ਰੂਪਨਗਰ 10 ਸਤੰਬਰ 2021
ਜਿਲਾ ਸਿੱਖਿਆ ਤੇ ਸਿੱਖਲਾਈ ਸੰਸਥਾ ਡਾਇਟ ਰੂਪਨਗਰ ਵਿਖੇ ਕਾਮਰਸ ਲੈਕਚਰਾਰਾਂ ਦਾ ਇੱਕ ਰੋਜ਼ਾ ਸੈਮੀਨਾਰ ਲਗਾਇਆ ਗਿਆ।ਸੈਮੀਨਾਰ ਦਾ ਸੰਚਾਲਨ ਡੀ ਆਰ ਪੀ ਸ਼੍ਰੀ ਪਰਵਿੰਦਰ ਸਿੰਘ ਅਤੇ ਕੋਆਰਡੀਨੇਟਰ ਮੈਡਮ ਸੀਮਾ ਜੱਸਲ ਨੇ ਕੀਤਾ।ਜਿਸ ਵਿੱਚ ਕੌਮੀ ਪ੍ਰਾਪਤੀ ਸਰਵੇ NAS/ PAS ਪੰਜਾਬ ਪ੍ਰਾਪਤੀ ਸਰਵੇ ਅਤੇ ਵਿਸ਼ੇ ਨੂੰ ਤਕਨੋਲੋਜੀ ਨਾਲ ਜੋੜ ਕੇ ਪੜਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਮੈਡਮ ਸੀਮਾ ਜੱਸਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸੈਮੀਨਾਰ ਵਿੱਚ ਜ਼੍ਹਿਲੇੇ ਦੇ ਸਾਰੇ ਲੈਕਚਰਾਰ ਸ਼ਮਿਲ ਹੋਏ।ਵਿਸ਼ੇਸ਼ ਤੌਰ ਤੇ ਡੀ ਈ ੳ ਰੂਪਨਗਰ ਸ਼੍ਰੀ ਰਾਜ ਕੁਮਾਰ ਖੋਸਲਾ ਜੀ ਅਤੇ ਡਾਇਟ ਪ੍ਰਿੰਸੀਪਲ ਸ਼੍ਰੀਮਤੀ ਤਨਜੀਤ ਕੌਰ ਜੀ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਲੈਕਚਰਾਰਾਂ ਨੂੰ ਸੰਬੋਧਨ ਕੀਤਾ ਤੇ ਉਹਨਾਂ ਨੇ ਕਾਮਰਸ ਗਿਆਨ ਮੁਕਾਬਲੇ ਵਿੱਚ ਤਹਿਸੀਲ ਪੱਧਰ ਅਤੇ ਜ਼੍ਹਿਲਾ ਪੱਧਰ ਤੇ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਦੇ ਸਰਟੀਫ਼ਿਕੇਟ ਵੀ ਅਧਿਆਪਕਾਂ ਨੂੰ ਦਿੱਤੇ।ਕੋ ਐਸ ਆਰ ਪੀ ਸ਼੍ਰੀ ਰਵਿੰਦਰ ਪ੍ਰਤਾਪ ਜੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਸਮੂਹ ਲੈਕਚਰਾਰਾਂ ਨੇ ਟ੍ਰੇਨਿੰਗ ਉਪਰੰਤ ਪ੍ਰਸ਼ਨ ਬੈਂਕ ਵੀ ਤਿਆਰ ਕੀਤੇ।ਇਸ ਮੌਕੇ ਤੇ ਮੈਡਮ ਜੀਵਨ ਜੋਤੀ ,ਹਰਮੇਸ਼ ਕੁਮਾਰ,ਅਮਰੀਕ ਸਿੰਘ ,ਚਾਂਦ ਚੋਪੜਾ, ਸੁਨੀਲ ਕੁਮਾਰ,ਰਸ਼ਮੀ,ਰਾਮ ਕੁਮਾਰ ਪੁਰੀ, ਮੋਹਿਤ ਸੂਰੀ, ਰਵਨੀਤ ਕੌਰ ਆਦਿ ਸ਼ਾਮਿਲ ਸਨ।

English






