ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਮੰਤਵ ਨਾਲ ਜ਼ਿਲੇ ਅੰਦਰ ਕੋਰੋਨਾ ਟੈਸਟਿੰਗ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕੋੋਰੋਨਾ ਬਿਮਾਰੀ ਤੋਂ ਬਚਾਅ ਲਈ ਟਰੇਸਿੰਗ , ਟੈਸਟਿੰਗ, ਵੈਕਸੀਨ ਤੇ ਸਾਵਧਾਨੀਆਂ ਦੀ ਪਾਲਣਾ ਕਰਨਾ ਲਾਜ਼ਮੀ

ਗੁਰਦਾਸਪੁਰ, 13 ਮਈ (      ) ਕੋਰੋਨਾ ਬਿਮਾਰੀ ਦੇ ਫੈਲਾਅ ਦੇ ਰੋਕਣ ਦੇ ਮੰਤਵ ਨਾਲ ਜ਼ਿਲੇ ਅੰਦਰ ਕੋਰੋਨਾ ਟੈਸਟਿੰਗ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ ਤੇ ਰੋਜਾਨਾ 6 ਹਜ਼ਾਰ ਕੋਰੋਨਾ ਟੈਸਟਿੰਗ ਕੀਤੀ ਜਾਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਬੀਤੀ ਸ਼ਾਮ ਫੇਸਬੁੱਕ ਲਾਈਵ ਪ੍ਰੋਗਰਾਮ ਨਾਲ ਜ਼ਿਲਾ ਵਾਸੀਆਂ ਨਾਲ ਰੂਬਰੂ ਹੁੰਦਿਆ ਕੀਤਾ।

ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਬਹੁਤ ਭਿਆਨਕ ਹੈ ਅਤੇ ਜਿਲੇ ਅੰਦਰ ਕੋਰੋਨਾ ਕਾਰਨ 582 ਮੌਤਾਂ ਹੋ ਚੁੱਕੀਆਂ ਹਨ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨਾਂ ਅੱਗੇ ਕਿਹਾ ਕਿ ਕੋਰੋਨਾ ਟੈਸਟਿੰਗ, ਟਰੇਸਿੰਗ ਤੇ ਕੰਟੋਨਮੈਂਟ ਜ਼ੌਨ ਵਿਚ ਸਿਹਤ ਵਿਭਾਗ ਦੀਆਂ ਟੀਮ ਵਲੋ ਤੇਜੀ ਨਾਲ ਟੈਸਟਿੰਗ ਕੀਤੀ ਜਾ ਰਹੀ ਅਤੇ ਖਾਸਕਰਕੇ ਰੇਹੜੀਆਂ ਤੇ ਦੁਕਾਨਾਂ ਵਾਲਿਆਂ ਦੀ ਟੈਸਟਿੰਗ ਲਈ 35 ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਟੈਸਟਿੰਗ ਵਧਾਉਣ ਦਾ ਮੁੱਖ ਮੰਤਵ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਅਤੇ ਪੀੜਤ ਦਾ ਸਮੇਂ ਸਿਰ ਇਲਾਜ ਕਰਕੇ ਉਸਨੂੰ ਮੌਤੇ ਦੇ ਮੂੰਹ ਵਿਚ ਜਾਣ ਤੋਂ ਬਚਾਉਣਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਵੇਖਣ ਵਿਚ ਆਇਆ ਹੈ ਲੋਕ ਕੋਰੋਨਾ ਟੈਸਟਿੰਗ ਕਰਵਾਉਣ ਲਈ ਅੱਗੇ ਨਹੀਂ ਆ ਰਹੇ ਹਨ, ਖਾਸਕਰਕੇ ਪੇਂਡੂ ਖੇਤਰ ਵਿਚ ਲੋਕ ਟੈਸਟ ਨਹੀਂ ਕਰਵਾ ਰਹੇ, ਜਿਸ ਕਾਰਨ ਬਿਮਾਰੀ ਦੇ ਫੈਲਣ ਦੇ ਮੌਕੇ ਵੱਧ ਜਾਂਦੇ ਹਨ। ਉਨਾਂ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰੋ ਤੇ ਟੈਸਟਿੰਗ ਜਰੂਰ ਕਰਵਾਓ, ਕੋਰੋਨਾ ਟੈਸਟਿੰਗ ਮੁਫਤ ਵਿਚ ਕੀਤੀ ਜਾਂਦੀ ਹੈ।

