ਕੀਰਤਪੁਰ ਸਾਹਿਬ,ਨਿੱਕੁਵਾਲ,ਨਿੱਕੂਨੰਗਲ,ਸੁਖਸਾਲ,ਅਜੋਲੀ ਵਿੱਖੇ 561 ਦੀ ਕੀਤੀ ਵੈਕਸੀਨੇਸ਼ਨ
11.6.2021, ਕੀਰਤਪੁਰ ਸਾਹਿਬ
ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਂਮਾਰੀ ਦੀ ਚੇਨ ਨੂੰ ਤੋੜਨ ਲਈ ਨਿਤੀਬਧ ਉਪਰਾਲੇ ਕੀਤੇ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫਸਰ ਡਾ ਦਲਜੀਤ ਕੋਰ ਵੱਲੋਂ ਕੀਰਤਪੁਰ ਸਾਹਿਬ ਅਧੀਨ ਚਲਦੀਆਂ ਕੋਵਿਡ ਟੀਕਾਕਰਨ ਸੈਸ਼ਨ ਸਾਈਟਸ ਦਾ ਦੋਰਾ ਕਰ ਵਿਚਾਰ ਵਟਾਂਦਰਾ ਕਰਦਿਆ ਕਿਹਾ ਗਿਆ ਕਿ ਇਸ ਮਹਾਂਮਾਰੀ ਨੂੰ ਨਜਿਠਨ ਲਈ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ,ਜਿਂਵੇ ਕਿ ਮਾਸਕ ਦਾ ੳਪਯੋਗ,ਭੀੜ ਭਾੜ ਵਾਲੇ ਇਲਾਕਿਆਂ ਵਿੱਚ ਜਾਣ ਤੋਂ ਬਚਣਾ ਅਤੇ ਸਾਬਣ ਨਾਲ ਵਾਰ ਵਾਰ ਹੱਥ ਧੋਣਾ ਆਦਿ ਹਨ।ਡਾ. ਦਲਜੀਤ ਵੱਲੋ ਦੱਸਿਆ ਗਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਤੰਦਰੁਸਤੀ ਖਾਤਰ ਟੀਕਾਕਰਨ ਮੁੰਹਿਮ ਸੁਰਖਿੱਅਤ ਢੰਗ ਨਾਲ ਚਲਾਈ ਜਾ ਰਹੀ ਹੈ ਅਤੇ ਉਹ ਬਲਾਕ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡਾ ਦੇ ਸਰਪੰਚਾ,ਪੰਚਾ ਅਤੇ ਲੋਕ ਭਲਾਈ ਵਿੱਚ ਲਗੀ ਸੰਸਥਾਵਾ ਦੇ ਧੰਨਵਾਦੀ ਹਨ ਜੋ ਸਿਹਤ ਵਿਭਾਗ ਦੀਆਂ ਕਰਗੁਜਾਰੀਆ ਵਿੱਚ ਮੋਡੇ ਨਾਲ ਮੋਡਾ ਲਾ ਸਾਥ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੀਰਤਪੁਰ ਸਾਹਿਬ ਅਧੀਨ ਕੀਰਤਪੁਰ ਸਾਹਿਬ,ਨਿੱਕੁਵਾਲ,ਨਿੱਕੂਨੰਗਲ,ਸੁਖਸਾਲ,ਅਜੋਲੀ ਪਿੰਡਾ ਵਿੱਚ ਕੋਵਿਡ ਟੀਕਾਕਰਨ ਸੈਸ਼ਨ ਲਗਾ 561 ਲੋਕਾ ਦੀ ਵੈਕਸੀਨੇਸ਼ਨ ਕੀਤੀ ਗਈ।ਸਰਕਾਰੀ ਮਿਡਲ ਸਕੂਲ ਪਿੰਡ ਨਿੱਕੂਨੰਗਲ ਵਿੱਖੇ ਕੋਵਿਡ-19 ਟੀਕਾਕਰਨ ਸਾਈਟ ਤੇ ਐਸ.ਆਈ ਗੁਰਿੰਦਰ ਸਿੰਘ,ਐਲ.ਐਚ.ਵੀ ਮਨਜੀਤ ਕੋਰ,ਸੀ.ਐਚ.ੳ ਮਨੀਸ਼ਾ,ਮੇਲ ਵਰਕਰ ਰਜਿੰਦਰ ਸਿੰਘ,ਏ.ਐਨ.ਐਮ ਰਜਨੀ,ਖੁਸ਼ਬੂ ਅਤੇ ਆਸ਼ਾ ਵਰਕਰ ਸੀਮਾ ਹਾਜਰ ਸੀ।
ਸਰਕਾਰੀ ਮਿਡਲ ਸਕੂਲ ਨਿੱਕੂਨੰਗਲ ਵਿੱਖੇ ਲਗਾਏ ਗਏ ਸੈਸ਼ਨ ਦਾ ਦੋਰਾ ਕਰਦੇ ਡਾ.ਦਲਜੀਤ ਕੋਰ, ਐਸ.ਆਈ ਬਲਵੰਤ ਰਾਏ ਅਤੇ ਸਰਪੰਚ ਅੋਂਕਾਰ ਸਿੰਘ ਪਿੰਡ ਨਿੱਕੂ ਨੰਗਲ (ਲੋਅਰ) ।

English
