ਕੋਰਸ ਕਰਨ ਦੇ ਚਾਹਵਾਨ pgrkam.com ਤੇ ਜਾ ਕੇ ਆਈ.ਆਈ.ਟੀ. ਦੇ ਇਸ ਕੋਰਸ ਲਈ ਰਜਿਸਟਰ ਕਰ ਸਕਦੇ ਹਨ
ਰੂਪਨਗਰ, 22 ਜੂਨ 2021
ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਲਈ ਮੁਫ਼ਤ ਆਨਲਾਈਨ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਿਨੇਸ਼ ਵਸ਼ਿਸ਼ਟ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ੳ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਰੂਪਨਗਰ ਨੇ ਦਸਿਆ ਕਿ ਇਹ ਕੋਰਸ ਆਈ.ਆਈ.ਟੀ. ਰੋਪੜ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ। ਇਸ ਸਬੰਧੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਦੇ ਕਰੀਅਰ ਕਾਉਂਸਲਰ ਸੁਪ੍ਰੀਤ ਕੌਰ ਵੱਲੋੋਂ ਇਸ ਕੋਰਸ ਦੇ ਵਿੱਚ ਰਜਿਸਟੇ੍ਰਸ਼ਨ ਕਰਵਾਉਣ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਸ ਕੋਰਸ ਦੇ 2 ਮਡਿਊਲ ਹੋਣਗੇ, ਪਹਿਲਾਂ ਮਡਿਊਲ 4 ਹਫਤਿਆਂ ਦਾ ਅਤੇ ਦੂਜਾ ਮਡਿਊਲ 12 ਹਫਤਿਆਂ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕੋਰਸ ਨੂੰ ਕਰਨ ਲਈ ਉਮੀਦਵਾਰਾਂ ਵੱਲੋਂ 12ਵੀ ਜਮਾਤ ਹਿਸਾਬ ਵਿਸ਼ੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਦਾਖਲਾ ਲੈਣ ਲਈ ੳਮੀਦਵਾਰ ਨੂੰ ਇੱਕ ਆਨਲਾਈਨ ਐਡਵਾਸਡ ਡਾਟਾ ਸਾਇੰਸ ਐਪੀਟਯੂਡ ਟੈਸਟ ਦੇਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੋ ਉਮੀਦਵਾਰ ਇਹ ਕੋਰਸ ਕਰਨ ਦੇ ਚਾਹਵਾਨ ਹਨ ਅਤੇ ਵਿਦਿਅਕ ਯੋਗਤਾ ਪੂਰੀ ਕਰਦੇ ਹਨ, ਉਹ pgrkam.com ਤੇ ਜਾ ਕੇ ਆਈ.ਆਈ.ਟੀ. ਦੇ ਇਸ ਕੋਰਸ ਲਈ ਰਜਿਸਟਰ ਕਰ ਸਕਦੇ ਹਨ। ਰੋਜ਼ਗਾਰ ਅਫ਼ਸਰ, ਰਮਨਦੀਪ ਕੌਰ ਵੱਲੋੋਂ ਦੱਸਿਆ ਗਿਆ ਕਿ ਇਸ ਕੋਰਸ ਲਈ ਰਜਿਸਟਰ ਕਰਨ ਦੀ ਆਖਰੀ ਮਿਤੀ 28 ਜੂਨ 2021 ਹੈ। ਜੇਕਰ ਕਿਸੇ ਨੂੰ ਰਜਿਸਟੇ੍ਰਸ਼ਨ ਦੇ ਵਿੱਚ ਕਿਸੇ ਤਰ੍ਹਾਂ ਦੀ ਔਕੜ ਪੇਸ਼ ਆਉਂਦੀ ਹੈ ਤਾਂ ਉਹ ਵਧੇਰੇ ਜਾਣਕਾਰੀ ਲਈ ਨਿਕਿਤਾ, ਪੰਜਾਬ ਸਕਿੱਲ ਡਿਵੈਲਪਮੈਂਟ 7009556406 ਨੂੰ ਸੰਪਰਕ ਕਰ ਸਕਦੇ ਹਨ ਜਾਂ ਫਿਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਵੀ ਆ ਕੇ ਜਾਣਕਾਰੀ ਹਾਸਿਲ ਕਰ ਸਕਦੇ ਹਨ। ਇਸ ਦੇ ਸਬੰਧ ਵਿੱਚ ਮਿਤੀ 25 ਜੂਨ 2021 ਨੂੰ ਸਵੇਰੇ 10:00 ਵਜੇ ਦੁਬਾਰਾ ਜ਼ੂਮ ਐਪ ਰਾਹੀਂ ਆਨਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਜਾਣਾ ਹੈ। ਚਾਹਵਾਨ ਪ੍ਰਾਰਥੀ ਇਸ meeting id 72847198635 password WX3t2d ਰਾਹੀਂ ਸੈਮੀਨਾਰ ਵਿੱਚ ਸ਼ਾਮਿਲ ਹੋ ਕੇ ਰਜਿਸਟੇ੍ਰਸ਼ਨ ਅਤੇ ਕੋਰਸ ਸਬੰਧੀ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹਨ।

English






