”ਆਪ ਦੀ ਸਰਕਾਰ, ਆਪ ਦੇ ਦੁਆਰ” ਤਹਿਤ ਲੱਗੇ ਸੁਵਿਧਾ ਕੈਂਪਾ ‘ਚ ਲੋਕਾਂ ਨੂੰ ਮੌਕੇ ਤੇ ਮਿਲ ਰਿਹਾ ਸਰਕਾਰੀ ਸੇਵਾਵਾਂ ਦਾ ਲਾਭ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਿਰੋਜ਼ਪਰ ਡਵੀਜ਼ਨ ਸਮੇਤ ਜ਼ੀਰਾ ਅਤੇ ਗੁਰਹਰਸਹਾਏ ਸਬ ਡਵੀਜ਼ਨਾਂ ਵਿੱਚ ਰੋਜਾਨਾ ਲੱਗ ਰਹੇ ਸੁੱਵਿਧਾ ਕੈਂਪ

ਫਿਰੋਜ਼ਪੁਰ 15 ਫਰਵਰੀ 2024

“ਆਪ ਦੀ ਸਰਕਾਰ, ਆਪ ਦੇ ਦੁਆਰ” ਤਹਿਤ ਫਿਰੋਜ਼ਪੁਰ ਡਵੀਜ਼ਨ ਸਮੇਤ ਜ਼ੀਰਾ ਅਤੇ ਗੁਰਹਰਸਹਾਏ ਸਬ ਡਵੀਜ਼ਨ ਦੇ ਵੱਖ ਵੱਖ ਥਾਵਾਂ ਵਿੱਚ ਰੋਜਾਨਾ ਸੁਵਿੱਧਾ ਕੈਂਪ ਲੱਗ ਰਹੇ ਹਨ ਤਾਂ ਜੋ ਲੋਕਾਂ ਨੂੰ ਆਪਣੇ ਘਰਾਂ ਦੇ ਦੇ ਨੇੜੇ ਹੀ ਸਰਕਾਰੀ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਲੋਕਾ ਨੂੰ ਸਰਕਾਰੀ ਸੇਵਾਵਾਂ/ਸਕੀਮਾਂ ਦਾ ਲਾਭ ਦੇਣ ਲਈ  ਬੀਤੇ ਦਿਨ ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪਿੱਪਲ, ਫਿਰੋਜ਼ਬਾਹ, ਸ਼ਾਹਦੀਨ ਵਾਲਾ ਅਤੇ ਕਰਮੂਵਾਲਾ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਸੇ ਤਰ੍ਹਾਂ ਜ਼ੀਰਾ ਦੇ ਪਿੰਡ ਮਨਸੂਰਦੇਵਾ, ਗਾਦੜੀ ਵਾਲਾ, ਬੰਡਾਲਾ ਪੁਰਾਣਾ, ਲਹਿਰਾ ਰੋਹੀ ਅਤੇ ਗੁਰੂਹਰਸਾਏ ਦੇ ਪਿੰਡ ਜਤਾਲਾ, ਜੁਆਏ ਸਿੰਘ ਵਾਲਾ, ਖੰਭਾ ਅਤੇ ਸੈਦੇ ਕੇ ਨੌਲ ਵਿਖੇ ਕੈਂਪ ਲਗਾਏ ਗਏ।ਉਨ੍ਹਾਂ ਦੱਸਿਆ ਕਿ ਰੋਜਾਨਾ ਸੈਂਕੜੇ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਮੌਕੇ ਉਤੇ ਹੀ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਕੁੱਝ ਸੇਵਾਵਾਂ ਦੇ ਲੋਕਾਂ ਨੂੰ ਮੌਕੇ ਤੇ ਹੀ ਸਰਟੀਫਿਕੇਟ ਅਤੇ ਲਾਭਪਾਤਰੀ ਕਾਰਡ ਜਾਰੀ ਕੀਤੇ ਜਾ ਰਹੇ ਹਨ ਅਤੇ ਜਿਨ੍ਹਾਂ ਸੇਵਾਵਾਂ ਦਾ ਲਾਭ ਮੌਕੇ ਤੇ ਨਹੀਂ ਦਿੱਤਾ ਜਾਂਦਾ ਉਸ ਸਬੰਧੀ ਫਾਰਮ ਭਰਵਾ ਕੇ ਜਲਦ ਹੀ ਸਬੰਧਿਤ ਵਿਭਾਗ ਨੂੰ ਉਸ ਸਕੀਮ ਦਾ ਬਣਦਾ ਲਾਭ ਲਾਭਪਾਤਰੀ ਨੂੰ ਮੁਹੱਈਆ ਕਰਵਾਉਣ ਦੇ ਨਿਦਰੇਸ਼ ਦਿੱਤੇ ਜਾਂਦੇ ਹਨ।

            ਉਨ੍ਹਾਂ ਦੱਸਿਆ ਕਿ 16 ਫਰਵਰੀ ਨੂੰ ਵੀ ਇਸੇ ਤਰ੍ਹਾਂ ਇਹ ਕੈਪ ਲਗਾਏ ਜਾਣਗੇ ਜਿਸ ਤਹਿਤ ਫਿਰੋਜ਼ਪੁਰ ਦੇ ਪਿੰਡ ਬੰਡਾਲਾ, ਬਸਤੀ ਰੋੜਾਂ ਵਾਲੀ, ਕਾਲੇ ਕੇ ਹਿਠਾੜ, ਬਸਤੀ ਕਿਸ਼ਨ ਸਿੰਘ, ਹਜ਼ਾਰਾ ਸਿੰਘ ਵਾਲਾ, ਧੀਰਾ ਘਾਰਾ, ਨਿਹਾਲਾ ਲਵੇਰਾ, ਟੱਲੀ ਗੁਲਾਮ, ਹਬੀਬ ਵਾਲਾ ਵਿਖੇ ਕੈਂਪ ਲਗਾਏ ਜਾਣੇ ਹਨ। ਇਸੇ ਤਰ੍ਹਾਂ ਜ਼ੀਰਾ ਦੇ ਪਿੰਡ ਪੰਡੋਰੀ ਖੱਤਰੀਆਂ, ਮਨਸੂਰਵਾਲ ਕਲਾਂ, ਵਾੜਾ ਮਨਸੂਰਵਾਲ, ਕੱਚਰਭੰਨ ਅਤੇ ਗੁਰੂਹਰਸਹਾਏ ਦੇ ਪਿੰਡ ਮਾੜੇ ਕਲਾਂ, ਮਾੜੇ ਖੁਰਦ, ਝੰਡੂ ਵਾਲਾ ਅਤੇ ਬਾਜੇ ਕੇ ਵਿਖੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਕੈਂਪ ਤੁਹਾਡੇ ਘਰ ਨੇੜੇ ਲੱਗਦਾ ਹੈ, ਤੁਸੀਂ ਉਸ ਕੈਂਪ ਵਿਚ ਪਹੁੰਚ ਕੇ ਸਰਕਾਰੀ ਵਿਭਾਗਾਂ ਵੱਲੋਂ ਦਿੱਤੀਆਂ ਜਾ ਰਹੀਆਂ ਅਹਿਮ ਸੇਵਾਵਾਂ ਦਾ ਲਾਭ ਜ਼ਰੂਰ ਲਵੋ।