ਸਰਕਾਰੀ ਅਦਾਰੇ 17 ਜਨਵਰੀ ਨੂੰ ਆਮ ਵਾਂਗ ਖੁੱਲ੍ਹਣਗੇ

ਚੰਡੀਗੜ੍ਹ, 16 ਜਨਵਰੀ

ਪੰਜਾਬ ਵਿੱਚ 17 ਜਨਵਰੀ 2020 ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਸੰਗਰੂਰ ਨੂੰ ਛੱਡ ਕੇ ਬਾਕੀ ਸਾਰੇ ਸੂਬੇ ਵਿੱਚ ਸਰਕਾਰੀ ਅਦਾਰੇ ਆਮ ਵਾਂਗ ਖੁੱਲ੍ਹਣਗੇ।

ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕੂਕਾ ਅੰਦੋਲਨ ਸ਼ਹੀਦੀ ਦਿਵਸ ਮੌਕੇ 17 ਜਨਵਰੀ, 2020 ਦੀ ਗਜ਼ਟਿਡ ਛੁੱਟੀ ਸਬੰਧੀ ਫ਼ਰਜ਼ੀ ਨੋਟੀਫਿਕੇਸ਼ਨ ਸੋਸ਼ਲ ਮੀਡੀਆ ਰਾਹੀਂ ਫੈਲਾ ਦਿੱਤੀ ਗਈ ਹੈ, ਜਿਸ ਨਾਲ ਮੁਲਾਜ਼ਮਾਂ ਵਿੱਚ ਦੁਬਿਧਾ ਦਾ ਮਾਹੌਲ ਬਣ ਗਿਆ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਸ਼ੁੱਕਰਵਾਰ ਨੂੰ ਸਾਰੇ ਸਰਕਾਰੀ ਦਫ਼ਤਰ ਤੇ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ 17 ਜਨਵਰੀ ਨੂੰ ਸਿਰਫ਼ ਸੰਗਰੂਰ ਜ਼ਿਲ੍ਹੇ ਵਿੱਚ ਛੁੱਟੀ ਐਲਾਨੀ ਗਈ ਹੈ।