ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਰਾਜ ਪੱਧਰੀ ਮੁਕਾਬਲਿਆਂ ਵਿੱਚ 31 ਮੈਡਲ ਪ੍ਰਾਪਤ ਕਰਕੇ ਮਾਰੀਆਂ ਮੱਲਾਂ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਮਿਤੀ 23-10-2023 ਰੂਪਨਗਰ,
ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2  ਕੈਕਿੰਗ ਅਤੇ ਕੈਨੋਇੰਗ ਰਾਜ ਪੱਧਰੀ ਮੁਕਾਬਲੇ ਜੋ ਕਿ ਪਠਾਨਕੋਟ ਵਿਖੇ ਆਯੋਜਿਤ ਕੀਤੇ ਗਏ ਵਿੱਚ ਸਰਕਾਰੀ ਕਾਲਜ ਰੋਪੜ ਦੇ ਖਿਡਾਰੀਆਂ ਨੇ 31 ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਅਤੇ ਇਹਨਾਂ ਮੁਕਾਬਲਿਆਂ ਵਿੱਚ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਅਹਿਮ ਮੱਲਾਂ ਮਾਰੀਆਂ ਹਨ। ਕਾਲਜ ਪਹੁੰਚਣ ਤੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਜੇਤੂ ਖਿਡਾਰੀਆਂ ਨੂੰ ਰਾਜ ਸਰਕਾਰ ਵੱਲੋਂ ਸਨਮਾਨ ਵਜੋਂ ਮਿਲੇ ਮੈਡਲ ਪਾਕੇ  ਸਨਮਾਨਿਤ ਕੀਤਾ ਅਤੇ ਇਸ ਉਪਲਬਧੀ ਦੀ ਖਿਡਾਰੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਉਹਨਾਂ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਸਿੰਘ ਅਤੇ ਡਾ. ਹਰਮਨਦੀਪ ਕੌਰ ਨੂੰ ਇਹਨਾਂ ਖਿਡਾਰੀਆਂ ਦੀ ਕੀਤੀ ਰਹਿਨੁਮਾਈ ਦੀ ਸ਼ਲਾਘਾ ਕੀਤੀ।
ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਜੁਗਰਾਜ ਸਿੰਘ, ਨੇ 1 ਗੋਲਡ 2 ਸਿਲਵਰ 3 ਬ੍ਰਾਉਂਜ ਮੈਡਲ, ਮਨਿੰਦਰ ਸਿੰਘ ਨੇ 1 ਸਿਲਵਰ, 2 ਬ੍ਰਾਉਂਜ, ਯੋਗੇਸ਼ ਸਿੰਘ ਨੇ 2 ਗੋਲਡ 4 ਸਿਲਵਰ, 1 ਬ੍ਰਾਉਂਜ ਮੈਡਲ, ਜਨਕਲਾਲ ਗੁਪਤਾ ਨੇ 1 ਗੋਲਡ, 1 ਸਿਲਵਰ, 2 ਬ੍ਰਾਉਂਜ ਮੈਡਲ, ਨੇਹਾ ਕੁਮਾਰੀ ਨੇ 1 ਗੋਲਡ, 3 ਸਿਲਵਰ, 1 ਬ੍ਰਾਉਂਜ, ਜਸਕਰਨ ਸਿੰਘ ਨੇ 2 ਸਿਲਵਰ, 1 ਬ੍ਰਾਉਂਜ ਅਤੇ ਮੋਹਿੰਦਰ ਸਿੰਘ ਨੇ 2 ਸਿਲਵਰ, 1 ਬ੍ਰਾਉਂਜ ਮੈਡਲ ਜਿੱਤ ਕੇ ਇਤਿਹਾਸ ਰਚਿਆ ਹੈ। ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਇਹਨਾਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਤੁਸੀਂ ਇਸ ਕਾਲਜ ਦਾ ਬਾਕੀ ਵਿਦਿਆਰਥੀਆਂ ਲਈ ਪ੍ਰੇਰਨਾ ਸ਼੍ਰੋਤ ਹੋ, ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਡਾ. ਨਿਰਮਲ ਸਿੰਘ ਬਰਾੜ, ਡਾ. ਜਤਿੰਦਰ ਕੁਮਾਰ ਹਾਜ਼ਰ ਸਨ।