ਆਰਮੀ ਭਰਤੀ ਰੈਲੀ 6 ਸਤੰਬਰ 2021 ਤੋ 25 ਸਤੰਬਰ 2021 ਤਕ ਹੋਵੇਗੀ

ZILA ROZGAR
4 ਜਨਵਰੀ ਨੂੰ ਲੱਗੇਗਾ ਪਲੇਸਮੈਂਟ ਕੈਂਪ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਚਾਹਵਾਨ ਪ੍ਰਾਰਥੀ 21 ਅਗਸਤ 2021 ਤਕ www.joinindianarmy.nic.in ਵੈਬਸਾਈਟ ਤੇ ਰਜਿਸ਼ਟਰੇਸ਼ਨ ਕਰਵਾਉਣ ।
ਗੁਰਦਾਸਪੁਰ 12 ਅਗਸਤ 2021 ਸ੍ਰੀ ਪਰਸੋਤਮ ਸਿੰਘ ਜਿਲ੍ਹਾ ਰੋਜਗਾਰ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਆਰਮੀ ਭਰਤੀ ਰੈਲੀ 6 ਸਤੰਬਰ 2021 ਤੋ 25 ਸਤੰਬਰ 2021 ਤਕ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ ਖਾਸਾ ਕੰਟੋਨਮੈਟ ਅੰਮ੍ਰਿਤਸਰ ਵਿਖੇ ਹੋਣ ਜਾ ਰਹੀ ਹੈ । ਜਿਸ ਵਿੱਚ ਗੁਰਦਾਸਪੁਰ ਜਿਲ੍ਹੇ ਨਾਲ ਸਬੰਧਤ ਪ੍ਰਾਰਥੀ ਭਾਗ ਲੈ ਸਕਦੇ ਹਨ । ਉਨ੍ਹਾ ਅੱਗੇ ਦੱਸਿਆ ਕਿ ਆਰਮੀ ਭਰਤੀ ਦੇ ਚਾਹਵਾਨ ਪ੍ਰਾਰਥੀ ਮਿਤੀ 21 ਅਗਸਤ 2021 ਤਕ www.joinindianarmy.nic.in ਵੈਬਸਾਈਟ ਤੇ ਜਾ ਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ । ਉਨ੍ਹਾ ਅੱਗੇ ਦੱਸਿਆ ਕਿ ਆਰਮੀ ਭਰਤੀ ਲਈ ਸੋਲਜਰ ਜਨਰਲ ਡਿਊਟੀ ਲਈ ਉਮਰ ਦੀ ਹੱਦ 18 ਤੋ 21 ਸਾਲ , ਹਾਈਟ 170 ਸੈ: ਮੀ: ਹੋਣੀ ਚਾਹੀਦੀ ਹੈ । ਵਿਦਿਅਕ ਯੋਗਤਾ ਦਸਵੀ ਜਮਾਤ ਵਿੱਚ 45 ਪ੍ਰਤੀਸਤ ਅੰਕ ਅਤੇ ਹਰੇਕ ਵਿਸ਼ੇ ਵਿੱਚ 33 ਪ੍ਰਤੀਸਤ ਅੰਗ ਹੋਣੇ ਲਾਜਮੀ ਹਨ । ਸੋਲਜਰ ਕਲਰਕ/ਸਟੋਰ ਕੀਪਰ ਲਈ ਉਮਰ 18 ਸਾਲ ਤੋ 23 ਸਾਲ , ਹਾਈਟ 162 ਸੈ: ਮੀ: , ਛਾਤੀ 77 ਸੈ: ਮੀ: ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗਤਾ 12 ਵੀ ( ਆਰਟਸ , ਕਮਰਸ , ਸਾਇੰਸ ) 60 ਪ੍ਰਤੀਸਤ ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ ਵਿੱਚ 50 ਪ੍ਰਤੀਸਤ ਅੰਕ ਹੋਣੇ ਲਾਜਮੀ ਹਨ । ਸੋਲਜਰ ਨਰਸਿੰਗ ਅਸੀਸਟੈਟ ਕੀਪਰ ਲਈ ਉਮਰ 18 ਤੋ 23 ਸਾਲ , ਉਚਾਈ 170 ਸੈ: ਮੀ: ਛਾਤੀ 77 ਸੈ: ਮੀ : ਹੋਣੀ ਚਾਹੀਦੀ ਹੈ ਅਤੇ ਵਿਦਿਅਕ ਯੋਗਤਾ 12 ਵੀ ਸਾਇੰਸ ਵਿਦ ( ਫਿਜੀਕਸ , ਕਮਿਸਟਰੀ , ਬਾਇੳਲੋਜੀ ਅਤੇ ਇੰਗਲਿਸ਼ ) 50 ਪ੍ਰਤੀਸਤ ਅੰਕਾਂ ਪਾਸ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ 40 ਪ੍ਰਤੀਸ਼ਤ ਅੰਕ ਹੋਣੇ ਲਾਜਮੀ ਹਨ ਜਾਂ 12 ਵੀ ਸਾਇੰਸ ਵਿੱਚ ( ਫਿਜੀਕਸ਼ , ਕਮਿਸਟਰੀ , ਬੋਟਨੀ ਜੁਆਲੋਜੀ ਅਤੇ ਇੰਗਲਿਸ ) 50 ਪ੍ਰਤੀਸਤ ਅੰਕਾਂ ਨਾਲ ਪਾਸ ਹੋਣੀ ਚਾਹੀਦੀ ਹੈ ਅਤੇ ਹਰੇਕ ਵਿਸ਼ੇ ਵਿੱਚ 40 ਪ੍ਰਤੀਸ਼ਤ ਅੰਕ ਹੋਣੇ ਲਾਜਮੀ ਹਨ । ਉਹਨਾ ਅੱਗੇ ਦੱਸਿਆ ਕਿ ਸੀ-ਪਾਈਟ ਕੈਪ ਡੇਰਾ ਬਾਬਾ ਨਾਨਕ ਵਿਖੇ ਸੰਪਰਕ ਕਰਨ । ਜਿਲ੍ਹਾ ਸੁਰੱਖਿਆ ਸੇਵਾਂਵਾਂ ਅਤੇ ਭਲਾਈ ਦਫਤਰ ਗੁਰਦਾਸਪੁਰ ਵਿਖੇ ਆਰਮੀ ਦੀ ਭਰਤੀ ਲਈ ਟ੍ਰੇਨਿੰਗ ਮੁਹਈਆ ਕਰਵਾਈ ਜਾਂਦੀ ਹੈ ।ਉਨ੍ਹਾਂ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਸੀ –ਪਾਈਟ ਕੈਪ ਇੰਚਾਰਜ ਡੇਰਾ ਬਾਬਾ ਨਾਨਕ ਸ੍ਰ: ਨਵਜੋਧ ਸਿੰਘ ਦੇ ਫੋਨ ਨੰਬਰ 97818-91928 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਪ੍ਰਾਰਥੀ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰ; 217 , ਬਲਾਕ –ਬੀ , ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਆ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆ ਕੇ ਆਰਮੀ ਭਰਤੀ ਸਬੰਧੀ ਮੁਫਤ ਆਨ ਲਾਈਨ ਫਾਰਮ ਭਰਣ ਦੀ ਸਹੂਲਤ ਦਾ ਲਾਭ ਲੈ ਸਕਦੇ ਹਨ ।