ਕੈਂਪਸ ਅੰਬੈਸਡਰਾਂ, ਚੋਣ ਸਾਖਰਤਾ ਕਲੱਬਾਂ ਦੇ ਮੈਂਬਰਾਂ ਅਤੇ 18 ਸਾਲ ਅਤੇ ਵੱਧ ਉਮਰ ਦੇ ਵਿਦਿਆਰਥੀਆਂ ਲਈ ਕੁਇਜ਼ ਮੁਕਾਬਲਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੁਇਜ਼ ਮੁਕਾਬਲਾ 05 ਜੁਲਾਈ ਨੂੰ ਸ਼ਾਮ 04:00 ਵਜੇ ਕਰਵਾਇਆ ਜਾਵੇਗਾ
ਜੇਤੂਆਂ ਨੂੰ ਕ੍ਰਮਵਾਰ 1100/-, 800/- ਅਤੇ 500/- ਰੁਪਏ ਦਿੱਤੇ ਜਾਣਗੇ ਇਨਾਮ
ਐਸ.ਏ.ਐਸ ਨਗਰ, 29 ਜੂਨ 2021
ਮੁੱਖ ਚੋਣ ਅਫ਼ਸਰ, ਪੰਜਾਬ ਚੰਡੀਗੜ੍ਹ ਵਲੋਂ ਕੈਂਪਸ ਅੰਬੈਸਡਰਾਂ, ਚੋਣ ਸਾਖਰਤਾ ਕਲੱਬਾਂ (ਈ.ਐਲ.ਸੀ.) ਦੇ ਮੈਂਬਰਾਂ ਅਤੇ 18 ਸਾਲ ਅਤੇ ਵੱਧ ਉਮਰ ਦੇ ਸਾਰੇ ਵਿਦਿਆਰਥੀਆਂ ਲਈ ਕੁਇਜ਼ ਮੁਕਾਬਲਾ ਰੱਖਿਆ ਗਿਆ ਹੈ। ਮੁਕਾਬਲਾ ਮਿਤੀ 05 ਜੁਲਾਈ 2021 ਸ਼ਾਮ 04:00 ਵਜੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ -ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਕੁਇਜ਼ ਦਾ ਵਿਸ਼ਾ “ਸੰਵਿਧਾਨ ਅਧਾਰਤ ਲੋਕਤੰਤਰ ” ਹੈ। ਇਸ ਕੁਇਜ਼ ਦਾ ਲਿੰਕ Facebook https://www.facebook.com / TheCEOPunjab ਅਤੇ Twitter https://twitter.com / The CEO Punjab ਤੇ ਦੁਪਹਿਰ 03:50 ਵਜੇ ਤੇ ਸਾਂਝਾ ਕੀਤਾ ਜਾਵੇਗਾ।
ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਸ ਕੁਇਜ਼ ਮੁਕਾਬਲੇ ਵਿੱਚ 25 ਸਵਾਲਾਂ ਲਈ 15 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਕੁਇਜ਼ ਨਿਰਧਾਰਿਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮ੍ਹਾ ਕਰਨਾ ਹੋਵੇਗਾ। ਇਸ ਕੁਇਜ਼ ਮੁਕਾਬਲੇ ਦਾ ਪਹਿਲਾ ਇਨਾਮ 1100 ਰੁਪਏ, ਦੂਜਾ ਇਨਾਮ 800 ਰੁਪਏ ਅਤੇ ਤੀਜਾ ਇਨਾਮ 500 ਰੁਪਏ ਹੈ। ਇਸ ਮੁਕਾਬਲੇ ਦੇ ਇੱਕ ਤੋਂ ਵੱਧ ਬਰਾਬਰ ਨੰਬਰ ਲੈਣ ਵਾਲੇ ਪ੍ਰਤੀਯੋਗੀਆਂ ਵਿਚੋਂ ਜੇਤੂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਸਮੂਹ ਕੈਂਪਸ ਅੰਬੈਸਡਰਾਂ, ਈ.ਐਲ.ਸੀ. ਮੈਂਬਰਾਂ ਅਤੇ 18 ਸਾਲ ਅਤੇ ਵੱਧ ਉਮਰ ਦੇ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਕੁਇਜ਼ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।