ਕੋਟਲਾ ਨਿਹੰਗ ਦੇ ਵਿਦਆਰਥੀਆਂ ਦਾ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀ ਪ੍ਰਦਰਸ਼ਨੀ ‘ਚ ਦੇਖਣ ਨੂੰ ਮਿਲਆ ਭਾਰੀ ਉਤਸ਼ਾਹ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੋਟਲਾ ਨਿਹੰਗ ਦੇ ਵਿਦਆਰਥੀਆਂ ਦਾ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀ ਪ੍ਰਦਰਸ਼ਨੀ ‘ਚ ਦੇਖਣ ਨੂੰ ਮਿਲਆ ਭਾਰੀ ਉਤਸ਼ਾਹ

ਰੂਪਨਗਰ , 10 ਸਤੰਬਰ;
ਰੂਪਨਗਰ ਸਕੂਲ ਸਿੱਖਿਆ ਵਿਭਾਗ ਵੱਲੋ ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ,ਰੂਪਨਗਰ ਦੇ ਛੇਵੀਂ ਤੋਂ ਦੱਸਵੀ ਤੱਕ ਦੇ ਵਿਦਆਰਥੀਆਂ ਦਾ ਸਮਾਜਿਕ ਸਿੱਖਿਆ ਤੇ ਅੰਗਰੇਜ਼ੀ ਦੀ ਪ੍ਰਦਰਸ਼ਨੀ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਆ।
ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਜ਼ਿਲੇ ਦੇ ਸਾਰੇ ਸਕੂਲਾਂ ਵਿਚ ਇਹ ਪ੍ਰਦਰਸ਼ਨੀ ਚਲ ਰਹੀ ਹੈ।ਉਨ੍ਹਾਂ ਕਿਹਾ ਕਿ ਸਿੱਖਿਆ ਦੇ ਤੁਲਨਾਤਮਕ ਅਧਿਐਨ ਅਤੇ ਗੁਣਾਤਮਕ ਵਿਕਾਸ ਲਈ ਵਿਭਾਗ ਯਤਨਸ਼ੀਲ ਹੈ, ਵਿਭਾਗ ਖੇਡ ਵਿਧੀ ਰਾਹੀ ਰੌਚਿਕ ਅਧਿਐਨ ‘ਤੇ ਜੋਰ ਦੇ ਰਿਹਾ ਹੈ ਵਿਿਦਆਰਥੀ ਸਮਾਜਿਕ ਸਿੱਖਿਆ ਦੇ ਮੂਲ ਤੱਤ ਵੀ ਸਮਝ ਸਕਣ।
ਇਸ ਸਮਾਜਿਕ ਸਿੱਖਿਆ ਵਿਸ਼ੇ ਦੇ ਸਿੱਖਣ ਪਰਿਣਾਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਸਿੱਖਿਆ ਵਿਭਾਗ ਵੱਲੋ ਛੇਵੀਂ ਤੋਂ ਦਸਵੀਂ ਜਮਾਤ ਵਿਚ ਪੜ੍ਹਦੇ ਵਿਦਆਰਥੀਆ ਅਤੇ ਅਧਿਆਪਕਾਂ ਵਲੋ ਸਕੂਲਾਂ ਵਿਚ ਸਮਾਜਿਕ ਵਿਿਗਆਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਨ੍ਹਾਂ ਪ੍ਰਦਰਸ਼ਨੀਆਂ ਵਿਚ ਵਿਸ਼ੇ ਦੀਆ 10 ਥੀਮਾਂ ਤੇ ਆਧਾਰਿਤ ਚਾਰਟ ਅਤੇ ਵਰਕਿੰਗ ਮਾਡਲ ਪ੍ਰਦਰਸ਼ਿਤ ਕੀਤੇ ਹਾ ਰਹੇ ਹਨ।