ਟੀਕਾਕਰਨ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਲੋਕਾਂ ਵਿਚ ਟੀਕਾਕਰਨ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸਜੇ ਚੱਲਦਿਆਂ ਜਿਲੇ ਅੰਦਰ ਕਰੀਬ 3 ਲੱਖ 80 ਹਜਾਰ ਲੋਕਾਂ ਨੂੰ ਵੈਕਸੀਨ ਲੱਲ ਚੁੱਕੀ ਹੈ, ਇਸ ਲਈ ਆਪਣੀ ਵਾਰੀ ਆਉਣ ਤੇ ਕੋਵਿਡ ਵਿਰੋਧੀ ਵੈਕਸੀਨ ਜਰੂਰ ਲਗਾਉਣੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਲਾ ਪ੍ਰਸ਼ਾਸਨ ਵਲੋਂ ਕੋਵਿਡ ਬਿਮਾਰੀ ਦੇ ਪੀੜਤਾਂ ਲਈ ਸਹਾਇਤਾਂ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਹਨ ਅਤੇ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਨੂੰ ਯਕੀਨੀ ਬਣਾਇਆ ਗਿਆ ਹੈ। ਪੀੜਤਾਂ ਦੇ ਮੈਂਬਰਾਂ ਦੀ ਮਦਦ ਲਈ ਵਟਸਐੱਪ ਗਰੁੱਪ ਬਣਾਇਆ ਗਿਆ ਹੈ ਤਾਂ ਜੋ ਉਨਾਂ ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਉਸਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਗੁਰਦਾਸਪੁਰ ਅਤੇ ਬਟਾਲਾ ਸਿਵਲ ਹਸਪਤਾਲਾਂ ਵਿਚ ਸਵੇਰੇ 7 ਵਜੇ ਤੋਂ ਰਾਤ 9 ਵਜੇ ਤਕ ਦੇ ਸਮੇਂ ਦੌਰਾਨ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ ਤਾਂ ਜੋ ਪੀੜਤਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਦਵਾਈ ਆਦਿ ਜਾਂ ਹੋਰ ਸਹਾਇਤਾਂ ਲੈਣ ਲਈ ਕੋਈ ਪ੍ਰੇਸ਼ਾਨੀ ਨੀ ਆਵੇ। ਲੋਕਾਂ ਦੀ ਸਹਾਇਤਾ ਅਤੇ ਸਹੂਲਤ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ ਅਤੇ ਹਸਪਤਾਲਾਂ ਵਿਚ ਡਿਸਪਲੇਅ ਕੀਤੇ ਗਏ ਹਨ, ਜਿਨਾਂ ਤੇ ਚੋਵੀ ਘੰਟੇ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਇਸ ਤੋ ਇਲਾਵਾ ਘਰਾਂ ਵਿਚ ਏਕਾਂਤਵਾਸ ਪੀੜਤਾਂ ਲਈ 6 ਮੈਡੀਕਲ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਪੀੜਤ ਦੀ ਲਗਾਤਾਰ ਨਿਗਰਾਨੀ ਕਰਦੀਆਂ ਹਨ।

ਉਨਾਂ ਅੱਗੇ ਕਿਹਾ ਕਿ ਉਨਾਂ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਲੋਕ ਖਾਸਕਰਕੇ ਬਟਾਲਾ ਵਿਖੇ ਆਕਸੀਜਨ ਗੈਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਹਿਲਾਂ ਹੀ ਜਿਲੇ ਅੰਦਰ ਆਕਸੀਜਨ ਦੀ ਦੁਰਵਰਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਗਏ ਹਨ ਅਤੇ ਜੋ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਦੱਸਿਆ ਕਿ ਆਕਸੀਜਨ ਦੀ ਸਪਲਾਈ/ਵਰਤੋਂ ਕੇਵਲ ਹਸਪਤਾਲਾਂ, ਡਿਫੈਂਸ ਅਤੇ ਦਵਾਈਆਂ ਬਣਾਉਣ ਲਈ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਆਕਸੀਜਨ ਦੀ ਵਰਤੋਂ ਕਿਸੇ ਹੋਰ ਮੰਤਵ ਲਈ ਕੀਤੀ ਜਾਂਦੀ ਹੈ ਤਾਂ ਸਬੰਧਤ ਦੋਸ਼ੀ ਦੇ ਖਿਲਾਫ ਐਪੀਡੇਮਿਕ ਐਕਟ 1897 ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਆਖਰ ਵਿਚ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ। ਮਾਸਕ ਪਹਿਨਣ, ਖਾਸਕਰਕੇ ਡਬਲ ਮਾਸਕ ਪਹਿਨਿਆ ਜਾਵੇ, ਸ਼ੋਸਲ ਡਿਸਟੈਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ, ਹੱਥਾ ਨੂੰ ਵਾਰ-ਵਾਰ ਧੋਤਾ ਜਾਵੇ ਅਤੇ ਆਪਣੀ ਵਾਰੀ ਆਉਣ ਤੇ ਵੈਕਸੀਨ ਜਰੂਰ ਲਗਾਈ ਜਾਵੇ। ਆਪਣੀ, ਆਪਣੇ ਪਰਿਵਾਰ ਤੇ ਸਮਾਜ ਦੀ ਸਲਾਮਤੀ ਲਈ ਲਾਪਰਵਾਹੀ ਬਿਲਕੁੱਲ ਨਾ ਵਰਤੋਂ ਤੋ ਲਾਜ਼ਮੀ ਤੋਰ ਤੇ ਸਾਵਧਾਨੀਆਂ ਦੀ ਪਾਲਣਾ ਕਰੋ।