ਕੋਸਟ ਗਾਰਡ ਦੀ ਭਰਤੀ ਲਈ 2 ਜੁਲਾਈ ਤੋ 16 ਜੁਲਾਈ ਤਕ ਦਰਖਾਸਤਾਂ ਭੇਜੀਆਂ ਜਾ ਸਕਦੀਆਂ ਹਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸੀ –ਪਾਈਟ ਸੈਟਰ ਡੇਰਾ ਬਾਬਾ ਨਾਨਕ ਵਿਖੇ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ
ਗੁਰਦਾਸਪੁਰ 25 ਜੂਨ 2021   ਸ੍ਰੀ ਨਵਜੋਧ ਸਿੰਘ ਇੰਚਾਰਜ ਸੀ –ਪਾਈਟ ਸੈਟਰ ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਕੋਸਟ ਗਾਰਡ ਵਿੱਚ 350 (ਨਾਵਿਕ) ਲੜਕਿਆਂ ਦੀ ਭਰਤੀ ਕੀਤੀ ਜਾ ਰਹੀ ਹੈ । ਜਿਸ ਸਬੰਧੀ ਜਿਲ੍ਹਾ ਗੁਰਦਾਸਪੁਰ ਦੇ ਯੋਗ ਪ੍ਰਾਰਥੀਆਂ ਲਈ ਭਰਤੀ ਹੋਣ ਲਈ ਪੰਜਾਬ ਸਰਕਾਰ ਵੱਲੋ ਘਰ- ਘਰ ਰੋਜਗਾਰ ਮਿਸ਼ਨ ਤਹਿਤ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ । ਸੀ –ਪਾਈਟ ਸੈਟਰ ਡੇਰਾ ਬਾਬਾ ਨਾਨਕ ਵਿਖੇ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਚਾਹਵਾਨ ਪ੍ਰਾਰਥੀ ਆਪਣੀ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ ਅਤੇ ਸਰਕਾਰ ਵੱਲੋ ਦਿੱਤੀ ਜਾ ਰਹੀ ਸਹੂਲਤ ਦਾ ਵੱਧ ਤੋ ਵੱਧ ਫਾਇਦਾ ਲੈ ਸਕਦੇ ਹਨ । ਜਿਲ੍ਹਾ ਰੋਜਗਾਰ ਅਫਸਰ ਸ੍ਰੀ ਪਰਸੋਤਮ ਸਿੰਘ ਨੇ ਕੋਸਟ ਗਾਰਡ ਦੀ ਭਰਤੀ ਲਈ ਮਿਤੀ 2 ਜੁਲਾਈ 2021 ਤੋ 16 ਜੁਲਾਈ 2021 ਤਕ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਅਤੇ ਭਰਤੀ ਲਈ ਉਮਰ ਦੀ ਹੱਦ 18 ਸਾਲ ਤੋ 22 ਸਾਲ ਹੈ ਅਤੇ ਯੋਗਤਾ 12ਵੀ ਗਣਿਤ ਅਤੇ ਭੋਤਿਕ ਵਿਗਿਆਨ ਨਾਲ ਪਾਸ ਹੋਣੀ ਚਾਹੀਦੀ ਹੈ । ਵਧੇਰੇ ਜਾਣਕਾਰੀ ਯੁਵਕ ਕੋਸਟ ਗਾਰਡ ਦੀ ਵੈਬਸਾਈਟ ਚੈਕ ਕਰ ਸਕਦੇ ਹਨ , ਜਾਂ ਕਿਸੇ ਵੀ ਕੰਮ ਵਾਲੇ ਦਿਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਆ ਕੇ ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ । ਉਨ੍ਹਾਂ ਨੇ ਯੁਵਕਾਂ ਨੂੰ ਸੀ –ਪਾਈਟ ਵੱਲੋ ਚਲਾਈ ਜਾ ਰਹੀ ਟਰੇਨਿੰਗ ਦਾ ਵੱਧ ਤੋ ਵੱਧ ਫਾਇਦਾ ਲੈਣ ਲਈ ਕਿਹਾ ਗਿਆ ਹੈ ।