ਆਪਦਾ ਮਿੱਤਰ ਸਕੀਮ ਤਹਿਤ ਫ਼ਿਰੋਜ਼ਪੁਰ ਵਿੱਚ 12 ਦਿਨਾਂ ਸਿਖਲਾਈ ਕੈਂਪ ਦੀ ਸ਼ੁਰੂਆਤ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

– ਸਿਖਲਾਈ ਪ੍ਰਾਪਤ ਕਰਕੇ ਵਲੰਟੀਅਰ ਕੁਦਰਤੀ ਆਫ਼ਤਾਂ ਸਮੇਂ ਕਈ ਕੀਮਤੀ ਜਾਨਾਂ ਨੂੰ ਬਚਾ ਸਕਣਗੇ – ਧੀਮਾਨ

– ਡੀ.ਸੀ. ਵੱਲੌਂ ਵਲੰਟੀਅਰਾਂ ਨੂੰ ਪੂਰਾ ਮਨ ਲਗਾ ਕੇ ਸਿਖਲਾਈ ਕਰਨ ਦੀ ਅਪੀਲ

ਫਿਰੋਜ਼ਪੁਰ, 10 ਅਕਤੂਬਰ 2023.

ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਆਫ਼ਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਭਾਰਤ ਸਰਕਾਰ, ਐਨ.ਡੀ.ਐਮ.ਏ, ਐਸ.ਡੀ.ਐਮ.ਏ, ਡੀ.ਡੀ.ਐਮ.ਏ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ, ਚੰਡੀਗੜ੍ਹ ਵੱਲੋਂ ਆਪਦਾ ਮਿੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਤੰਦਰੁਸਤ ਵਾਲੰਟੀਅਰਾਂ ਨੂੰ ਆਫ਼ਤਾਂ ਦੌਰਾਨ ਬਚਾਅ ਕਾਰਜਾਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਹਰੇਕ ਸਿੱਖਿਅਤ ਕਮਿਊਨਿਟੀ ਵਲੰਟੀਅਰ ਨੂੰ ਇੱਕ ਨਿੱਜੀ ਸੁਰੱਖਿਆ ਐਮਰਜੈਂਸੀ ਐਕਸ਼ਨ ਕਿੱਟ ਦੇ ਨਾਲ-ਨਾਲ ਜੀਵਨ ਅਤੇ ਮੈਡੀਕਲ ਸਹੂਲਤਾਂ ਨੂੰ ਕਵਰ ਕਰਨ ਵਾਲਾ ਸਮੂਹ ਬੀਮਾ ਦਿੱਤਾ ਜਾਵੇਗਾ। ਇਸੇ ਸਕੀਮ ਤਹਿਤ ਅੱਜ ਫ਼ਿਰੋਜ਼ਪੁਰ ਵਿਖੇ 12 ਰੋਜ਼ਾ ਸਿਖਲਾਈ ਕੈਂਪ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟ੍ਰੇਸ਼ਨ, ਚੰਡੀਗੜ੍ਹ ਵੱਲੋਂ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਵਿਖੇ ਸ਼ੁਰੂ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ 300 ਦੇ ਕਰੀਬ ਵਲੰਟੀਅਰਾਂ ਨੂੰ ਦੇਸ਼ ਭਰ ਦੇ ਟਰੇਨਰਜ਼ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਵਲੰਟੀਅਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਬਹੁਤ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਇਹ ਸਿਖਲਾਈ ਪ੍ਰਾਪਤ ਹੋ ਰਹੀ ਹੈ ਅਤੇ ਇਸ ਸਿਖਲਾਈ ਨੂੰ ਪ੍ਰਾਪਤ ਕਰਕੇ ਵਲੰਟੀਅਰ ਕੁਦਰਤੀ ਆਫ਼ਤਾਂ ਸਮੇਂ ਕਈ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਨ। ਉਨ੍ਹਾਂ ਹਾਜ਼ਰ ਵਲੰਟੀਅਰ  ਨੂੰ ਕਿਸੇ ਵੀ ਸਮੇਂ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ।

ਪ੍ਰੋ. ਜੋਗ ਸਿੰਘ ਭਾਟੀਆ ਸੀਨੀਅਰ ਕੰਸਲਟੈਂਟ, ਮਗਸੀਪਾ, ਕੋਰਸ ਡਾਇਰੈਕਟਰ ਨੇ ਕਿਹਾ ਕਿ ਸਾਡਾ ਅੱਜ ਦਾ ਖਰਚ ਕੀਤਾ ਹੋਇਆ 100 ਰੁਪਿਆ ਕੱਲ ਦਾ 1 ਕਰੋੜ ਰੁਪਏ ਬਚਾ ਸਕਦਾ ਹੈ ਅਤੇ ਉਨ੍ਹਾਂ ਨੇ ਦੱਸਿਆ ਕਿ ਇਹ ਟ੍ਰੇਨਿੰਗ ਇੰਟਰਨੈਸ਼ਨਲ ਸਟੈਂਡਰਡ ਦੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਸਾਰੇ ਇੰਸਟਰੱਕਟਰ ਨੂੰ ਇਹ ਟ੍ਰੇਨਿੰਗ ਇੰਟਰਨੈਸ਼ਨਲ ਸਟੈਂਡਰਡ ਨਾਲ ਕਰਨ ਦੀ ਹਿਦਾਇਤ ਦਿੱਤੀ।

ਇਸ ਮੌਕੇ ਐਸ.ਡੀ.ਐਮ. ਸ਼੍ਰੀ ਗੁਰਮਿੰਦਰ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਗੁਰਮੀਤ ਸਿੰਘ, ਸ਼੍ਰੀ ਜੋਗਿੰਦਰ ਕੁਮਾਰ ਸੁਪਰਡੈਂਟ, ਸ਼ਿਲਪਾ ਠਾਕੁਰ ਸੀਨੀਅਰ ਰਿਸਰਚ, ਸ੍ਰੀ ਗੁਲਸ਼ਨ ਹੀਰਾ ਸਿਖਲਾਈ ਕੋਆਰਡੀਨੇਟਰ, ਸ੍ਰੀ ਸੰਜੀਵ ਕੁਮਾਰ ਪ੍ਰਸ਼ਾਸਕ ਕੋਆਰਡੀਨੇਟਰ, ਸ੍ਰੀ ਸ਼ਤਰੂਘਨ ਸ਼ਰਮਾ ਪੀ.ਏ.ਟੂ ਕੋਰਸ ਡਾਇਰੈਕਟਰ, ਸ਼੍ਰੀ ਨਰੇਂਦਰ ਕੁਮਾਰ ਸਲਾਹਕਾਰ ਡੀ.ਡੀ.ਐਮ.ਏ. ਫ਼ਿਰੋਜ਼ਪੁਰ, ਸ੍ਰੀ ਯੋਗੇਸ਼ ਸ਼ਰਮਾ, ਕਾਵਿਆ, ਸ੍ਰੀ ਸੁਨੀਲ ਕੁਮਾਰ,  ਬਬੀਤਾ ਰਾਣੀ, ਬਲਵਿੰਦਰ ਕੌਰ, ਜੀਵਨਜੋਤ ਕੌਰ, ਹਰਕੀਰਤ ਸਿੰਘ, ਗੁਰਸਿਮਰਨ ਸਿੰਘ ਅਤੇ ਸ਼ੁਭਮ ਵਰਮਾ ਹਾਜ਼ਰ ਸਨ।