ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੂਬਾ ਸਰਕਾਰ ਨੇ ਨੋਜਵਾਨਾਂ ਨੂੰ ਰੁਜ਼ਗਾਰ ਮੁਹੱੱਈਆ ਕਰਵਾਉਣ ਲਈ ਕੀਤੇ ਵਿਸ਼ੇਸ ਉਪਰਾਲੋ

JOB Fare Gurdaspur

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

‘ਮਿਸ਼ਨ ਫ਼ਤਿਹ’
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ ਲੱਗਾ ਰਾਜ ਪੱਧਰੀ ਰੋਜ਼ਗਾਰ ਮੇਲਾ ਰਿਹਾ ਸਫਲ-557 ਪ੍ਰਾਰਥੀਆਂ ਦੀ ਹੋਈ ਚੋਣ
ਗੁਰਦਾਸਪੁਰ, 29 ਸਤੰਬਰ ( ) ਪੰਜਾਬ ਸਰਕਾਰ ਵੱਲੋ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸੜਕੇ) ਡੇਰਾ ਬਾਬਾ ਨਾਨਕ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ ਗਾਇਆ ਗਿਆ ਹੈ । ਇਸ ਮੇਲੇ ਵਿੱਚ 16 ਕੰਪਨੀਆਂ ਸਮੇਤ ਜ਼ਿਲੇ ਦੀਆਂ ਵੱਖ-ਵੱਖ ਇੰਡਸਟੀਆਂ ਨੇ ਹਿੱਸਾ ਲਿਆ ਅਤੇ ਮੇਲੇ ਵਿੱਚ 642 ਨੌਜਵਾਨ ਲੜਕੇ/ਲੜਕੀਆਂ ਨੇ ਭਾਗ ਲਿਆ ਅਤੇ ਇਹਨਾਂ ਵਿੱਚੋ 557 ਨੋਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋ ਨੋਕਰੀਆਂ ਲਈ ਚੁਣ ਲਿਆ ਗਿਆ । ਕੱਲ• 30 ਸਤੰਬਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਵਿਖੇ ਰਾਜਪੱਧਰੀ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਪਰਸ਼ੋਤਮ ਸਿੰਘ ਜ਼ਿਲ•ਾ ਰੋਜ਼ਗਾਰ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਇਹ 6ਵਾਂ ਰਾਜ ਪੱਧਰੀ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ, ਜਿਸ ਤਹਿਤ ਗੁਰਦਾਸਪੁਰ ਅੱਜ ਡੇਰਾ ਬਾਬਾ ਨਾਨਕ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ ਲਗਾਇਆ ਗਿਆ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਕੀਮ ਘਰ-ਘਰ ਰੋਜ਼ਗਾਰ ਤਹਿਤ ਹਰ ਘਰ ਵਿੱਚ ਇੱਕ ਨੋਕਰੀ ਜਾਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਟੀਚਾ ਮਿਥਿਆ ਗਿਆ ਹੈ । ਉਨਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਵਿਖੇ ਵਿਜਟ ਜਰੂਰ ਕਰਨ ਜਿਥੇ ਸਰਕਾਰ ਵੱਲੋ ਨੋਜਵਾਨਾਂ ਨੂੰ ਫ੍ਰੀ ਇੰਟਰਨੈਟ ਸੇਵਾ, ਕਾਉਂਸਲਿੰਗ ਅਤੇ ਵਿਦੇਸ਼ ਵਿੱਚ ਜਾਣ ਲਈ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ । ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਗੁਰਦਾਸਪੁਰ ਵੱਲੋ ਨੋਜਵਾਨਾਂ ਨੂੰ ਸਾਫਟ ਸਕਿੱਲ ਅਤੇ ਇੰਟਰਵਿਉ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਤਾਂ ਜੋ ਬੱਚਿਆਂ ਨੂੰ ਤਿਆਰੀ ਉਪਰੰਤ ਰੋਜਗਾਰ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਨਾਂ ਆਵੇ ।ਰੋਜ਼ਗਾਰ ਮੇਲੇ ਵਿਚ 16 ਕੰਪਨੀਆਂ ਜਿਵੇਂ ਐਲ.ਆਈ.ਸੀ ਆਦਿ ਅਤੇ ਜਿਲੇ ਦੀਆਂ ਵੱਖ-ਵੱਖ ਇੰਡਸਟਰੀਆਂ ਵਲੋਂ ਸ਼ਮਲੀਅਤ ਕੀਤੀ ਗਈ।
ਇਸ ਮੌਕੇ ਜਿਲਾ ਰੋਜ਼ਗਾਰ ਅਫਸਰ ਨੇ ਦੱਸਿਆ ਸਰਕਾਰ ਵਲੋਂ ਕੋਵਿਡ -19 ਸਬੰਧੀ ਜਾਰੀ ਗਾਈਡਲਾਈਜ਼ ਦੀ ਪਾਲਣਾ ਕਰਦੇ ਇਹ ਰੋਜਗਾਰ ਮੇਲਾ ਲਗਾਇਆ ਗਿਆ। ਕੋਵਿਡ -19 ਦੀਆ ਗਾਈਡਲਾਈਜ ਦੀ ਪਾਲਣਾ ਕਰਦੇ ਹੋਏ ਰੋਜਗਾਰ ਮੇਲੇ ਵਾਲੀ ਜਗ•ਾਂ ਤੇ ਵੱਖ ਵੱਖ ਬਲਾਕ ਤਿਆਰ ਕੀਤੇ ਗਏ, ਜਿਥੇ ਬੱਚਿਆ ਦੀ ਬਲਾਕ ਵਾਈਜ ਰਜਿਸਟਰੇਸ਼ਨ ਕੀਤੀ ਗਈ। ਰਜਿਸਟਰੇਸ਼ਨ ਲਈ ਬਲਾਕ ਵਾਈਜ ਟੋਕਨ ਸਿਸਟਮ ਏ/ਬੀ/ਸੀ/ਡੀ)ਦੀ ਵਰਤੋ ਕੀਤੀ ਗਈ, ਤਾਂ ਜੋ ਇੰਟਰਵਿਊ ਦੌਰਾਨ ਪ੍ਰਾਰਥੀਆ ਦਾ ਇੱਕ ਜਗ•ਾ ਤੇ ਇਕੱਠ ਨਾ ਹੋਵੇ ।
ਉਨਾਂ ਅੱਗੇ ਦੱਸਿਆ ਕਿ ਰੋਜਗਾਰ ਮੇਲੇ ਵਾਲੀ ਜਗ•ਾ ਤੇ ਇੱਕ ਮੈਡੀਕਲ ਟੀਮ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆ ਦੀ ਥਰਮੈਲ ਸਕੈਨਿੰਗ ਵੀ ਕੀਤੀ ਗਈ ਅਤੇ ਇਸ ਗੱਲ ਦਾ ਖਾਸ ਧਿਆਨ ਰਖਿਆ ਗਿਆ ਕਿ ਹਰ ਇੱਕ ਪ੍ਰਾਰਥੀ ਨੇ ਮਾਸਕ ਪਹਿਨਿਆ ਹੋਵੇ, ਜੇਕਰ ਕਿਸੇ ਪ੍ਰਾਰਥੀ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ ਤਾਂ ਉਸ ਨੂੰ ਮੌਕੇ ਤੇ ਹੀ ਮਾਸਕ ਮੁਹਈਆ ਕਰਵਾਇਆ ਗਿਆ।
ਇਸ ਮੋਕੇ ਰੋਜਗਾਰ ਅਫਸਰ ਸ੍ਰੀ ਵਿਕਰਜੀਤ, ਪਲੇਸਮੈਂਟ ਅਫਸਰ ਸ੍ਰੀ ਵਰੁਣ ਜੋਸ਼ੀ, ਸੰਜੀਵ ਕੁਮਾਰ ਸੀਨੀਅਰ ਸਹਾਇਕ ਆਦਿ ਹਾਜਰ ਸੀ।