ਕਰੋਨਾ ਬਿਮਾਰੀ ਨਾਲ ਲੜਨ ਦੀ ਲੋੜ, ਮਰੀਜ਼ਾਂ ਨਾਲ ਵਿਤਕਰਾ ਕਰਨ ਦੀ ਨਹੀਂ: ਸਿਵਲ ਸਰਜਨ

Barnala Civil surgeon

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਰੋਨਾ ਤੋਂ ਬਚਾਅ ਲਈ ਘਬਰਾਉਣ ਦੀ ਬਜਾਏ ਟੈਸਟ ਕਰਵਾਉਣ ਨੂੰ ਤਰਜੀਹ ਦੇਣ ਦੀ ਅਪੀਲ
ਤਿੰਨ ਜ਼ਰੂਰੀ ਇਹਤਿਆਤਾਂ ਨੂੰ ਸੰਜੀਦਗੀ ਨਾਲ ਜੀਵਨਸ਼ੈਲੀ ਦਾ ਹਿੱਸਾ ਬਣਾਉਣ ਦਾ ਸੱਦਾ
ਬਰਨਾਲਾ, 20 ਅਗਸਤ
ਕਰੋਨਾ ਦੇ ਪ੍ਰਕੋਪ ਦੇ ਮੱਦੇਨਜ਼ਰ ਸਿਹਤ ਵਿਭਾਗ ਲਗਾਤਾਰ ਯਤਨ ਕਰ ਰਿਹਾ ਹੈ ਕਿ ਲੋਕਾਂ ਨੂੰ ਵੱੱਧ ਤੋਂ ਵੱਧ ਸੇਵਾਵਾਂ ਦੇ ਕੇ ਅਤੇ ਜਾਗਰੂਕ ਕਰ ਕੇ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਵਾਸਤੇ ਲੋਕ ਵੀ ਪੂਰਾ ਸਹਿਯੋਗ ਦੇਣ। ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਵੱਲੋਂ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ ਗਿਆ।
ਉਨਾਂ ਆਖਿਆ ਕਿ ਇਸ ਮਹਾਮਾਰੀ ਤੋਂ ਬਚਾਅ ਦੇ ਤਿੰਨ ਅਹਿਮ ਤਰੀਕੇ ਹਨ। ਸਭ ਤੋਂ ਪਹਿਲਾਂ ਵਾਰ ਵਾਰ ਹੱਥ ਧੋਣਾ, ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ। ਉਨਾਂ ਕਿਹਾ ਕਿ ਜ਼ਿਲਾ ਬਰਨਾਲਾ ਵਿਚ 17000 ਤੋਂ ਵੱਧ ਲੋਕਾਂ ਦੀ ਟੈਸਟਿੰਗ ਹੋ ਚੁੱਕੀ ਹੈ  ਅਤੇ 19 ਅਗਸਤ ਦੀ ਰਿਪੋਰਟ ਅਨੁਸਾਰ ਜ਼ਿਲੇ ਵਿਚ ਹੁਣ ਤੱਕ ਕਰੋਨਾ ਦੇ 777 ਮਰੀਜ਼ ਆਏ ਹਨ, ਜਿਨਾਂ ’ਚੋਂ 285 ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ 478 ਐਕਟਿਵ ਕੇਸ ਹਨ ਅਤੇ 14 ਮੌਤਾਂ ਹੋ ਚੁੱਕੀਆਂ ਹਨ।
ਉਨਾਂ ਬਰਨਾਲਾ ਵਾਸੀ ਪਰਦੀਪ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਧਾਰਨਾ ਬਿਲਕੁਲ ਗਲਤ ਹੈ ਕਿ ਟੈਸਟ ਕਰਾਉਣ ਵਾਲੇ ਹਰੇਕ ਵਿਅਕਤੀ ਨੂੰ ਪਾਜ਼ੇਟਿਵ ਐਲਾਨ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ 17000 ਤੋਂ ਵੱੱਧ ਸੈਂਪ�ਿਗ ਹੋ ਚੁੱਕੀ ਹੈ ਅਤੇ ਹੁਣ ਤੱਕ 777 ਮਰੀਜ਼ ਆਏ ਹਨ, ਇਸ ਲਈ ਟੈਸਟਿੰਗ ਤੋਂ ਡਰਨ ਦੀ ਲੋੜ ਨਹੀਂ ਹੈ। ਉਨਾਂ ਕਿਹਾ ਕਿ ਜੋ ਵਿਅਕਤੀ ਪਾਜ਼ੇਟਿਵ ਆਉਦਾ ਹੈ, ਉਹ ਪਿਛਲੇ 5 ਦਿਨਾਂ ਵਿਚ ਆਪਣੇ ਸੰਪਰਕ ਵਿਚ ਆਏ ਵਿਅਕਤੀਆਂ ਦੀ ਜਾਣਕਾਰੀ ਸਿਹਤ ਵਿਭਾਗ ਨਾਲ ਜ਼ਰੂਰ ਸਾਂਝੀ ਕਰੇ ਤਾਂ ਜੋ ਉਨਾਂ ਵਿਅਕਤੀਆਂ ਨੂੰ ਏਕਾਂਤਵਾਸ ਕੀਤਾ ਜਾ ਸਕੇ ਅਤੇ ਸੈਂਪ�ਿਗ ਕੀਤੀ ਜਾ ਸਕੇ।
ਦੀਪ ਸਿੱਧੂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਏਕਾਂਤਵਾਸ ਦਾ ਉਦੇਸ਼ ਬਿਮਾਰੀ ਦੇ ਅੱਗੇ ਪਸਾਰ ਨੂੰ ਰੋਕਣਾ ਹੈ। ਜੇਕਰ ਏਕਾਂਤਵਾਸ ਕੀਤੇ ਵਿਅਕਤੀਆਂ ਦੇ ਟੈਸਟ ਨੈਗੇਟਿਵ ਆ ਜਾਂਦੇ ਹਨ ਤਾਂ ਉਹ ਘਰ ਤੋਂ ਬਾਹਰ ਜਾ ਸਕਦੇ ਹਨ ਤੇ ਜੋ ਪਾਜ਼ੇਟਿਵ ਆ ਜਾਂਦੇ ਹਨ, ਉਨਾਂ ਨੂੰ ਹਸਪਤਾਲ ਵਿਚ ਆਈਸੋਲੇਟ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਬਹੁਤ ਮਰੀਜ਼ ਇੱਛਾ ਜਤਾਉਦੇ ਹਨ ਕਿ ਉਨਾਂ ਨੂੰ ਘਰ ਵਿਚ ਏਕਾਂਤਵਾਸ ਕੀਤਾ ਜਾਵੇ, ਪਰ ਅਜਿਹੇ ਵਿਅਕਤੀਆਂ ਦੀ ਆਪਣੀ ਜਿੰਮੇਵਾਰੀ ਬਹੁਤ ਵਧ ਜਾਂਦੀ ਹੈ, ਕਿਉਕਿ ਇਸ ਵਾਸਤੇ ਘਰ ਵਿਚ ਹਰ ਲੋੜੀਂਦੀ ਸਹੂਲਤ ਹੋਣੀ ਜ਼ਰੂਰੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਦਿੱੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨਾਂ ਤੋਂ ਇੰਨਫੈਕਸ਼ਨ ਨਾ ਫੈਲੇ।
ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟੈਸਟ ਕਰਵਾਉਣ ਤੋਂ ਘਬਰਾਉਣ ਨਾ, ਬਲਕਿ ਜਿਹੜੇ ਲੋਕ ਬਹੁਤ ਜ਼ਿਆਦਾ ਲੋਕਾਂ ਦੇ ਸੰਪਰਕ ਵਿਚ ਆਉਦੇ ਹਨ ਤਾਂ ਉਹ ਜ਼ਰੂਰ ਟੈਸਟ ਕਰਵਾਉਣ। ਇਸ ਦੇ ਨਾਲ ਹੀ ਉਨਾਂ ਅਪੀਲ ਕੀਤੀ ਕਿ ਕਰੋਨਾ ਮਰੀਜ਼ਾਂ ਜਾਂ ਉਨਾਂ ਦੇ ਪਰਿਵਾਰਾਂ ਨਾਲ ਕਿਸੇ ਤਰਾਂ ਦਾ ਵਿਤਕਰਾ ਨਾ ਕੀਤਾ ਜਾਵੇ, ਕਿਉਕਿ ਠੀਕ ਹੋਏ ਮਰੀਜ਼ ਵਿਚ ਬਿਮਾਰੀ ਦੇ ਅੰਸ਼ ਖਤਮ ਹੋ ਜਾਂਦੇ ਹਨ ਤੇ ਉਸ ਨਾਲ ਨਾਰਮਲ ਵਿਅਕਤੀ ਵਾਂਗ ਹੀ ਵਤੀਰਾ ਕੀਤਾ ਜਾਵੇ।