ਫਾਜ਼ਿਲਕਾ 3 ਦਸੰਬਰ 2024
ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀਮਤੀ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਦਸੰਬਰ 2024 ਦਿਨ ਵੀਰਵਾਰ ਨੂੰ ਜਿਲ੍ਹਾ ਪੱਧਰੀ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਸਕਾਈ ਇੰਟਰਨੈਸ਼ਨਲ ਅਤੇ ਅਜਾਇਲ ਹਰਬਲ ਕੰਪਨੀ ਸਮੂਲੀਅਤ ਕਰ ਰਹੀ ਹੈ। ਸਕਾਈ ਇੰਟਰਨੈਸ਼ਨਲ ਵਿਚ ਬਰਾਂਚ ਮੈਨੇਜਰ ਤੇ ਅਸਿਸਟੈਟ ਮੇਨੇਜਰ (ਲੜਕੇ ਤੇ ਲੜਕੀਆਂ) ਦੀ ਅਸਾਮੀ ਲਈ ਯੋਗਤਾ 12ਵੀ ਪਾਸ, ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਅਤੇ ਉਮਰ 18 ਤੋਂ 30 ਸਾਲ ਹੋਣੀ ਚਾਹੀਦੀ। ਅਜਾਇਲ ਹਰਬਲ ਕੰਪਨੀ ਵਿਚ ਸੇਲਜ ਐਕਜੀਕੁਟਿਵ ਤੇ ਅਸਿਸਟੈਂਟ ਮੈਨੇਜਰ (ਕਵਲ ਲੜਕੀਆਂ) ਦੀ ਅਸਾਮੀ ਲਈ ਯੋਗਤਾ 12ਵੀ ਪਾਸ ਅਤੇ ਉਮਰ 18 ਤੋਂ 26 ਸਾਲ ਦੀ ਹੋਣੀ ਲਾਜਮੀ ਹੈ।
ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਦੱਸਿਆ ਕਿ ਪਲੇਸਮੈਂਟ ਕੈਂਪ ਭਲਕੇ ਸਵੇਰੇ 10:00 ਤੋਂ ਕਮਰਾ ਨੰ 502 ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਡੀਸੀ ਦਫ਼ਤਰ, ਏ ਬਲਾਕ ਫਾਜ਼ਿਲਕਾ ਵਿਖੇ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060 22220 ਤੇ ਸੰਪਰਕ ਕੀਤਾ ਜਾ ਸਕਦਾ ਹੈ।

English