ਇਸ ਮੌਕੇ ਪੜ੍ਹੋ ਪੰਜਾਬ ਦੇ ਜ਼ਿਲ੍ਹਾਂ ਮੈਂਟਰ ਰੁਪਿੰਦਰ ਸਿੰਘ ਅਤੇ ਬਲਾਕ ਮੈਂਟਰ ਅਨੀਤਾ ਕੁਮਾਰੀ ਨੇ ਦੱਸਿਆ ਕਿ ਇਸ ਮੇਲੇ ਵਿੱਚ ਸਮਾਜਿਕ ਵਿਗਆਨ ਵਿਸ਼ੇ ਨਾਲ ਸੰਬੰਧਿਤ ਨਕਸ਼ੇ, ਮਾਡਲ ਵਰਕਿੰਗ ਮਾਡਲ, ਚਾਰਟ, ਕੌਸ਼ਲ ਅਧਾਰਿਤ ਮਾਡਲ ਆਦਿ ਬਣਾ ਕੇ ਸਕੂਲ ਵਿਚ ਪ੍ਰਦਰਸ਼ਨੀ ਲਗਾਈ ਗਈ ਹੈ।ਉਨ੍ਹਾਂ ਦੱਸਿਆ ਕਿ ਵਿਦਆਰਥੀ ਇਹ ਮਾਡਲ ਵੱਧ ਤੋ ਵੱਧ ਬੇਕਾਰ ਵਸਤੂਆਂ ਤੋ ਤਿਆਰ ਕਰ ਰਹੇ ਹਨ, ਜਿਸ ਵਿਚ ਕੱਟ ਆਉਟਸ ਦੇ ਲਈ ਕੱਪੜਾ, ਫਸਲਾਂ, ਧਾਤੂਆਂ, ਮਿੱਟੀ, ਸਿੱਕੇ, ਪੁਰਾਤਨ ਵਸਤੂਆਂ ਆਦਿ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਅਧਿਆਪਕ ਅਤੇ ਵਿਦਆਰਥੀ ਦੋਨਾਂ ਦੀ ਸ਼ਮੂਲੀਅਤ ਅਤੇ ਪ੍ਰਤਿਭਾ ਵੀ ਜ਼ਾਹਿਰ ਹੋ ਰਹੀ ਹੈ ਸਕੂਲ ਪੱਧਰ ‘ਤੇ ਸਾਰੇ ਵਿਿਦਆਰਥੀ ਉਤਸ਼ਾਹ ਅਤੇ ਉਤਸੁਕਤਾ ਨਾਲ ਭਾਗ ਲੈ ਰਹੇ ਹਨ।ਸਕੂਲ ਮੱਖ ਅਧਿਆਪਕਾ ਯਸਪ੍ਰਿਤ ਕੌਰ ਦੀ ਦੇਖਰੇਖ ਵਿਚ ਵਿਸ਼ਾ ਅਧਿਆਪਕਾਂ ਇੰਦਰਜੀਤ ਕੌਰ, ਗਗਨਦੀਪ ਕੌਰ, ਸੁਖਵਿੰਦਰ ਸਿੰਘ ਤੇ ਮਨਜਿੰਦਰ ਸਿੰਘ ਚੱਕਲ ਦੀ ਅਗਵਾਈ ਵਿਚ ਵਿਦਆਰਥੀਆਂ ਵੱਲੋ ਤਿਆਰ ਕੀਤੇ ਮਾਡਲ, ਚਾਰਟ, ਨਕਸ਼ੇ, ਗਲੌਬ ਅਤੇ ਗਤੀਵਿਧੀਆਂ ਦੀ ਪ੍ਰਦਰਸ਼ਨੀ ਪਿੰਡ ਦੀ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ ਤੇ ਪਿੰਡ ਦੇ ਪਤਵੰਤੇ ਸੱਜਣਾਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ।ਇਸ ਮੌਕੇ ਵਿਦਆਰਥੀਆਂ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਸੀ।