ਅਮਿਟ ਯਾਦਾ ਛੱਡ ਗਿਆ ਡਾਇਟ ਵਿਖੇ ਕਰਵਾਇਆ ਗਿਆ ” ਮਹਾਉਤਸਵ ਐਕਟੀਵਿਟੀ ਧੂਮ” ਪ੍ਰੋਗਰਾਮ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

— ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸੰਘਰਸ਼ ਕਰਦਿਆਂ ਹਮੇਸ਼ਾਂ ਅੱਗੇ ਵੱਧਣਾ ਚਾਹੀਦਾ: ਭੁੱਲਰ

ਫਿਰੋਜ਼ਪੁਰ, 23 ਅਕਤੂਬਰ:

ਐਸ.ਸੀ ਈ.ਆਰ.ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਪਹਿਲੀ ਵਾਰ ਰਾਜ ਪੱਧਰੀ ਸਿਖਿਆਰਥੀ ਨਿਖਾਰ ਇੰਟਰ ਡਾਇਟ ਪ੍ਰਤੀਯੋਗਿਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸਦੀ ਅਗਵਾਈ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਦੀ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਨੇ ਕੀਤੀ। ਇਸ ਮਹਾਉਤਸਵ ਵਿੱਚ ਪੰਜਾਬ ਦੀਆਂ ਵੱਖ-ਵੱਖ ਡਾਇਟਸ ਦੇ ਸਿਖਿਆਰਥੀਆ ਨੇ ਭਾਗ ਲਿਆ। ਇਸ ਮਹਾਉਤਸਵ ਵਿੱਚ ਐਮ.ਐਲ.ਏ ਫਿਰੋਜ਼ਪੁਰ ਸ਼ਹਿਰੀ ਸ.ਰਣਬੀਰ ਸਿੰਘ ਭੁੱਲਰ ਨੇ ਵਿਸ਼ੇਸ਼ ਤੌਰ  ਤੇ ਸ਼ਿਰਕਤ ਕੀਤੀ।

ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ  ਇਸ ਪ੍ਰੋਗਰਾਮ ਲਈ ਡਾਇਟ ਪ੍ਰਿੰਸੀਪਲ ਸੀਮਾ, ਪ੍ਰੋਗਰਾਮ ਇੰਚਾਰਜ ਲੈਕਚਰਾਰ ਡਾ.ਰੱਜਨੀ ਜੱਗਾ ਅਤੇ ਸਟਾਫ ਨੂੰ ਵੱਧਾਈ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਬਹੁਤ ਵਧੀਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਸੰਘਰਸ਼ ਕਰਦਿਆਂ ਹਮੇਸ਼ਾਂ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।

ਇਸ ਮਹਉਤਸਵ ਵਿੱਚ ਵਨ ਐਕਟ ਪਲੇਅ, ਸੁੰਦਰ ਲਿਖਾਈ ਮੁਕਾਬਲੇ , ਪੇਟਿੰਗ ਮੁਕਾਬਲੇ , ਭਾਸ਼ਣ ਮੁਕਾਬਲੇ ਕਰਵਾਏ ਗਏ। ਸਿਖਿਆਰਥੀਆ ਨੇ ਇਸ ਮਹਾਉਤਸਵ ਦਾ ਬਖੂਬੀ ਆਨੰਦ ਮਾਣਿਆ । ਸਿੱਖਿਆਰਥੀਆਂ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੁਜੀਸ਼ਨਾ ਹਾਸਲ ਕੀਤੀਆਂ। ਭਾਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਡਾਇਟ ਵੇਰਕਾ ਸ਼੍ਰੀ ਅਮ੍ਰਿਤਸਰ ਦੀ ਸਿਖਿਆਰਥਣ ਰਿਆ , ਦੂਜਾ ਸਥਾਨ ਡਾਇਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸਿਖਿਆਰਥੀ ਸਤਨਾਮ ਸਿੰਘ ਅਤੇ ਤੀਜਾ ਸਥਾਨ ਸਾਝੇ ਤੋਰ ਤੇ ਡਾਇਟ ਫਿਰੋਜ਼ਪੁਰ ਦੀ ਨਿਸ਼ਠਾ ਅਤੇ ਡਾਇਟ ਫਰੀਦਕੋਟ ਦੀ ਸਿਖਿਆਰਥਣ ਸ਼ਿਖਾ ਨੇ ਹਾਸਲ ਕੀਤਾ । ਮੋਨੋ ਐਕਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਡਾਇਟ ਫਰੀਦਕੋਟ ਦੀ ਸਿਖਿਆਰਥਣ ਮੁਸਕਾਨ ਨੇ ਪਹਿਲਾ ਸਥਾਨ , ਦੂਜਾ ਸਥਾਨ ਸੁਖਦੇਵਾ ਕ੍ਰਿਸ਼ਨਾ ਕਾਲਜ ਮੋਗਾ ਦੀ ਸੁਖਦੀਪ ਕੌਰ , ਤੀਜਾ ਸਥਾਨ ਡਾਇਟ ਵੇਰਕਾ ਦੇ ਸਿਖਿਆਰਥੀ ਰੋਹਿਤ ਚੌਹਾਨ ਨੇ ਹਾਸਲ ਕੀਤਾ । ਪੇਟਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਡਾਇਟ ਫਰੀਦਕੋਟ ਦੇ ਹੈਪੀ ਸਿੰਘ , ਦੂਜਾ ਸਥਾਨ ਡਾਇਟ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਅਨੀਸ਼ਾ ਤੇ ਲਾਲਾ ਜਗਤ ਨਾਰਾਇਣ ਕਾਲਜ ਜਲਾਲਾਬਾਦ ਦੀ ਈਸ਼ਾ ਨੇ ਸਾਝੇ ਤੌਰ ਤੇ ਅਤੇ ਤੀਸਰਾ ਸਥਾਨ ਐਲ.ਐਲ.ਆਰ. ਕਾਲਜ ਦੇ ਗੁਰਪ੍ਰੀਤ ਨੇ ਹਾਸਲ ਕੀਤਾ । ਸੁੰਦਰ ਲਿਖਾਈ ਮੁਕਾਬਲੇ ਵਿੱਚ ਪਹਿਲਾ ਸਥਾਨ ਡਾਇਟ ਦਿਓਣ ਦੀ ਨਵਦੀਪ ਕੌਰ , ਦੂਜਾ ਸਥਾਨ ਡਾਇਟ ਫਿਰੋਜ਼ਪੁਰ ਦੀ ਰੇਖਾ ਅਤੇ ਤੀਜਾ ਸਥਾਨ ਡਾਇਟ ਰੋਪੜ ਦੀ ਮਨਜੀਤ ਕੌਰ ਨੇ ਹਾਸਲ ਕੀਤਾ ।

ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਿਰੋਜ਼ਪੁਰ ਸ.ਚਮਕੌਰ ਸਿੰਘ ਸਰਾਂ ਨੇ ਸਿੱਖਿਆਰਥੀਆ ਨੂੰ ਸ਼ੁਭ ਕਾਮਨਵਾ ਦਿੱਤੀਆਂ । ਇਸ ਮੌਕੇ ਜਿਲ੍ਹਾ ਭਾਸ਼ਾ ਅਫਸਰ ਡਾ.ਜਗਦੀਪ ਸਿੰਘ, ਸਟੇਟ ਅਵਾਰਡੀ ਸ.ਰਵੀ ਇੰਦਰ ਸਿੰਘ, ਡੀ.ਈ.ਓ.ਦਫਤਰ ਤੋਂ ਸੁਮਨ ਮੈਡਮ, ਸੁਖਚੈਣ ਸਿੰਘ, ਅਮਨ ਸ਼ਰਮਾ, ਐਸ਼ਵੀਰ ਸਿੰਘ ਅਤੇ ਗੌਰਵ, ਲੈਕਚਰਾਰ ਆਰਤੀ, ਆਕਾਸ਼ਵੀਰ, ਲੈਕਚਰਾਰ ਡਾ. ਅਮਰਜੋਤੀ ਮਾਗਂਟ ਤੇ ਸੁਮਿਤ ਕੁਮਾਰ ਆਦਿ ਹਾਜ਼ਰ ਸਨ।